ਅਮਰੀਕਾ ''ਚ ਰੈਸਟੋਰੈਂਟ ਨੂੰ ਲੱਗ ਗਈ ਭਿਆਨਕ ਅੱਗ ! ਪੰਜਾਬੀ ਮਾਲਕ ਸਣੇ 2 ਨੌਜਵਾਨਾਂ ਦੀ ਦਰਦਨਾਕ ਮੌਤ

Tuesday, Apr 28, 2026 - 11:36 AM (IST)

ਅਮਰੀਕਾ ''ਚ ਰੈਸਟੋਰੈਂਟ ਨੂੰ ਲੱਗ ਗਈ ਭਿਆਨਕ ਅੱਗ ! ਪੰਜਾਬੀ ਮਾਲਕ ਸਣੇ 2 ਨੌਜਵਾਨਾਂ ਦੀ ਦਰਦਨਾਕ ਮੌਤ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪੂਰਬੀ ਟੈਕਸਾਸ ਦੇ ਕਾਸ ਕਾਊਂਟੀ 'ਚ ਸਥਿਤ ਇੱਕ ਭਾਰਤੀ ਰੈਸਟੋਰੈਂਟ ਅਤੇ ਟਰੱਕ ਸਟਾਪ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਐਤਵਾਰ (26 ਅਪ੍ਰੈਲ) ਦੀ ਸਵੇਰ ਯੂ.ਐੱਸ. ਹਾਈਵੇਅ 59 'ਤੇ ਸਥਿਤ 'Punj Truck Stop and Indian Restaurant', ਜੋ ਕਿ ਕੁਈਨ ਸਿਟੀ ਅਤੇ ਡੋਮੀਨੋ ਦੇ ਨੇੜੇ ਹੈ, ਵਿਖੇ ਵਾਪਰਿਆ।

ਕਾਸ ਕਾਊਂਟੀ ਸ਼ੈਰਿਫ਼ ਦਫ਼ਤਰ ਅਨੁਸਾਰ, ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਐਤਵਾਰ ਸਵੇਰੇ ਲਗਭਗ 5 ਵਜੇ ਮਿਲੀ ਸੀ। ਜਦੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ, ਤਾਂ ਇਮਾਰਤ ਹਿੱਸਾ ਅੱਗ ਦੀਆਂ ਲਪੇਟਾਂ ਵਿੱਚ ਘਿਰ ਚੁਕੀ ਸੀ। ਅੱਗ 'ਤੇ ਕਾਬੂ ਪਾਉਣ ਤੋਂ ਬਾਅਦ, ਜਾਂਚ ਕਰਤਾਵਾਂ ਨੂੰ ਇਮਾਰਤ ਦੀ ਦੂਜੀ ਮੰਜ਼ਿਲ ਤੋਂ 2 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। 

ਇਹ ਵੀ ਪੜ੍ਹੋ- ਹੋਰਮੁਜ਼ ਖੋਲ੍ਹਣ ਲਈ ਰਾਜ਼ੀ ਹੋਇਆ ਇਰਾਨ ! ਅਮਰੀਕਾ ਨੂੰ ਭੇਜਿਆ ਨਵਾਂ ਸ਼ਾਂਤੀ ਪ੍ਰਸਤਾਵ

ਟੈਕਸਾਸ ਸਟੇਟ ਫਾਇਰ ਮਾਰਸ਼ਲ ਦਾ ਦਫ਼ਤਰ ਇਸ ਅੱਗ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਿਹਾ ਹੈ, ਜਦਕਿ ਅੱਗ ਬੁਝਾਉਣ ਲਈ ਲਿਬਰਟੀ ਆਇਲੂ, ਐਟਲਾਂਟਾ ਅਤੇ ਟੈਕਸਾਰਕਾਨਾ ਸਮੇਤ ਕਈ ਸਥਾਨਕ ਅਤੇ ਵਾਲੰਟੀਅਰ ਫਾਇਰ ਵਿਭਾਗਾਂ ਨੇ ਸਹਿਯੋਗ ਦਿੱਤਾ। 

ਮ੍ਰਿਤਕਾਂ 'ਚ ਇਕ ਪੰਜਾਬੀ ਨੌਜਵਾਨ ਦੱਸਿਆ ਜਾ ਰਿਹਾ ਹੈ, ਜੋ ਕਿ ਇਸ ਰੈਸਟੋਰੈਂਟ ਦਾ ਮਾਲਕ ਸੀ, ਜਦਕਿ ਦੂਜੇ ਦੀ ਪਛਾਣ ਹਰਿਆਣਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਰੀਬ 4 ਸਾਲ ਪਹਿਲਾਂ ਹੀ 50 ਲੱਖ ਰੁਪਏ ਲਾ ਕੇ ਡੰਕੀ ਰੂਟ ਰਾਹੀਂ ਅਮਰੀਕਾ ਗਿਆ ਸੀ। ਉਹ ਵੀ ਇਸੇ ਰੈਸਟੋਰੈਂਟ 'ਚ ਕੰਮ ਕਰਦਾ ਸੀ। ਇਹ ਦੋਵੇਂ ਸਟੋਰ ਬੰਦ ਕਰ ਕੇ ਅੰਦਰ ਹੀ ਸੁੱਤੇ ਹੋਏ ਸਨ ਕਿ ਅੱਗ ਲੱਗਣ ਕਾਰਨ ਇਨ੍ਹਾਂ ਦੋਵਾਂ ਦੀ ਦਰਦਨਾਕ ਮੌਤ ਹੋ ਗਈ।

ਇਹ ਵੀ ਪੜ੍ਹੋ- ਇੰਡੋਨੇਸ਼ੀਆ ; ਖੜ੍ਹੀ ਰੇਲਗੱਡੀ 'ਚ ਪਿੱਛੋਂ ਆਈ ਟਰੇਨ ਨੇ ਮਾਰੀ ਜ਼ੋਰਦਾਰ ਟੱਕਰ ! ਹੁਣ ਤੱਕ 14 ਲੋਕਾਂ ਦੀ ਹੋਈ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News