UAE : ਸ਼ਾਰਜਾਹ ''ਚ 10 ਸਾਲਾ ਭਾਰਤੀ ਬੱਚੇ ਦੀ ਕਮਰੇ ''ਚੋਂ ਮਿਲੀ ਲਾਸ਼

Thursday, Apr 23, 2020 - 03:13 PM (IST)

UAE : ਸ਼ਾਰਜਾਹ ''ਚ 10 ਸਾਲਾ ਭਾਰਤੀ ਬੱਚੇ ਦੀ ਕਮਰੇ ''ਚੋਂ ਮਿਲੀ ਲਾਸ਼

ਸ਼ਾਰਜਾਹ- ਯੁਨਾਈਟਡ ਅਰਬ ਅਮੀਰਾਤ ਦੇ ਸ਼ਹਿਰ ਸ਼ਾਰਜਾਹ ਵਿਚ ਇਕ 10 ਸਾਲਾ ਭਾਰਤੀ ਬੱਚੇ ਦੀ ਲਾਸ਼ ਉਸ ਦੇ ਘਰ ਦੇ ਕਮਰੇ ਵਿਚੋਂ ਮਿਲੀ ਹੈ। ਇੱਥੋਂ ਦੀ ਪੁਲਸ ਨੇ ਦੱਸਿਆ ਕਿ ਅਲ ਕਾਸੀਮੀਆ ਟਾਵਰ ਨੇੜੇ ਆਪਣੇ ਮਾਂ-ਬਾਪ ਅਤੇ ਭੈਣ ਨਾਲ ਰਹਿੰਦਾ 10 ਸਾਲਾ ਡੇਵਿਡ ਪੁਨਾਕਲ ਆਪਣੇ ਕਮਰੇ ਦੇ ਫਰਸ਼ 'ਤੇ ਮ੍ਰਿਤਕ ਮਿਲਿਆ। ਇਹ ਘਟਨਾ ਮੰਗਲਵਾਰ ਸ਼ਾਮ ਦੀ ਹੈ। ਬੱਚੇ ਦੇ ਮਾਂ-ਬਾਪ ਦਾ ਕਹਿਣਾ ਹੈ ਕਿ ਉਹ ਘਰ ਦੇ ਕੰਮ ਵਿਚ ਵਿਅਸਤ ਸਨ ਤੇ ਉਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਬੱਚੇ ਨੇ ਕਮਰਾ ਅੰਦਰੋਂ ਬੰਦ ਕੀਤਾ ਸੀ। ਜਦ ਕਈ ਵਾਰ ਆਵਾਜ਼ ਦੇਣ 'ਤੇ ਉਸ ਦਾ ਕੋਈ ਜਵਾਬ ਨਾ ਮਿਲਿਆ ਤਾਂ ਉਹ ਚਿੰਤਤ ਹੋ ਗਏ ਤੇ ਉਹ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਗਏ ਤੇ ਬੱਚਾ ਫਰਸ਼ 'ਤੇ ਮਰਿਆ ਹੋਇਆ ਸੀ। 

ਬੱਚੇ ਦੇ ਚਾਚੇ ਨੇ ਦੱਸਿਆ ਕਿ ਬੱਚਾ ਸ਼ਾਮ ਤਕਰੀਬਨ 5.30 ਵਜੇ ਤੱਕ ਈ-ਲਰਨਿੰਗ ਕਰ ਰਿਹਾ ਸੀ । ਬੱਚੇ ਦੀ ਮਾਂ ਨਰਸ ਹੈ ਤੇ ਉਸ ਨੇ ਬੱਚੇ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਾ ਹੋਇਆ। 

ਪੁਲਸ ਪਰਿਵਾਰ ਕੋਲੋਂ ਇਸ ਸਬੰਧੀ ਪੁੱਛ-ਪੜਤਾਲ ਕਰ ਰਹੀ ਹੈ। ਬੱਚੇ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਲੈ ਜਾਇਆ ਗਿਆ ਹੈ ਤਾਂ ਕਿ ਪਤਾ ਲੱਗੇ ਕਿ ਬੱਚੇ ਦੀ ਮੌਤ ਕਿਵੇਂ ਹੋਈ। ਦੁਬਈ ਵਿਚ ਭਾਰਤੀ ਕੌਂਸਲੇਟ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਭਾਰਤ ਦੇ ਕੌਂਸਲ ਜਨਰਲ ਵਿਪੁਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਹੈ ਤੇ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। 
 


author

Lalita Mam

Content Editor

Related News