ਇਟਲੀ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ 2 ਭਾਰਤੀ ਨੌਜਵਾਨਾਂ ਦੀ ਮੌਤ

Wednesday, Sep 11, 2024 - 06:07 PM (IST)

ਇਟਲੀ 'ਚ ਵਾਪਰੇ ਭਿਆਨਕ ਹਾਦਸੇ ਦੌਰਾਨ 2 ਭਾਰਤੀ ਨੌਜਵਾਨਾਂ ਦੀ ਮੌਤ

ਬਰੇਸ਼ੀਆ (ਦਲਵੀਰ ਕੈਂਥ)  - ਇਟਲੀ ਦੇ ਮੁੱਖ ਰਾਸ਼ਟਰੀ ਮੋਟਰਵੇਅ ਏ 21 ਉਪਰ ਕਿਰਮੋਨਾ ਨੇੜੇ ਬਰੇਸ਼ੀਆ ਵਾਲੇ ਪਾਸੇ ਬੀਤੀ ਰਾਤ ਲਗਭਗ 10.45 ਵਜੇ 3 ਵਾਹਨਾਂ ਦੀ ਜ਼ਬਰਦਸਤ ਟੱਕਰ ’ਚ ਦੋ ਲੋਕਾਂ ਦੀ ਮੌਤ ਅਤੇ 4 ਲੋਕਾਂ ਦੇ ਗੰਭੀਰ ਰੂਪ ’ਚ ਜਖ਼ਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ  ਅਨੁਸਾਰ ਇਸ ਐਕਸੀਡੈਂਟ ’ਚ ਮਰਨ ਵਾਲੇ ਦੋ ਭਾਰਤੀ ਨੌਜਵਾਨ, ਜਿਨ੍ਹਾਂ  ਦੀ ਉਮਰ 20 ਸਾਲ ਤੇ 29 ਸਾਲ ਸੀ ਪਰ ਅਜੇ ਤੱਕ ਇਨ੍ਹਾਂ ਦੀ ਪਛਾਣ  ਜਨਤਕ ਨਹੀਂ ਕੀਤੀ ਗਈ ਜਦਕਿ ਹਾਦਸੇ ’ਚ ਚਾਰ ਲੋਕ ਹੋਰ ਗੰਭੀਰ ਜਖ਼ਮੀ ਹੋਏ ਹਨ ਜਿਨ੍ਹਾਂ ’ਚ ਇਕ 20 ਸਾਲ ਭਾਰਤੀ ਸਮੇਤ ਇਕ 57 ਸਾਲ ਵਿਅਕਤੀ ਤੇ ਦੋ ਔਰਤਾਂ 56 ਤੇ 86 ਸਾਲ ਸ਼ਾਮਲ ਹਨ। ਇਸ ਭਿਆਨਕ ਸੜਕ ਹਾਦਸੇ ਕਾਰਨ ਮੋਟਰਵੇਅ ਸਵੇਰੇ 6 ਵਜੇ ਤੱਕ ਬੰਦ ਰਿਹਾ।

PunjabKesari

ਪੜ੍ਹੋ ਇਹ ਖ਼ਬਰ-ਇਮੀਗ੍ਰੇਸ਼ਨ, ਨੌਕਰੀਆਂ ਤੇ ਗਰਭਪਾਤ ਸਮੇਤ 10 ਵੱਡੇ ਮੁੱਦਿਆਂ 'ਤੇ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਤਿੱਖੀ ਬਹਿਸ

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਫੋਰਡ ਕਾਰ (ਜਿਸ ’ਚ 3 ਭਾਰਤੀ ਸਵਾਰ ਸਨ) ਦੇ ਕੰਟਰੋਲ ਤੋਂ ਬਾਹਰ ਹੋ ਜਾਣ ਨਾਲ ਹੋਇਆ ਜਿਹੜੀ ਕਿ ਪਹਿਲਾਂ ਸੱਜੇ ਖੱਬੇ ਘੁੰਮਣ ਲੱਗੀ, ਫਿਰ ਇਕ ਕਾਰ ’ਚ ਵੱਜੀ ਤੇ ਬਾਅਦ ’ਚ ਸਾਹਮਣ੍ਹੇ ਤੋਂ ਆ ਰਹੀ ਤੇਜ ਰਫ਼ਤਾਰ ਕਾਰ ਨਾਲ ਟੱਕਰਾ ਗਈ ਜਿਸ ਕਾਰਨ 2 ਭਾਰਤੀਆਂ ਦੀ ਦਰਦਨਾਕ ਮੌਤ ਹੋ ਗਈ ਤੇ ਤੀਜਾ ਇਨ੍ਹਾਂ  ਦਾ ਸਾਥੀ ਗੰਭੀਰ ਜਖ਼ਮੀ ਹੋ ਗਿਆ ਜਿਸ ਨੂੰ ਰਾਹਤ ਮੁਲਾਜ਼ਮਾਂ  ਨੇ ਹੈਲੀਕਾਪਰ ਰਾਹੀ ਹਸਤਪਾਲ ਪਹੁੰਚਾਇਆ। ਇਸ ਘਟਨਾ ਨਾਲ ਇਲਾਕੇ ’ਚ ਮਾਤ ਛਾ ਗਿਆ। ਪੁਲਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Sunaina

Content Editor

Related News