ਪਾਕਿਸਤਾਨ ਦੇ ਬੋਧੀ ਮੰਦਰ ''ਚੋਂ ਮਿਲਿਆ 2000 ਸਾਲ ਪੁਰਾਣਾ ਖਜ਼ਾਨਾ, ਦੇਖ ਪੁਰਾਤੱਤਵ ਵਿਗਿਆਨੀ ਵੀ ਹੈਰਾਨ

Saturday, Dec 02, 2023 - 12:38 AM (IST)

ਇੰਟਰਨੈਸ਼ਨਲ ਡੈਸਕ : ਪਾਕਿਸਤਾਨ 'ਚ 2000 ਸਾਲ ਪੁਰਾਣੇ ਸਿੱਕਿਆਂ ਦਾ ਇਕ ਬੇਹੱਦ ਦੁਰਲੱਭ ਖਜ਼ਾਨਾ ਮਿਲਿਆ ਹੈ, ਜਿਸ ਨੂੰ ਪੁਰਾਤੱਤਵ ਵਿਗਿਆਨੀ ਮੋਹੰਜੋਦੜੋ ਦੇ ਪ੍ਰਾਚੀਨ ਸਥਾਨ 'ਤੇ ਬਣੇ ਬੋਧੀ ਮੰਦਰ ਦੇ ਖੰਡਰਾਂ 'ਚ ਦੇਖ ਕੇ ਹੈਰਾਨ ਰਹਿ ਗਏ। ਇਸ ਖਜ਼ਾਨੇ ਵਿੱਚ ਜ਼ਿਆਦਾਤਰ ਸਿੱਕੇ ਤਾਂਬੇ ਦੇ ਹਨ, ਜੋ ਕਿ ਕੁਸ਼ਾਨ ਸਾਮਰਾਜ ਦੇ ਯੁੱਗ ਦੇ ਦੱਸੇ ਜਾਂਦੇ ਹਨ। ਕੁਸ਼ਾਣ ਸਾਮਰਾਜ ਦੇ ਦੌਰਾਨ ਬੁੱਧ ਧਰਮ ਦਾ ਵਿਆਪਕ ਪੱਧਰ 'ਤੇ ਫੈਲਾਅ ਹੋਇਆ ਸੀ। ਬੋਧੀ ਮੰਦਰ ਨੂੰ 'ਸਤੂਪ' ਵੀ ਕਿਹਾ ਜਾਂਦਾ ਹੈ। ਇਹ ਦੱਖਣ-ਪੂਰਬੀ ਪਾਕਿਸਤਾਨ ਵਿੱਚ ਮੋਹੰਜੋਦੜੋ ਦੇ ਵੱਡੇ ਖੰਡਰਾਂ ਦੇ ਵਿਚਕਾਰ ਸਥਿਤ ਹੈ, ਜੋ ਕਿ ਲਗਭਗ 2600 ਬੀ.ਸੀ. ਦਾ ਹੈ।

ਇਹ ਵੀ ਪੜ੍ਹੋ : COP 28: 2050 ਤੋਂ ਪਹਿਲਾਂ ਕਾਰਬਨ ਨਿਕਾਸ ਦੀ ਤੀਬਰਤਾ ਨੂੰ ਪੂਰੀ ਤਰ੍ਹਾਂ ਘਟਾਉਣਾ ਹੈ ਟੀਚਾ, ਦੁਬਈ 'ਚ ਬੋਲੇ PM ਮੋਦੀ

ਇਸ ਖਜ਼ਾਨੇ ਬਾਰੇ ਪੁਰਾਤੱਤਵ ਵਿਗਿਆਨੀ ਅਤੇ ਮਾਰਗਦਰਸ਼ਕ ਸ਼ੇਖ ਜਾਵੇਦ ਅਲੀ ਸਿੰਧੀ ਨੇ ਕਿਹਾ, "ਇਹ ਮੰਦਰ ਮੋਹੰਜੋਦੜੋ ਦੇ ਪਤਨ ਤੋਂ ਲਗਭਗ 1600 ਸਾਲ ਬਾਅਦ ਦਾ ਹੈ, ਜਿਸ ਤੋਂ ਬਾਅਦ ਖੰਡਰ 'ਤੇ ਸਤੂਪ ਬਣਾਇਆ ਗਿਆ। ਦੱਸ ਦੇਈਏ ਕਿ ਸ਼ੇਖ ਜਾਵੇਦ ਵੀ ਉਸ ਟੀਮ ਦਾ ਹਿੱਸਾ ਹੈ, ਜਿਸ ਨੇ ਖੋਦਾਈ ਦੌਰਾਨ ਇਹ ਸਿੱਕੇ ਲੱਭੇ ਸਨ।"

ਦੱਸਣਯੋਗ ਹੈ ਕਿ ਇਨ੍ਹਾਂ ਪਾਏ ਗਏ ਸਿੱਕਿਆਂ ਦਾ ਰੰਗ ਬਿਲਕੁਲ ਹਰਾ ਹੈ ਕਿਉਂਕਿ ਤਾਂਬਾ ਹਵਾ ਦੇ ਸੰਪਰਕ 'ਚ ਆਉਣ ਤੋਂ ਬਾਅਦ ਖਰਾਬ ਹੋ ਜਾਂਦਾ ਹੈ। ਸਦੀਆਂ ਤੋਂ ਦੱਬੇ ਰਹਿਣ ਕਾਰਨ ਇਹ ਸਿੱਕੇ ਗੋਲਾਕਾਰ ਢੇਰ ਵਿੱਚ ਤਬਦੀਲ ਹੋ ਗਏ ਹਨ। ਇਸ ਖਜ਼ਾਨੇ ਦੇ ਵਜ਼ਨ ਬਾਰੇ ਪੁਰਾਤੱਤਵ ਵਿਗਿਆਨੀ ਨੇ ਦੱਸਿਆ ਕਿ ਇਸ ਦਾ ਵਜ਼ਨ ਲਗਭਗ 5.5 ਕਿਲੋ ਹੈ ਅਤੇ ਇਸ ਖਜ਼ਾਨੇ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News