ਅਮਰੀਕਾ : ਪਾਕਿਸਤਾਨੀ ਉਬੇਰ ਈਟਸ ਡਰਾਈਵਰ ਦੇ ਕਤਲ ਲਈ 14 ਸਾਲਾ ਕੁੜੀ ਨੂੰ ਸਜ਼ਾ

Thursday, Jul 08, 2021 - 01:24 PM (IST)

ਵਾਸ਼ਿੰਗਟਨ (ਰਾਜ ਗੋਗਨਾ): ਇਸ ਸਾਲ ਦੀ ਲੰਘੀ 23 ਮਾਰਚ ਨੂੰ ਪਾਕਿਸਤਾਨੀ ਮੂਲ ਦੇ ਮੁਹੰਮਦ ਅਨਵਰ (66) ਜੋ ਸਪ੍ਰਿੰਗਫੀਲਡ ਵਰਜੀਨੀਆ ਵਿਖੇ ਰਹਿੰਦਾ ਸੀ ਅਤੇ ਵਾਸਿੰਗਟਨ ਡੀ.ਸੀ ਵਿਖੇ ਉਬੇਰ ਈਟਸ ਦੀ ਡਲਿਵਰੀ ਕਰਦਾ ਸੀ, ਦੀ ਦੋ ਕੁੜੀਆਂ ਵੱਲੋਂ ਕਾਰਜੈਕਿੰਗ ਦੀ ਕੋਸ਼ਿਸ਼ ਦੌਰਾਨ ਮੌਤ ਹੋ ਗਈ ਸੀ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ 14 ਸਾਲਾ ਕੁੜੀ ਨੂੰ ਵਾਸ਼ਿੰਗਟਨ, ਡੀ.ਸੀ. ਵਿਚ ਕਾਰਜੈਕਿੰਗ ਵਿਚ ਉਸ ਦੀ ਭੂਮਿਕਾ ਲਈ ਉਸ ਨੂੰ ਨਾਬਾਲਗ ਨਜ਼ਰਬੰਦੀ ਵਿੱਚ ਰੱਖਣ ਦੇ ਨਾਲ ਅਦਾਲਤ ਵੱਲੋ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। 

ਪੜ੍ਹੋ ਇਹ ਅਹਿਮ ਖਬਰ- ਪੱਤਰਕਾਰ ਬੀਬੀਆਂ ਲਈ ਅਸੁਰੱਖਿਅਤ ਹੈ ਪਾਕਿਸਤਾਨ, ਦਿੱਤੀਆਂ ਜਾਂਦੀਆਂ ਹਨ ਧਮਕੀਆਂ

ਜ਼ਿਕਰਯੋਗ ਹੈ ਕਿ ਇੰਨਾਂ ਕੁੜੀਆਂ ਵੱਲੋਂ ਇਸ ਸਾਲ ਮਾਰਚ ਨੂੰ ਪਾਕਿਸਤਾਨੀ ਮੂਲ ਦੇ 66 ਸਾਲਾ ਉਬੇਰ ਈਟਸ ਦੀ ਡਲਿਵਰੀ ਕਰਦੇ ਡਰਾਈਵਰ ਮੁਹੰਮਦ ਅਨਵਰ ਦੀ ਮੌਤ ਹੋ ਗਈ ਸੀ। ਇੰਨਾਂ ਕੁੜੀਆਂ ਵੱਲੋਂ ਮੁਹੰਮਦ ਅਨਵਰ ਨੂੰ ਗੰਨ ਪੁਆਇੰਟ 'ਤੇ ਰੱਖੇ ਜਾਣ ਕਾਰਨ ਉਸ ਦੀ ਮੌਤ ਹੋ ਗਈ ਸੀ। ਦੂਜੀ ਕੁੜੀ ਨੂੰ ਅਦਾਲਤ ਨੇ ਕਤਲ ਲਈ ਦੋਸ਼ੀ ਮੰਨਿਆ ਹੈ। 21 ਸਾਲ ਦੀ ਹੋਣ ਤੱਕ ਉਸ ਨੂੰ ਨਾਬਾਲਗਾਂ ਦੇ ਨਜ਼ਰਬੰਦੀ ਕੇਂਦਰ ਵਿੱਚ ਰੱਖਿਆ ਜਾਵੇਗਾ। 


Vandana

Content Editor

Related News