ਕੈਨੇਡਾ ਡੇਅ ਮਨਾਉਣ ਲਈ 150 ਮਾਨਸਿਕ ਤੌਰ ''ਤੇ ਕਮਜ਼ੋਰ ਵਿਅਕਤੀ ਦੇਣਗੇ ਖਾਸ ਪੇਸ਼ਕਸ਼

Sunday, Jun 11, 2017 - 03:41 PM (IST)

ਟੋਰਾਂਟੋ— ਜੁਲਾਈ 'ਚ ਕੈਨੇਡਾ ਆਪਣਾ 150ਵਾਂ ਜਨਮ ਦਿਨ ਮਨਾਉਣ ਜਾ ਰਿਹਾ ਹੈ। ਇਸ ਲਈ ਪੂਰੇ ਦੇਸ਼ 'ਚ ਤਿਆਰੀਆਂ ਚੱਲ ਰਹੀਆਂ ਹਨ। ਇਸ ਸੰਬੰਧੀ ਕਈ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ, ਜਿਨ੍ਹਾਂ 'ਚੋਂ ਇਕ ਹੈ 150 ਮਾਨਸਿਕ ਤੌਰ 'ਤੇ ਕਮਜ਼ੋਰ ਲੋਕਾਂ ਵੱਲੋਂ ਪੇਸ਼ ਕੀਤਾ ਜਾਣ ਵਾਲਾ ਪ੍ਰੋਗਰਾਮ। ਇਨ੍ਹਾਂ ਦੇ ਕੇਅਰ ਟੇਕਰ ਵੀ ਇਨ੍ਹਾਂ ਦੇ ਨਾਲ ਹੀ ਹੋਣਗੇ। 
ਓਨੀਲ ਵਾਟਸਨ ਨੇ ਇਨ੍ਹਾਂ 150 ਲੋਕਾਂ ਦੀ ਆਵਾਜ਼ ਨੂੰ ਇਕ ਸੁਰ 'ਚ ਮਿਲਾ ਕੇ ਪੇਸ਼ ਕਰਨ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਇਨ੍ਹਾਂ ਲੋਕਾਂ 'ਚ ਵੀ ਏਕਤਾ ਦੀ ਭਾਵਨਾ ਜਾਗਦੀ ਹੈ। ਇਨ੍ਹਾਂ 'ਚੋਂ16 ਅਜਿਹੇ ਗਾਇਕ ਹਨ ਜੋ 30 ਜੂਨ ਨੂੰ ਹਣ ਵਾਲੇ 'ਟੋਰਾਂਟੋ ਨਾਥਨ ਫਿਲੀਪ ਸਕੁਐਰ' ਲਈ ਚੁਣ ਲਏ ਗਏ ਹਨ। ਓਨੀਲ ਨੇ ਕਿਹਾ ਕਿ ਇਹ ਬਹੁਤ ਵੱਖਰਾ ਅਤੇ ਖਾਸ ਪ੍ਰੋਗਰਾਮ ਹੋਵੇਗਾ ਅਤੇ ਦਰਸ਼ਕ ਇਸ ਨੂੰ ਹਮੇਸ਼ਾ ਯਾਦ ਰੱਖਣਗੇ।


Related News