ਮੰਦਭਾਗੀ ਖ਼ਬਰ : ਇਟਲੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ

Sunday, Nov 12, 2023 - 06:01 AM (IST)

ਮੰਦਭਾਗੀ ਖ਼ਬਰ : ਇਟਲੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਪੰਜਾਬੀ ਨੌਜਵਾਨਾਂ ਦੀ ਮੌਤ

ਮਿਲਾਨ/ਇਟਲੀ (ਸਾਬੀ ਚੀਨੀਆ) : ਦੀਵਾਲੀ ਦਾ ਤਿਉਹਾਰ ਇਟਲੀ ਦੇ ਭਾਈਚਾਰੇ ਲਈ ਦੁਖਦਾਈ ਸਾਬਿਤ ਹੋਇਆ ਹੈ। ਇੱਥੋਂ ਦੇ ਸ਼ਹਿਰ ਤਰਵੀਜ਼ੋ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 3 ਪੰਜਾਬੀ ਨੌਜਵਾਨਾਂ ਦੀ ਹੋਈ ਮੌਤ ਨੇ ਸਭ ਨੂੰ ਗਮਗੀਨ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜਦੋਂ ਇਹ ਨੌਜਵਾਨ ਆਡੀ ਗੱਡੀ 'ਚ ਸਵਾਰ ਹੋ ਕੇ ਉਰਮੇਲੇ-ਉਦੇਰਸੋ ਮੁੱਖ ਮਾਰਗ 'ਤੇ ਜਾ ਰਹੇ ਸਨ ਤਾਂ ਇਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਤੋਂ ਫਿਸਲ ਗਈ ਅਤੇ ਬੈਰੀਕੇਡ ਨਾਲ ਟਕਰਾਉਣ ਤੋਂ ਬਾਅਦ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ।

ਇਹ ਵੀ ਪੜ੍ਹੋ : ਜਲੰਧਰ-ਨਕੋਦਰ ਹਾਈਵੇ 'ਤੇ ਵਾਪਰਿਆ ਭਿਆਨਕ ਹਾਦਸਾ, ਦੀਵਾਲੀ ਦਾ ਸਾਮਾਨ ਘਰ ਲਿਜਾ ਰਹੇ ਵਿਅਕਤੀ ਦੀ ਥਾਈਂ ਮੌਤ

PunjabKesari

ਇਹ ਹਾਦਸਾ ਇੰਨਾ ਭਿਆਨਕ ਸੀ ਕਿ 2 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਨ੍ਹਾਂ 'ਚੋਂ ਕਾਰ ਚਾਲਕ ਦੀ ਪਛਾਣ ਗੁਰੀ (27) ਨਾਂ ਦੇ ਨੌਜਵਾਨ ਵਜੋਂ ਹੋਈ, ਜੋ ਕਿ ਜਲੰਧਰ ਦੇ ਉੱਚਾ ਪਿੰਡ ਨਾਲ ਸਬੰਧਤ ਸੀ। ਬਾਕੀ 2 ਮ੍ਰਿਤਕ ਨੌਜਵਾਨਾਂ ਦੀ ਅਜੇ ਸ਼ਨਾਖ਼ਤ ਨਹੀਂ ਹੋ ਸਕੀ, ਜਦੋਂ ਕਿ ਚੌਥਾ ਪੰਜਾਬੀ ਨੌਜਵਾਨ ਤਰਵੀਜ਼ੋ ਵਿਖੇ ਹਸਪਤਾਲ 'ਚ ਗੰਭੀਰ ਜ਼ਖ਼ਮੀ ਹੈ। ਹਾਦਸੇ ਦੇ ਮੁੱਖ ਕਾਰਨ ਦੀ ਅਜੇ ਜਾਂਚ ਚੱਲ ਰਹੀ ਹੈ ਪਰ ਇਹ ਹਾਦਸਾ ਇਟਲੀ ਵਿੱਚ ਚੱਲ ਰਹੇ ਖ਼ਰਾਬ ਮੌਸਮ ਦੇ ਕਾਰਨ ਵੀ ਵਾਪਰਿਆ ਜਾਪ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News