ਲੋਕ ਸਭਾ 'ਚ ਹਰਸਿਮਰਤ ਬਾਦਲ ਨੇ ਚੁੱਕਿਆ ਪੰਜਾਬ ਦੇ ਹੜ੍ਹ ਦਾ ਮੁੱਦਾ
Wednesday, Dec 03, 2025 - 02:30 PM (IST)
ਨਵੀਂ ਦਿੱਲੀ : ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਵਿਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵਲੋਂ ਪੰਜਾਬ 'ਚ ਆਏ ਹੜ੍ਹ ਦਾ ਮੁੱਦਾ ਚੁੱਕਿਆ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਗਸਤ ਅਤੇ ਸਤੰਬਰ ਦੇ ਮਹੀਨੇ ਹੋਈ ਮਾਨਸੂਨ ਦੀ ਬਰਸਾਤ ਦੇ ਪਾਣੀ ਨੇ ਕਹਿਰ ਮਚਾ ਕੇ ਰੱਖ ਦਿੱਤਾ ਸੀ। ਇਸ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੜ੍ਹ ਆਇਆ, ਜਿਸ ਨੇ ਭਿਆਨਕ ਰੂਪ ਧਾਰਨ ਕਰਦੇ ਹੋਏ ਸਭ ਕੁਝ ਤਹਿਸ-ਨਹਿਸ ਕਰਕੇ ਰੱਖ ਦਿੱਤਾ। ਪੰਜਾਬ ਵਿਚ ਆਏ ਹੜ੍ਹ ਕਾਰਨ 2300 ਪਿੰਡ ਪੂਰੇ ਤਰੀਕੇ ਨਾਲ ਤਬਾਹ ਹੋ ਗਏ। ਇਸ ਨਾਲ ਲੱਖਾਂ ਲੋਕ ਬੇਘਰ ਹੋ ਗਏ ਅਤੇ 5 ਲੱਖ ਏਕੜ ਫ਼ਸਲ ਪ੍ਰਭਾਵਿਤ ਹੋਈ।
ਪੜ੍ਹੋ ਇਹ ਵੀ - ਮੁੜ ਮਹਿੰਗਾ ਹੋਇਆ Gold-Silver, ਕੀਮਤਾਂ ਨੇ ਤੋੜੇ ਰਿਕਾਰਡ
ਹਰਸਿਮਰਤ ਬਾਦਲ ਨੇ ਕਿਹਾ ਕਿ ਹੜ੍ਹ ਕਾਰਨ ਬਿਆਸ, ਰਾਵੀ ਅਤੇ ਸੰਤਲੁਜ ਦੇ ਦਰਿਆਵਾਂ ਵਿਚ ਆਏ ਪਾਣੀ ਨੇ ਕਈ ਪਿੰਡਾਂ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਹੋਇਆ ਨੁਕਸਾਨ ਇਕ ਚਰਚਾ ਦਾ ਵਿਸ਼ਾ ਹੈ। ਇਸ ਤਬਾਹੀ ਨਾਲ 3 ਲੱਖ ਏਕੜ ਲੋਕਾਂ ਦੀ ਖੜ੍ਹੀ ਫ਼ਸਲ, ਜੋ ਤਿਆਰ ਸੀ, ਉਹ ਹੜ੍ਹ ਦੇ ਪਾਣੀ ਕਾਰਨ ਤਬਾਹ ਹੋ ਗਈ। 5 ਲੱਖ ਏਕੜ ਜ਼ਮੀਨ ਤਬਾਹ ਹੋ ਗਈ। ਹੜ੍ਹ ਦਾ ਪਾਣੀ ਨਿਕਲ ਜਾਣ ਤੋਂ ਬਾਅਦ ਵੀ ਇਨ੍ਹਾਂ ਪਿੰਡਾਂ ਦੀ ਹਾਲਤ ਇੰਨੀ ਜ਼ਿਆਦਾ ਖ਼ਰਾਬ ਹੈ ਕਿ ਇਸ ਨੂੰ ਠੀਕ ਹੋਣ ਵਿਚ ਬਹੁਤ ਸਮਾਂ ਲੱਗ ਸਕਦਾ ਹੈ। ਹੜ੍ਹ ਦੀ ਲਪੇਟ ਵਿਚ ਆਏ ਪਿੰਡਾਂ ਵਿਚ ਕਈ ਫੁੱਟ ਤੱਕ ਰੇਤਾਂ ਜਮ੍ਹਾਂ ਹੋ ਗਈ ਹੈ। ਇਸ ਰੇਤਾਂ ਦੇ ਕਾਰਨ ਸ਼ਾਇਦ ਹੁਣ ਅਗਲੇ 2-3 ਸਾਲਾਂ ਤੱਕ ਕੋਈ ਫ਼ਸਲ ਨਾ ਹੋ ਸਕੇ।
ਪੜ੍ਹੋ ਇਹ ਵੀ - 13 ਮਹੀਨੇ ਦਾ ਹੋਵੇਗਾ ਸਾਲ 2026! ਭੁੱਲ ਕੇ ਨਾ ਕਰੋ ਇਹ ਗਲਤੀਆਂ
ਹਰਸਿਮਰਤ ਬਾਦਲ ਨੇ ਕਿਹਾ ਕਿ ਸਰਹੱਦ ਪਾਰ ਜਿਹਨਾਂ ਲੋਕਾਂ ਦੀਆਂ ਪੁਰਾਣੀਆਂ ਯਾਨੀ ਪੁਰਖਿਆਂ ਦੀ ਜ਼ਮੀਨਾਂ ਸਨ, ਜਿਸ 'ਤੇ ਉਹ ਖੇਤੀ ਕਰਦੇ ਸਨ ਅਤੇ ਆਪਣਾ ਘਰ ਚਲਾਉਂਦੇ ਹਨ, ਉਹ ਹੜ੍ਹ ਕਾਰਨ ਨੁਕਸਾਨੀ ਗਈ। ਉਨ੍ਹਾਂ 'ਤੇ ਰਾਵੀ ਦੇ ਪਾਣੀ ਨੇ ਅਜਿਹਾ ਸਫ਼ਾਇਆ ਕੀਤਾ ਕਿ ਜ਼ਮੀਨਾਂ ਦੀ ਪਛਾਣ ਨਹੀਂ ਹੋ ਰਹੀ। ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਨਾ ਜ਼ਮੀਨਾਂ ਰਹੀਆਂ, ਨਾ ਫਸਲਾਂ, ਨਾ ਘਰ, ਨਾ ਜਾਨਵਰ। ਬੀਬੀ ਬਾਦਲ ਨੇ ਸਪੀਕਰ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਦਾ 12,000 ਕਰੋੜ ਰੁਪਏ ਪੰਜਾਬ ਸਰਕਾਰ ਕੋਲ ਹਨ ਪਰ ਪੰਜਾਬ ਦੀ ਸਰਕਾਰ ਅਤੇ ਉਨ੍ਹਾਂ ਦੇ ਵਿੱਤ ਮੰਤਰੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸਿਰਫ਼ 1500 ਮਿਲੇ ਹਨ ਇਸ ਸਾਲ ਵਿਚ।
ਪੜ੍ਹੋ ਇਹ ਵੀ - ਕਿਸਾਨਾਂ ਲਈ ਵੱਡੀ ਖ਼ਬਰ: ਗੰਨੇ ਦੀ MSP 'ਚ 30 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਐਲਾਨ ਕੀਤੀ ਗਈ ਰਕਮ ਸਰਕਾਰ ਕਹਿੰਦੀ ਹੈ ਕਿ ਦੇ ਦਿੱਤੀ ਗਈ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਰਹੀ ਹੈ ਕਿ ਉਨ੍ਹਾਂ ਨੂੰ ਪੈਸੇ ਨਹੀਂ ਮਿਲੇ। ਲੋਕ ਜਿਨ੍ਹਾਂ ਕੋਲ ਘਰ ਵੀ ਨਹੀਂ, ਰਹਿਣ ਨੂੰ ਛੱਤ ਨਹੀਂ, ਜ਼ਮੀਨ ਨਹੀਂ, ਜਾਨਵਰ ਨਹੀਂ, ਸਕੂਲ-ਹਸਪਤਾਲ ਤਬਾਹ ਹੋ ਗਏ, ਉਹ ਲੋਕ ਕੀ ਕਰਨ ਅਤੇ ਕਿਥੇ ਜਾਣ? ਇਨ੍ਹਾਂ ਦਾ ਫੈਸਲਾ ਕੌਣ ਕਰੇਗਾ। ਲੋਕਾਂ ਦੇ ਖਾਤਿਆਂ ਵਿਚ ਪੈਸੇ ਕਿਵੇਂ ਆਉਣਗੇ। ਲੋਕਾਂ ਨੂੰ ਸਰਕਾਰ ਵਲੋਂ ਸਹੂਲਤਾਵਾਂ ਕਿਵੇਂ ਮਿਲਣਗੀਆਂ, ਦੇ ਬਾਰੇ ਕੁਝ ਨਹੀਂ ਪਤਾ।
ਪੜ੍ਹੋ ਇਹ ਵੀ - ਰੇਲ ਯਾਤਰੀਆਂ ਲਈ ਵੱਡੀ ਖੁਸ਼ਖਬਰੀ: ਹੁਣ ਚਲਦੀ Train ‘ਚ ਵੀ ਮਿਲੇਗਾ ATM!
