ਕਾਬੁਲ ''ਚੋਂ ਸੁਰੱਖਿਅਤ ਕੱਢੇ ਗਏ 160 ਆਸਟ੍ਰੇਲੀਆਈ ਅਤੇ ਅਫਗਾਨ ਨਾਗਰਿਕ

Friday, Aug 20, 2021 - 06:20 PM (IST)

ਕਾਬੁਲ ''ਚੋਂ ਸੁਰੱਖਿਅਤ ਕੱਢੇ ਗਏ 160 ਆਸਟ੍ਰੇਲੀਆਈ ਅਤੇ ਅਫਗਾਨ ਨਾਗਰਿਕ

ਕੈਨਬਰਾ (ਏਪੀ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਤੀਜੀ ਬਚਾਅ ਉਡਾਣ ਤੋਂ ਬਾਅਦ 160 ਤੋਂ ਵੱਧ ਆਸਟ੍ਰੇਲੀਆਈ ਅਤੇ ਅਫਗਾਨ ਨਾਗਰਿਕਾਂ ਨੂੰ ਕਾਬੁਲ ਤੋਂ ਸੁਰੱਖਿਅਤ ਕੱਢ ਲਿਆ ਗਿਆ ਹੈ।ਮੌਰੀਸਨ ਨੇ ਕਿਹਾ ਕਿ 20 ਸਾਲਾਂ ਦੇ ਯੁੱਧ ਦੌਰਾਨ ਆਸਟ੍ਰੇਲੀਆ ਦੀ ਮਦਦ ਕਰਨ ਵਾਲੇ 60 ਆਸਟ੍ਰੇਲੀਆਈ ਅਤੇ ਅਫਗਾਨਾਂ ਨੂੰ ਰਾਤੋਂ-ਰਾਤ ਸੰਯੁਕਤ ਅਰਬ ਅਮੀਰਾਤ ਭੇਜ ਦਿੱਤਾ ਗਿਆ।

ਪੜ੍ਹੋ ਇਹ ਅਹਿਮ ਖਬਰ- ਟਰੂਡੋ ਦਾ ਐਲਾਨ, ਕੈਨੇਡੀਅਨ ਫ਼ੌਜਾਂ ਅਫਗਾਨਿਸਤਾਨ ਲਈ ਮੁੜ ਭਰਣਗੀਆਂ ਉਡਾਣ

ਮੌਰੀਸਨ ਨੇ ਅੱਗੇ ਕਿਹਾ ਕਿ 94 ਲੋਕਾਂ ਨੂੰ ਲੈ ਕੇ ਆਸਟ੍ਰੇਲੀਆ ਦੀ ਪਹਿਲੀ ਉਡਾਣ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਦੇ ਪੱਛਮੀ ਤੱਟ ਦੇ ਸ਼ਹਿਰ ਪਰਥ ਵਿੱਚ ਉਤਰੀ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਕਾਬੁਲ ਹਵਾਈ ਅੱਡੇ ਤੋਂ ਬਾਹਰ ਅਫਗਾਨਿਸਤਾਨ ਦੇ ਕੁਝ ਹਿੱਸਿਆਂ ਤੱਕ ਨਹੀਂ ਪਹੁੰਚ ਸਕਿਆ।ਮੌਰੀਸਨ ਨੇ ਕਿਹਾ,“ਕਾਬੁਲ ਵਿੱਚ ਸਥਿਤੀ ਅਰਾਜਕ ਬਣੀ ਹੋਈ ਹੈ। ਸਰਕਾਰ ਨੇ ਮੀਡੀਆ ਰਿਪੋਰਟਾਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਅਤੇ ਦੱਸਿਆ ਕਿ ਆਸਟ੍ਰੇਲੀਆ ਦੀ ਯੋਜਨਾ 600 ਆਸਟ੍ਰੇਲੀਆਈ ਅਤੇ ਅਫਗਾਨ ਲੋਕਾਂ ਨੂੰ ਸੁਰੱਖਿਅਤ ਕੱਢਣ  ਦੀ ਹੈ।


author

Vandana

Content Editor

Related News