ਅਮਰੀਕਾ: ਨਦੀ ''ਚ ਵਾਟਰ ਸਪੋਰਟਸ ਦੌਰਾਨ ਚਾਕੂ ਨਾਲ ਹਮਲਾ, ਇੱਕ ਦੀ ਮੌਤ, 4 ਜ਼ਖ਼ਮੀ

08/01/2022 11:51:22 AM

ਸੋਮਰਸੈਟ (ਏਜੰਸੀ) : ਅਮਰੀਕਾ ਦੇ ਮਿਨੀਸੋਟਾ ਸੂਬੇ ਦੇ ਵਿਸਕਾਨਸਿਨ ਵਿੱਚ ਇੱਕ ਨਦੀ ਵਿੱਚ ਵਾਟਰ ਸਪੋਰਟਸ (ਪਾਣੀ ਦੀ ਖੇਡ) ਦੌਰਾਨ ਇੱਕ ਵਿਅਕਤੀ ਵੱਲੋਂ ਚਾਕੂ ਮਾਰਨ ਕਾਰਨ ਇੱਕ 17 ਸਾਲਾ ਨੌਜਵਾਨ ਦੀ ਮੌਤ ਹੋ ਗਈ ਅਤੇ 4 ਹੋਰ ਗੰਭੀਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੇਂਟ ਕਰੋਈਕਸ ਕਾਉਂਟੀ ਸ਼ੈਰਿਫ (ਕਾਨੂੰਨੀ ਅਧਿਕਾਰੀ) ਸਕਾਟ ਨੂਡਸਨ ਨੇ ਕਿਹਾ ਕਿ ਹਮਲੇ ਦਾ ਸ਼ੱਕੀ ਮਿਨੀਸੋਟਾ ਨਿਵਾਸੀ 52 ਸਾਲਾ ਸ਼ਖ਼ਸ ਹੈ।

ਇਹ ਵੀ ਪੜ੍ਹੋ: ਅਮਰੀਕਾ: ਉੱਤਰੀ ਇਲੀਨੋਇਸ 'ਚ ਵਾਪਰਿਆ ਭਿਆਨਕ ਹਾਦਸਾ, 5 ਬੱਚਿਆਂ ਸਮੇਤ 7 ਹਲਾਕ

ਇਹ ਘਟਨਾ ਸ਼ਨੀਵਾਰ ਨੂੰ ਉਸ ਸਮੇਂ ਵਾਪਰੀ, ਜਦੋਂ ਹਮਲੇ ਦੇ ਸ਼ਿਕਾਰ ਲੋਕ ਅਤੇ ਸ਼ੱਕੀ ਨਦੀ ਵਿੱਚ ਵਾਟਰ ਸਪੋਰਟਸ ਲਈ ਗਏ ਹੋਏ ਸਨ। ਉਹ ਕਰੀਬ 20 ਲੋਕਾਂ ਦੇ ਦੋ ਵੱਖ-ਵੱਖ ਗਰੁੱਪਾਂ ਨਾਲ ਵਾਟਰ ਸਪੋਰਟਸ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਇਸ ਗੱਲ ਦਾ ਪਤਾ ਲਗਾ ਰਹੇ ਹਨ ਕਿ ਹਮਲਾਵਰ ਨੇ ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕਿਉਂ ਕੀਤਾ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਸ਼ੱਕੀ ਅਤੇ ਪੀੜਤ ਇਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਇਹ ਘਟਨਾ ਮਿਨੀਆਪੋਲਿਸ ਦੇ ਪੂਰਬ ਵਿਚ 56 ਕਿਲੋਮੀਟਰ ਦੀ ਦੂਰੀ 'ਤੇ ਸੋਮਰਸੈਟ ਨੇੜੇ ਵਾਪਰੀ।

ਇਹ ਵੀ ਪੜ੍ਹੋ: ਟੁਕੜਿਆਂ ’ਚ ਕੱਟੇ ਜਾਣ ਤੋਂ 20 ਮਿੰਟ ਬਾਅਦ ਵੀ ਕੋਬਰਾ ਨੇ ਸ਼ੈੱਫ ਨੂੰ ਡੰਗਿਆ, ਮੌਤ

ਇਸ ਘਟਨਾ ਵਿੱਚ ਮਿਨੀਸੋਟਾ ਦੇ ਇੱਕ 17 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ। ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਜ਼ਖ਼ਮੀਆਂ ਵਿਚ ਇਕ ਔਰਤ ਅਤੇ ਤਿੰਨ ਪੁਰਸ਼ ਸ਼ਾਮਲ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਹੈ। ਸ਼ੈਰਿਫ ਦੇ ਦਫ਼ਤਰ ਨੇ ਜ਼ਖ਼ਮੀਆਂ ਬਾਰੇ ਹੋਰ ਵੇਰਵੇ ਨਹੀਂ ਦਿੱਤੇ। ਹਾਲਾਂਕਿ, ਉਸਨੇ ਕਿਹਾ ਕਿ ਜ਼ਖ਼ਮੀਆਂ ਵਿੱਚ ਇੱਕ 20 ਸਾਲਾ ਨੌਜਵਾਨ, ਵਿਸਕਾਨਸਿਨ ਦੇ ਲਕ ਤੋਂ 22 ਸਾਲਾ ਨੌਜਵਾਨ, ਮਿਨੀਸੋਟਾ ਵਿੱਚ ਐਲਕ ਰਿਵਰ ਤੋਂ 22 ਸਾਲਾ ਨੌਜਵਾਨ ਅਤੇ ਮਿਨੀਸੋਟਾ ਦੇ ਬਰਨਸਵਿਲੇ ਤੋਂ 24 ਸਾਲਾ ਔਰਤ ਸ਼ਾਮਲ ਹੈ।

ਇਹ ਵੀ ਪੜ੍ਹੋ: ਲਾੜੀ ਦਾ ਫ਼ਰਮਾਨ : ਵਿਆਹ 'ਤੇ ਸ਼ੌਂਕ ਨਾਲ ਆਓ ਪਰ ਖਾਣੇ ਦਾ ਬਿੱਲ ਦੇ ਕੇ ਜਾਓ, ਮਹਿਮਾਨ ਹੈਰਾਨ!

 

 


cherry

Content Editor

Related News