33 ਭਾਰਤੀਆਂ ਨੂੰ ਇਟਲੀ 'ਚ ਗੁਲਾਮੀ ਤੋਂ ਕਰਵਾਇਆ ਗਿਆ ਮੁਕਤ

Sunday, Jul 14, 2024 - 08:49 PM (IST)

ਰੋਮ: ਇਟਲੀ ਵਿੱਚ ਭਾਰਤੀਆਂ ਨੂੰ ਲੈ ਕੇ ਇੱਕ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ ਇਟਲੀ ਵਿਚ 33 ਭਾਰਤੀਆਂ ਨੂੰ ਗੁਲਾਮੀ ਤੋਂ ਮੁਕਤ ਕਰਵਾਇਆ ਗਿਆ ਹੈ। ਪੁਲਸ ਨੇ ਵੇਰੋਨਾ ਸੂਬੇ ਵਿੱਚ 33 ਭਾਰਤੀ ਖੇਤ ਮਜ਼ਦੂਰਾਂ ਨੂੰ ਰਿਹਾਅ ਕਰਵਾਇਆ ਹੈ। ਇਨ੍ਹਾਂ ਭਾਰਤੀਆਂ ਨਾਲ ਗੁਲਾਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਸੀ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਭਾਰਤੀਆਂ ਨੂੰ ਗੁਲਾਮਾਂ ਵਾਂਗ ਕੰਮ ਕਰਵਾਉਣ ਵਾਲੇ ਦੋ ਲੋਕਾਂ 'ਤੇ ਦੋਸ਼ ਲਗਾਏ ਗਏ ਹਨ ਅਤੇ ਉਨ੍ਹਾਂ ਤੋਂ ਕਰੀਬ ਪੰਜ ਲੱਖ ਯੂਰੋ ਜ਼ਬਤ ਕੀਤੇ ਗਏ ਹਨ। ਇਟਲੀ 'ਚ ਮਜ਼ਦੂਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪਿਛਲੇ ਮਹੀਨੇ ਮਸ਼ੀਨ 'ਚ ਹੱਥ ਕੱਟਣ ਨਾਲ ਇਕ ਭਾਰਤੀ ਮਜ਼ਦੂਰ ਦੀ ਮੌਤ ਹੋ ਗਈ ਸੀ।

10-12 ਘੰਟੇ ਕਰਾਇਆ ਜਾਂਦਾ ਸੀ ਕੰਮ 

ਪੁਲਸ ਨੇ ਦੱਸਿਆ ਕਿ ਭਾਰਤੀਆਂ ਨੂੰ ਗ਼ੁਲਾਮ ਬਣਾਉਣ ਵਾਲੇ ਗਿਰੋਹ ਦਾ ਆਗੂ ਇਕ ਭਾਰਤੀ ਹੀ ਹੈ। ਉਸ ਨੇ ਭਾਰਤੀਆਂ ਨੂੰ ਚੰਗੇ ਭਵਿੱਖ ਦੇ ਵਾਅਦੇ ਨਾਲ ਇਟਲੀ ਲਿਆ ਕੇ ਫਸਾਇਆ। ਕਾਮਿਆਂ ਨੂੰ ਇਸ ਵਾਅਦੇ ਨਾਲ ਮੌਸਮੀ ਵਰਕ ਪਰਮਿਟ 'ਤੇ ਇਟਲੀ ਲਿਆਂਦਾ ਗਿਆ ਸੀ ਕਿ ਉਨ੍ਹਾਂ ਨੂੰ ਹਰੇਕ ਨੂੰ 17,000 ਯੂਰੋ ਮਿਲਣਗੇ। ਪਰ, ਇੱਥੇ ਭਾਰਤੀਆਂ ਨੂੰ ਬਿਨਾਂ ਕਿਸੇ ਛੁੱਟੀ ਦੇ 10-12 ਘੰਟੇ ਖੇਤਾਂ ਵਿੱਚ ਗੁਲਾਮਾਂ ਵਾਂਗ ਕੰਮ ਕਰਨ ਲਈ ਮਜਬੂਰ ਕੀਤਾ ਗਿਆ।

ਕਰਜ਼ੇ ਦੇ ਜਾਲ ਵਿੱਚ ਫਸਾਇਆ

ਇਸ ਦੇ ਬਦਲੇ ਭਾਰਤੀ ਖੇਤ ਮਜ਼ਦੂਰਾਂ ਨੂੰ ਸਿਰਫ਼ ਚਾਰ ਯੂਰੋ ਪ੍ਰਤੀ ਘੰਟਾ ਮਜ਼ਦੂਰੀ ਦਿੱਤੀ ਜਾਂਦੀ ਸੀ। ਪਹਿਲਾਂ ਇੱਥੇ ਮਜ਼ਦੂਰੀ ਵੀ ਨਹੀਂ ਮਿਲਦੀ ਸੀ ਕਿਉਂਕਿ ਇਨ੍ਹਾਂ ਮਜ਼ਦੂਰਾਂ ਨੂੰ ਗਿਰੋਹ ਨੇ ਕਰਜ਼ੇ ਦੇ ਜਾਲ ਵਿੱਚ ਫਸਾ ਲਿਆ ਸੀ ਅਤੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਜਦੋਂ ਤੱਕ ਉਹ ਆਪਣੇ ਸਾਰੇ ਕਰਜ਼ੇ ਦੀ ਅਦਾਇਗੀ ਨਹੀਂ ਕਰ ਦਿੰਦੇ, ਉਦੋਂ ਤੱਕ ਉਨ੍ਹਾਂ ਨੂੰ ਉਜਰਤ ਨਹੀਂ ਮਿਲੇਗੀ।

ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ ਬੱਸ ਹਾਦਸਾ : ਇੱਕ ਭਾਰਤੀ ਸਮੇਤ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ

ਮੁਫ਼ਤ ਵਿੱਚ ਕਰਾਇਆ ਕੰਮ

ਪੁਲਸ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਕੁਝ ਭਾਰਤੀ ਕਾਮਿਆਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਸਥਾਈ ਵਰਕ ਪਰਮਿਟ ਲਈ 13,000 ਯੂਰੋ ਵਾਧੂ ਅਦਾ ਕਰਨੇ ਪੈਣਗੇ। ਇਸ ਲਈ ਜਦੋਂ ਤੱਕ ਇਹ ਰਕਮ ਅਦਾ ਨਹੀਂ ਕੀਤੀ ਜਾਂਦੀ ਉਦੋਂ ਤੱਕ ਮੁਫ਼ਤ ਵਿੱਚ ਕੰਮ ਕਰੋ। ਜਦੋਂ ਕਿ ਇਨ੍ਹਾਂ ਮਜ਼ਦੂਰਾਂ ਲਈ ਇਸ ਦੀ ਅਦਾਇਗੀ ਕਰਨੀ ਅਸੰਭਵ ਸੀ। ਇਸ ਗਿਰੋਹ 'ਤੇ ਗੁਲਾਮੀ ਅਤੇ ਮਜ਼ਦੂਰਾਂ ਦੇ ਸ਼ੋਸ਼ਣ ਦੇ ਦੋਸ਼ ਲੱਗੇ ਹਨ।

ਵਰਕਰਾਂ ਦੀ ਘਾਟ 

ਪੁਲਸ ਨੇ ਦੱਸਿਆ ਕਿ ਪੀੜਤਾਂ ਨੂੰ ਸੁਰੱਖਿਆ, ਕੰਮ ਦੇ ਮੌਕੇ ਅਤੇ ਕਾਨੂੰਨੀ ਰਿਹਾਇਸ਼ ਦੇ ਦਸਤਾਵੇਜ਼ ਦਿੱਤੇ ਜਾਣਗੇ। ਦੂਜੇ ਯੂਰਪੀ ਦੇਸ਼ਾਂ ਵਾਂਗ ਇਟਲੀ ਵਿਚ ਵੀ ਮਜ਼ਦੂਰਾਂ ਦੀ ਘਾਟ ਵਧ ਰਹੀ ਹੈ। ਕਾਮਿਆਂ ਦੀ ਘਾਟ ਨੂੰ ਇਮੀਗ੍ਰੇਸ਼ਨ ਰਾਹੀਂ ਪੂਰਾ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਟਲੀ ਨੂੰ ਯੂਰਪ ਦਾ ਭਾਰਤ ਕਿਹਾ ਜਾਂਦਾ ਹੈ। ਕਿਉਂਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਇਸੇ ਤਰ੍ਹਾਂ ਯੂਰਪੀ ਦੇਸ਼ਾਂ ਵਿੱਚੋਂ ਸਭ ਤੋਂ ਵੱਧ ਖੇਤੀ ਇਟਲੀ ਵਿੱਚ ਹੀ ਕੀਤੀ ਜਾਂਦੀ ਹੈ। ਇਟਲੀ ਯੂਰਪ ਵਿੱਚ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਨਾਲ ਹੀ, ਪੋ ਨਦੀ ਨੂੰ ਇਟਲੀ ਦੀ ਗੰਗਾ ਕਿਹਾ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News