150 ਤੋਂ ਵੱਧ ਯੂਕ੍ਰੇਨੀ ਫ਼ੌਜੀਆਂ ਨੇ ਕੀਤਾ ਆਤਮ ਸਮਰਪਣ
Friday, Feb 25, 2022 - 05:03 PM (IST)
ਮਾਸਕੋ (ਵਾਰਤਾ): ਰੂਸੀ ਰੱਖਿਆ ਮੰਤਰਾਲਾ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂਕ੍ਰੇਨ ਦੇ 150 ਤੋਂ ਵੱਧ ਫ਼ੌਜੀਆਂ ਨੇ ਆਪਣੇ ਹਥਿਆਰ ਸੁੱਟ ਦਿੱਤੇ ਹਨ ਅਤੇ ਰੂਸੀ ਫ਼ੌਜ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਕੋਨਾਸ਼ੇਨਕੋਵ ਨੇ ਕਿਹਾ, 'ਯੁੱਧ ਦੌਰਾਨ 150 ਤੋਂ ਵੱਧ ਫ਼ੌਜੀਆਂ ਨੇ ਆਪਣੇ ਹਥਿਆਰ ਸੁੱਟ ਦਿੱਤੇ ਅਤੇ ਆਤਮ ਸਮਰਪਣ ਕਰ ਦਿੱਤਾ। ਮਿਨੀ ਆਈਸਲੈਂਡ ਖੇਤਰ ਵਿਚ 82 ਯੂਕਰੇਨੀਅਨ ਫ਼ੌਜੀਆਂ ਨੇ ਆਪਣੇ ਹਥਿਆਰ ਸੁੱਟ ਦਿੱਤੇ ਅਤੇ ਰੂਸੀ ਫੌਜੀ ਬਲਾਂ ਦੇ ਸਾਹਮਣੇ ਖ਼ੁਦ ਆਤਮ ਸਮਰਪਣ ਕਰ ਦਿੱਤਾ।’
ਇਹ ਵੀ ਪੜ੍ਹੋ: ਯੂਕ੍ਰੇਨ ਨੇ ਰੂਸ ਅਤੇ ਬੈਲਾਰੂਸ ਦੀ ਮੁਦਰਾ ’ਚ ਲੈਣ-ਦੇਣ ’ਤੇ ਲਾਈ ਰੋਕ
ਉਨ੍ਹਾਂ ਕਿਹਾ, ‘ਮੌਜੂਦਾ ਸਮੇਂ ਵਿਚ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਯੁੱਧ ਵਿਚ ਸ਼ਾਮਲ ਨਾ ਹੋਣ ਸਬੰਧੀ ੲਿਕ ਇਨਕਾਰ ਪੱਤਰ ’ਤੇ ਦਸਤਖ਼ਤ ਕਰ ਦੇਣ। ਜਲਦੀ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਕੋਲ ਭੇਜ ਦਿੱਤਾ ਜਾਵੇਗਾ।’ ਦੱਸ ਦੇਈਏ ਕਿ ਦੂਜੇ ਦਿਨ ਵੀ ਰੂਸੀ ਫੌਜਾਂ ਨੇ ਯੂਕ੍ਰੇਨ ’ਤੇ ਆਪਣੇ ਹਮਲੇ ਜਾਰੀ ਰੱਖੇ ਹੋਏ ਹਨ। ਉਥੇ ਹੀ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਮੁਤਾਬਕ ਰੂਸ ਦੇ ਹਮਲੇ ਵਿਚ ਹੁਣ ਤੱਕ 137 ਨਾਗਰਿਕ ਅਤੇ ਫ਼ੌਜੀ ਮਾਰੇ ਗਏ ਹਨ ਅਤੇ ਸੈਂਕੜੇ ਲੋਕ ਜ਼ਖ਼ਮੀ ਵੀ ਹੋਏ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।