ਦੁਬਈ ''ਚ ਦੋ ਭਾਰਤੀਆਂ ਦੀ ਖੁੱਲੀ ਕਿਸਮਤ, ਬਣੇ ਕਰੋੜਪਤੀ

Tuesday, Jul 09, 2019 - 07:40 PM (IST)

ਦੁਬਈ ''ਚ ਦੋ ਭਾਰਤੀਆਂ ਦੀ ਖੁੱਲੀ ਕਿਸਮਤ, ਬਣੇ ਕਰੋੜਪਤੀ

ਦੁਬਈ— ਸੰਯੁਕਤ ਅਰਬ ਅਮੀਰਾਤ 'ਚ ਇਕ ਔਰਤ ਸਣੇ ਦੋ ਭਾਰਤੀਆਂ ਨੇ ਮੰਗਲਵਾਰ ਨੂੰ 10-10 (6,86,35,000 ਭਾਰਤੀ ਰੁਪਏ) ਲੱਖ ਅਮਰੀਕੀ ਡਾਲਰ ਦੀ 'ਦੁਬਈ ਡਿਊਟੀ ਫਰੀ ਲਾਟਰੀ' ਜਿੱਤੀ ਜਦਕਿ ਇਕ ਹੋਰ ਵਿਅਕਤੀ ਨੂੰ ਲਗਜ਼ਰੀ ਕਾਰਨ ਇਨਾਮ 'ਚ ਮਿਲੀ। ਇਕ ਮੀਡੀਆ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ।

ਦ ਗਲਫ ਨਿਊਜ਼ ਦੀ ਖਬਰ ਮੁਤਾਬਕ ਜਯਾ ਗੁਪਤਾ ਤੇ ਰਵੀ ਰਾਮਚੰਦ ਬਚਾਨੀ ਨੇ ਇਹ ਲਾਟਰੀ ਜਿੱਤੀ ਹੈ। ਦੁਬਈ ਸਥਿਤ ਕਾਰੋਬਾਰੀ ਜਯਾ (71) ਨੇ ਕਿਹਾ ਕਿ ਉਹ ਇਸ ਦੇ ਲਈ ਭਗਵਾਨ ਤੇ ਆਪਣੀ ਮਾਂ ਦੀ ਸ਼ੁਕਰਗੁਜ਼ਾਰ ਹੈ। ਜਯਾ ਨੇ ਕਿਹਾ ਕਿ ਇਹ  ਉਨ੍ਹਾਂ ਦਾ ਹੀ ਆਸ਼ੀਰਵਾਦ ਹੈ ਜੋ ਮੈਨੂੰ ਹੁਣ ਤੱਕ ਮਿਲਿਆ ਹੈ। ਪਿਛਲੇ 35 ਸਾਲਾਂ ਤੋਂ ਦੁਬਈ 'ਚ ਰਹਿ ਰਹੀ ਜਯਾ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਲਗਾਤਾਰ ਦੁਬਈ ਡਿਊਟੀ ਫਰੀ ਲਾਟਰੀ ਖਰੀਦ ਰਹੀ ਸੀ। ਜਯਾ ਨੂੰ ਜਿੱਤ ਦੀ ਖੁਸ਼ੀ ਮੁੰਬਈ 'ਚ ਆਪਣੀ ਮਾਂ ਨੂੰ ਮਿਲਣ ਜਾਣ ਤੋਂ ਪਹਿਲਾਂ ਮਿਲੀ। ਜਯਾ ਨੇ ਕਿਹਾ ਕਿ ਮੈਨੂੰ ਕੁਝ ਕਰਜ਼ੇ ਦੇਣੇ ਹਨ। ਕੁਝ ਪੈਸੇ ਮੈਂ ਆਪਣੇ ਕਾਰੋਬਾਰ 'ਚ ਲਗਾਵਾਂਗੀ ਤੇ ਕੁਝ ਹਿੱਸਾ ਚੈਰਿਟੀ 'ਚ ਦੇਵਾਂਗੀ। ਮੈਂ ਭਾਰਤ 'ਚ ਰਹਿ ਰਹੀਆਂ ਆਪਣੀਆਂ ਦੋ ਗੋਦ ਲਈਆਂ ਬੇਟੀਆਂ ਦੇ ਲਈ ਘਰ ਖਰੀਦਣਾ ਚਾਹੁੰਦੀ ਹਾਂ।

ਉਥੇ ਹੀ 14 ਸਾਲ ਤੋਂ ਦੁਬਈ 'ਚ ਰਹਿ ਰਹੇ ਭਾਰਤੀ ਨਾਗਰਿਕ ਰਵੀ (37) ਇਥੇ ਕੱਪੜਿਆਂ ਦਾ ਕਾਰੋਬਾਰ ਕਰਦੇ ਹਨ। ਉਤਸ਼ਾਹਿਤ ਰਵੀ ਨੇ ਕਿਹਾ ਕਿ ਇਹ ਅਨੋਖਾ ਹੈ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਲੱਖਾਂ ਡਾਲਰ ਦਾ ਮਾਲਕ ਬਣ ਗਿਆ। ਦੁਬਈ ਡਿਊਟੀ ਫਰੀ ਨੂੰ ਬਹੁਤ-ਬਹੁਤ ਧੰਨਵਾਦ।


author

Baljit Singh

Content Editor

Related News