ਅਫਗਾਨਿਸਤਾਨ ''ਚ 25 ਤਾਲਿਬਾਨੀ ਅੱਤਵਾਦੀ ਢੇਰ
Saturday, Dec 22, 2018 - 07:26 PM (IST)

ਕਾਬੁਲ— ਅਫਗਾਨਿਸਤਾਨ ਦੀਆਂ ਸੁਰੱਖਿਆ ਫੋਰਸਾਂ ਨੇ ਦੇਸ਼ ਦੇ ਤਿੰਨ ਵੱਖ-ਵੱਖ ਸੂਬਿਆਂ 'ਚ ਮੁਹਿੰਮ ਚਲਾ ਕੇ ਸ਼ਨੀਵਾਰ ਘੱਟੋ-ਘੱਟ 25 ਤਾਲਿਬਾਨੀ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮਾਰੇ ਗਏ ਅੱਤਵਾਦੀਆਂ ਕੋਲੋਂ ਕੁਝ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਗਿਆ। ਅੱਤਵਾਦੀਆਂ ਨਾਲ ਸਬੰਧਤ ਕੁਝ ਮੋਟਰ ਗੱਡੀਆਂ ਨੂੰ ਵੀ ਇਸ ਕਾਰਵਾਈ ਦੌਰਾਨ ਨੁਕਸਾਨ ਪੁੱਜਾ।