ਅਮਰੀਕਾ ''ਚ ਕੋਰੋਨਾ ਵੈਕਸੀਨ ਦੀਆਂ 380.8 ਮਿਲੀਅਨ ਖੁਰਾਕਾਂ ਲੱਗੀਆਂ
Wednesday, Sep 15, 2021 - 12:22 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਵੈਕਸੀਨ ਮੁਹਿੰਮ ਜਾਰੀ ਹੈ। ਇਸੇ ਪ੍ਰਕਿਰਿਆ ਦੇ ਚਲਦਿਆਂ ਵੈਕਸੀਨ ਸਬੰਧੀ ਨਵੇਂ ਜਾਰੀ ਅੰਕੜਿਆਂ ਅਨੁਸਾਰ 380 ਮਿਲੀਅਨ ਦੇ ਕਰੀਬ ਟੀਕੇ ਲਗਾਏ ਗਏ ਹਨ। ਅਮਰੀਕੀ ਏਜੰਸੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ (ਸੀ. ਡੀ. ਸੀ.) ਦੇ ਅੰਕੜਿਆਂ ਅਨੁਸਾਰ ਸੋਮਵਾਰ ਸਵੇਰ ਤੱਕ ਅਮਰੀਕਾ 'ਚ 380.8 ਮਿਲੀਅਨ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ।
ਇਹ ਖ਼ਬਰ ਪੜ੍ਹੋ- ਲਸਿਥ ਮਲਿੰਗਾ ਦਾ ਸੰਨਿਆਸ, ਫ੍ਰੈਂਚਾਇਜ਼ੀ ਕ੍ਰਿਕਟ 'ਚ ਵੀ ਨਹੀਂ ਖੇਡਣਗੇ
ਏਜੰਸੀ ਨੇ ਕਿਹਾ ਕਿ 209,701,005 ਲੋਕਾਂ ਨੂੰ ਸੋਮਵਾਰ ਸਵੇਰ ਤੱਕ ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ, ਜਦੋਂ ਕਿ ਤਕਰੀਬਨ 178,982,950 ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ। ਇਨ੍ਹਾਂ ਖੁਰਾਕਾਂ 'ਚ ਮੋਡਰਨਾ ਅਤੇ ਫਾਈਜ਼ਰ/ਬਾਇਓਨਟੈਕ ਦੇ ਦੋ-ਖੁਰਾਕ ਵਾਲੇ ਟੀਕਿਆਂ ਤੋਂ ਇਲਾਵਾ ਜੌਹਨਸਨ ਐਂਡ ਜੌਹਨਸਨ ਦਾ ਇੱਕ-ਸ਼ਾਟ ਵਾਲਾ ਟੀਕਾ ਵੀ ਸ਼ਾਮਲ ਹੈ। ਇਸਦੇ ਇਲਾਵਾ 13 ਅਗਸਤ ਤੋਂ ਕਮਜ਼ੋਰ ਇਮਿਊਨੀਟੀ/ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨੂੰ ਲਗਭਗ 1.82 ਮਿਲੀਅਨ ਫਾਈਜ਼ਰ ਜਾਂ ਮੋਡਰਨਾ ਦੇ ਬੂਸਟਰ ਟੀਕੇ ਲਗਾਏ ਗਏ ਹਨ।
ਇਹ ਖ਼ਬਰ ਪੜ੍ਹੋ- ਮੇਦਵੇਦੇਵ ਨੇ ਵਿਆਹ ਦੀ ਵਰ੍ਹੇਗੰਢ 'ਤੇ ਜਿੱਤਿਆ US open ਖਿਤਾਬ, ਪਤਨੀ ਨੂੰ ਦਿੱਤਾ ਗਿਫਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
Related News
ਵਿਦੇਸ਼ੋਂ ਮਿਲੀ ਖ਼ਬਰ ਨੇ ਘਰ ''ਚ ਪੁਆਏ ਵੈਣ! ਮੁਕੇਰੀਆਂ ਦੇ ਵਿਅਕਤੀ ਦੀ ਅਮਰੀਕਾ ''ਚ ਮੌਤ, ਦੋ ਧੀਆਂ ਦਾ ਪਿਓ ਸੀ ਮ੍ਰਿਤਕ
