ਪਾਕਿਸਤਾਨ ’ਚ ਹੜ੍ਹ ਕਾਰਨ 36 ਹੋਰ ਲੋਕਾਂ ਦੀ ਮੌਤ

Wednesday, Aug 31, 2022 - 04:24 PM (IST)

ਪਾਕਿਸਤਾਨ ’ਚ ਹੜ੍ਹ ਕਾਰਨ 36 ਹੋਰ ਲੋਕਾਂ ਦੀ ਮੌਤ

ਇਸਲਾਮਾਬਾਦ (ਵਾਰਤਾ)– ਪਾਕਿਸਤਾਨ ’ਚ ਮੀਂਹ ਤੇ ਹੜ੍ਹ ਦਾ ਕਹਿਰ ਜਾਰੀ ਹੈ ਤੇ ਪਿਛਲੇ 24 ਘੰਟਿਆਂ ’ਚ 36 ਹੋਰ ਲੋਕਾਂ ਦੀ ਮੌਤ ਹੋ ਗਈ ਹੈ ਤੇ 1,941 ਲੋਕ ਜ਼ਖ਼ਮੀ ਹੋ ਗਏ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨ. ਡੀ. ਐੱਮ. ਏ.) ਨੇ ਇਹ ਜਾਣਕਾਰੀ ਦਿੱਤੀ ਹੈ।

ਐੱਨ. ਡੀ. ਐੱਮ. ਏ. ਵਲੋਂ ਮੰਗਲਵਾਰ ਸ਼ਾਮ ਨੂੰ ਜਾਰੀ ਇਕ ਰਿਪੋਰਟ ਮੁਤਾਬਕ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਦੇ ਪੂਰਬੀ ਪੰਜਾਬ ਸੂਬੇ ’ਚ ਇਸ ਦੌਰਾਨ 19 ਲੋਕਾਂ ਦੀ ਮੌਤ ਹੋਈ ਤੇ 1,918 ਹੋਰ ਜ਼ਖ਼ਮੀ ਹੋਏ।

ਇਹ ਖ਼ਬਰ ਵੀ ਪੜ੍ਹੋ : ਆਰਥਿਕ ਸੰਕਟ ਦੇ ਬਾਵਜੂਦ ਸ਼ੇਖ ਹਸੀਨਾ ਦਾ ਦਾਅਵਾ-ਸ਼੍ਰੀਲੰਕਾ ਵਰਗੀ ਕਦੀ ਨਹੀਂ ਹੋਵੇਗੀ ਬੰਗਲਾਦੇਸ਼ ਦੀ ਹਾਲਤ

ਇਸ ਦੌਰਾਨ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ’ਚ ਵੀ 9 ਲੋਕਾਂ ਨੇ ਜਾਨਾਂ ਗਵਾਈਆਂ। ਐੱਨ. ਡੀ. ਐੱਮ. ਏ. ਨੇ ਕਿਹਾ ਕਿ ਜੂਨ ਤੋਂ ਦੇਸ਼ ’ਚ ਹੁਣ ਤਕ ਹੜ੍ਹ ਤੇ ਮੀਂਹ ਦੀਆਂ ਘਟਨਾਵਾਂ ’ਚ 1,162 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 3,554 ਜ਼ਖ਼ਮੀ ਹੋਏ ਹਨ।

ਐੱਨ. ਡੀ. ਐੱਮ. ਏ. ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ’ਚ ਕੁਦਰਤੀ ਆਫ਼ਤ ’ਚ ਹੁਣ ਤਕ 10,57,388 ਘਰ, 243 ਪੁਲ ਤੇ 173 ਦੁਕਾਨਾਂ ਨੁਕਸਾਨੀਆਂ ਗਈਆਂ ਹਨ, ਜਦਕਿ ਦੇਸ਼ ਭਰ ’ਚ ਮੀਂਹ ’ਚ ਲਗਭਗ 7,30,483 ਪਸ਼ੂਆਂ ਦੀ ਮੌਤ ਹੋ ਗਈ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News