21ਵੇਂ ਜਨਮਦਿਨ 'ਤੇ ਖੁਦ ਨਾਲ ਵਾਪਰੀ ਘਟਨਾ 'ਤੇ ਮੁੰਡੇ ਨੇ ਕਿਹਾ— 'ਸਾਰੀ ਉਮਰ ਰਹੇਗੀ ਯਾਦ' (ਤਸਵੀਰਾਂ)

Saturday, Dec 02, 2017 - 04:39 PM (IST)

ਇਸਲਾਮਾਬਾਦ(ਬਿਊਰੋ)—ਹਰ ਕੋਈ ਆਪਣੇ ਜਨਮਦਿਨ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਹੈ ਪਰ ਪਾਕਿਸਤਾਨ ਦੇ ਰਹਿਣ ਵਾਲੇ ਫਿਆਜ ਨਾਂ ਦੇ ਇਸ ਮੁੰਡੇ ਨਾਲ ਅਜਿਹਾ ਕੁੱਝ ਹੋਇਆ ਕਿ ਉਸ ਦਾ ਜਨਮਦਿਨ ਸਭ ਤੋਂ ਡਰਾਉਣੀ ਯਾਦ ਬਣ ਗਿਆ। ਦਰਅਸਲ ਫਿਆਜ ਆਪਣੇ ਦੋਸਤਾਂ ਨਾਲ 21ਵਾਂ ਜਨਮਦਿਨ ਮਨਾ ਰਿਹਾ ਸੀ ਕਿ ਉਦੋਂ ਹੀ ਜਸ਼ਨ ਦੌਰਾਨ ਉਸ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਅੱਗ ਲੱਗ ਗਈ। ਹਾਲਾਂਕਿ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਫਿਆਜ ਦੇ ਕੰਨ ਅਤੇ ਗਲੇ 'ਤੇ ਸੜੇ ਦੇ ਥੌੜ੍ਹੇ ਨਿਸ਼ਾਨ ਆਏ ਹਨ। ਇਸ ਘਟਨਾ ਦੀ ਇਕ ਵੀਡੀਓ ਵੀ ਜੋ ਕਾਫੀ ਵਾਇਰਲ ਹੋ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਫਿਆਜ ਆਪਣੇ ਦੋਸਤਾਂ ਨਾਲ ਕੇਕ ਕੱਟ ਰਿਹਾ ਸੀ ਕਿ ਦੋਸਤਾਂ ਨੇ ਉਸ 'ਤੇ ਸਪ੍ਰੇ ਕਰਨੀ ਸ਼ੁਰੂ ਕਰ ਦਿੱਤੀ ਪਰ ਸਪ੍ਰੇ ਨੇ ਕੇਕ 'ਤੇ ਲੱਗੀ ਸਪਾਰਕ ਕੈਂਡਲ ਤੋਂ ਅੱਗ ਫੜ ਲਈ ਅਤੇ ਦੇਖਦੇ ਹੀ ਦੇਖਦੇ ਫਿਆਜ ਉਸ ਦੀ ਲਪੇਟ ਵਿਚ ਆ ਗਿਆ। ਇਸ ਘਟਨਾ ਵਿਚ ਬਰਥ ਡੇਅ ਬੁਆਏ ਦੀ ਗਰਦਨ, ਕੰਨ ਅਤੇ ਚਿਹਰਾ ਥੌੜ੍ਹੇ ਰੂਪ ਨਾਲ ਸੜ ਗਿਆ ਅਤੇ ਉਸ ਨੂੰ ਬਾਅਦ ਵਿਚ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਤੋਂ ਬਾਅਦ ਫਿਆਜ ਨੇ ਕਿਹਾ ਕਿ ਮੈਂ ਭਗਵਾਨ ਦਾ ਸ਼ੁਕਰਗੁਜ਼ਾਰ ਹਾਂ ਕਿ ਅੱਗ ਦੀਆਂ ਲਪਟਾਂ ਕਾਰਨ ਉਸ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਨਹੀਂ ਸੜਿਆ। ਨਾਲ ਹੀ ਉਸ ਨੇ ਕਿਹਾ ਕਿ ਉਹ ਆਪਣੇ 21ਵੇਂ ਜਨਮਦਿਨ ਨੂੰ ਪੂਰੀ ਜ਼ਿੰਦਗੀ ਨਹੀਂ ਭੁੱਲ ਸਕੇਗਾ।


Related News