ਅਫਗਾਨਿਸਤਾਨ 'ਚ 11 ਸਾਲਾ ਬੱਚੇ ਨੇ 10 ਸਾਲਾ ਬੱਚੇ ਦਾ ਗੋਲੀ ਮਾਰ ਕੀਤਾ ਕਤਲ

Friday, Aug 19, 2022 - 04:53 PM (IST)

ਅਫਗਾਨਿਸਤਾਨ 'ਚ 11 ਸਾਲਾ ਬੱਚੇ ਨੇ 10 ਸਾਲਾ ਬੱਚੇ ਦਾ ਗੋਲੀ ਮਾਰ ਕੀਤਾ ਕਤਲ

ਕਾਬੁਲ (ਏਜੰਸੀ): ਅਫਗਾਨਿਸਤਾਨ ਵਿੱਚ ਇੱਕ 11 ਸਾਲਾ ਬੱਚੇ ਨੇ ਹਾਲ ਹੀ ਵਿੱਚ ਇੱਕ ਕਲਾਸ਼ਨੀਕੋਵ ਰਾਈਫਲ ਨਾਲ ਖੇਡਦੇ ਹੋਏ ਆਪਣੇ 10 ਸਾਲਾ ਸਾਥੀ ਦਾ ਗਲਤੀ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸਥਾਨਕ ਮੀਡੀਆ ਨੇ ਇਹ ਰਿਪੋਰਟ ਦਿੱਤੀ ਹੈ। ਖਾਮਾ ਪ੍ਰੈਸ ਨੇ ਸਥਾਨਕ ਸਰੋਤਾਂ ਦੇ ਹਵਾਲੇ ਨਾਲ ਦੱਸਿਆ ਕਿ ਇਹ ਦੁਖਦਾਈ ਘਟਨਾ ਦੇਸ਼ ਦੇ ਉੱਤਰੀ ਸੂਬੇ ਫਰਿਆਬ ਦੇ ਕੋਹਿਸਤਾਨ ਜ਼ਿਲ੍ਹੇ ਦੇ ਹਸ਼ਤੋਮਿਨ ਪਿੰਡ ਵਿੱਚ ਵਾਪਰੀ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ 'ਚ ਗੁਰਦੁਆਰਾ ਕਰਤੇ ਪਰਵਾਨ ਦੀ ਮੁੜ ਉਸਾਰੀ ਸ਼ੁਰੂ, ਤਾਲਿਬਾਨ ਨੇ ਦਿੱਤੇ 40 ਲੱਖ ਅਫਗਾਨੀ ਰੁਪਏ

ਸੂਤਰਾਂ ਮੁਤਾਬਕ ਮੁਹੰਮਦ ਨਾਦਰ ਦਾ ਕਤਲ 11 ਸਾਲਾ ਅਬਦੁਲ ਰਹਿਮਾਨ ਨੇ ਉਸ ਸਮੇਂ ਕੀਤਾ ਜਦੋਂ ਉਹ ਅਤੇ 2 ਹੋਰ ਬੱਚੇ ਘਰ ਵਿੱਚ ਬੰਦੂਕ ਨਾਲ ਖੇਡ ਰਹੇ ਸਨ। ਅਫਗਾਨਿਸਤਾਨ 'ਚ ਅਜਿਹੀਆਂ ਹੀ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਬੱਚਿਆਂ ਦਾ ਖੇਡਦੇ ਸਮੇਂ ਗਲਤੀ ਨਾਲ ਕਤਲ ਕਰ ਦੇਣਾ ਸ਼ਾਮਲ ਹੈ। 

ਇਹ ਵੀ ਪੜ੍ਹੋ: ਕੈਲੀਫੋਰਨੀਆ 'ਚ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਟਕਰਾਏ ਜਹਾਜ਼, 2 ਲੋਕਾਂ ਦੀ ਮੌਤ (ਵੀਡੀਓ)


author

cherry

Content Editor

Related News