ਜਲੰਧਰ ਦੇ ਮਸ਼ਹੂਰ ਕਲੋਥ ਹਾਊਸ 'ਚ ਲੱਗੀ ਭਿਆਨਕ ਅੱਗ, ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੀ ਡਰੈੱਸ ਵੀ ਹੋਈ ਖ਼ਰਾਬ

Monday, Mar 16, 2026 - 03:34 PM (IST)

ਜਲੰਧਰ ਦੇ ਮਸ਼ਹੂਰ ਕਲੋਥ ਹਾਊਸ 'ਚ ਲੱਗੀ ਭਿਆਨਕ ਅੱਗ, ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੀ ਡਰੈੱਸ ਵੀ ਹੋਈ ਖ਼ਰਾਬ

ਜਲੰਧਰ (ਸੋਨੂੰ)- ਲੰਬਾ ਪਿੰਡ ਚੌਕ ਨੇੜੇ ਸਥਿਤ ਡਰੈੱਸ ਗੁਰੂ ਕਲੋਥ ਹਾਊਸ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ 'ਚ ਕੱਪੜਿਆਂ ਨੂੰ ਅੱਗ ਲੱਗਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਦੁਕਾਨ ਦੇ ਮਾਲਕ ਸਾਗਰ ਨੇ ਦੱਸਿਆ ਕਿ ਦੁਕਾਨ ਵਿਚ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਹੈ।
ਦੁਕਾਨ ਮਾਲਕ ਦੇ ਮੁਤਾਬਕ ਸਵੇਰੇ ਸਵਾ 10 ਵਜੇ ਜਦੋਂ ਉਸ ਨੇ ਦੁਕਾਨ ਖੋਲ੍ਹੀ ਤਾਂ ਅੱਗ ਲੱਗਣ ਦਾ ਪਤਾ ਲੱਗਾ। ਦੁਕਾਨ ਦੇ ਪਿੱਛੇ ਵਿਨੈ ਨਗਰ 'ਚ ਵੀ ਸ਼ਾਰਟ ਸਰਕਟ ਕਾਰਨ ਨੁਕਸਾਨ ਹੋਇਆ। ਫਿਰ ਫਾਇਰ ਬ੍ਰਿਗੇਡ ਦੇ ਅਮਲੇ ਨੇ ਦੁਕਾਨ ਦੇ ਅੱਗ ਬੁਝਾਊ ਯੰਤਰ ਅਤੇ ਪਾਣੀ ਦੀ ਵਰਤੋਂ ਕਰਕੇ ਅੱਗ 'ਤੇ ਕਾਬੂ ਪਾਇਆ। ਹਾਲਾਂਕਿ ਘਟਨਾ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। 

PunjabKesari

ਇਹ ਵੀ ਪੜ੍ਹੋ: ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਨੂੰ ਕੀਤਾ ਬਰਬਾਦ, ਆਪਣੇ ਹੀ ਵਿਧਾਇਕਾਂ ਨੂੰ ਨਹੀਂ ਮਿਲਦੇ CM ਮਾਨ: ਸੁਖਬੀਰ ਬਾਦਲ

ਦੁਕਾਨ ਮਾਲਕ ਮੁਤਾਬਕ15 ਤੋਂ 20 ਲੱਖ ਰੁਪਏ ਤੱਕ ਦਾ ਨੁਕਸਾਨ ਹੋਇਆ ਹੈ। ਮਨੂ ਨੇ ਕਿਹਾ ਕਿ ਉਸ ਦੇ ਦੋਸਤ ਡਰੈੱਸ ਗੁਰੂ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਦੁਕਾਨ ਨੂੰ ਕਾਫ਼ੀ ਨੁਕਸਾਨ ਹੋਇਆ। ਇਸ ਦੁਕਾਨ 'ਤੇ ਬਹੁਤ ਸਾਰੇ ਮਸ਼ਹੂਰ ਗਾਇਕ ਆਉਂਦੇ ਹਨ। ਦੁਕਾਨ ਮਾਲਕ ਨੇ ਇਹ ਵੀ ਕਿਹਾ ਕਿ ਇਸ ਘਟਨਾ ਵਿੱਚ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਲਈ ਬਣੀ ਇਕ ਡਰੈੱਸ ਵੀ ਖ਼ਰਾਬ ਹੋ ਗਈ ਹੈ। 

PunjabKesari

ਗਾਇਕ ਦਾ ਵਿਦੇਸ਼ 'ਚ ਇਕ ਸ਼ੋਅ ਸੀ ਅਤੇ ਉਸ ਨੂੰ ਸ਼ੋਅ ਲਈ ਇਕ ਡਰੈੱਸ ਦਾ ਆਰਡਰ ਮਿਲਿਆ ਸੀ। ਹਾਲਾਂਕਿ ਸ਼ਾਰਟ ਸਰਕਟ ਕਾਰਨ ਡਰੈੱਸ ਨੂੰ ਨੁਕਸਾਨ ਪਹੁੰਚਿਆ। ਵਿਅਕਤੀ ਨੇ ਕਿਹਾ ਕਿ ਪੁਲਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਕਈ ਲੋਕਾਂ ਦੀਆਂ ਡਰੈੱਸਾਂ ਤਿਆਰ ਕੀਤੀਆਂ ਹੋਈਆਂ ਸਨ, ਜੋਕਿ ਖ਼ਰਾਬ ਹੋ ਗਈਆਂ। 

PunjabKesari

ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ! ਗੈਸ ਸਿਲੰਡਰਾਂ ਨੂੰ ਲੈ ਕੇ DC ਹਿਮਾਂਸ਼ੂ ਵੱਲੋਂ ਨਵੇਂ ਹੁਕਮ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News