ਕੈਨੇਡਾ 'ਚ ਚਾਕੂਆਂ ਨਾਲ 10 ਲੋਕਾਂ ਦਾ ਕਤਲ, 15 ਗੰਭੀਰ ਜ਼ਖਮੀ, PM ਟਰੂਡੋ ਨੇ ਕਿਹਾ 'ਦਿਲ ਕੰਬਾਊ ਘਟਨਾ'
Monday, Sep 05, 2022 - 10:35 AM (IST)
ਨਿਊਯਾਰਕ/ ਸਸਕੈਚਵਨ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ ਦੇ ਸਸਕੈਚਵਨ ਸੂਬੇ ਵਿੱਚ ਚਾਕੂਆਂ ਦੇ ਨਾਲ 10 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਹਮਲੇ ਦੇ 10 ਪੀੜਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਘੱਟੋ-ਘੱਟ 15 ਦੇ ਕਰੀਬ ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਤਿੰਨ ਸੂਬਿਆਂ ਵਿੱਚ ਦੋ ਸ਼ੱਕੀਆਂ ਦੀ ਭਾਲ ਸ਼ੁਰੂ ਕੀਤੀ ਹੈ। ਕੈਨੇਡੀਅਨ ਪੁਲਸ ਦਾ ਕਹਿਣਾ ਹੈ ਕਿ ਅੱਜ ਐਤਵਾਰ ਨੂੰ ਸਸਕੈਚਵਨ ਵਿੱਚ ਅਤੇ ਦੂਰ-ਦੁਰਾਡੇ ਭਾਈਚਾਰਿਆਂ ਵਿੱਚ 10 ਲੋਕ ਮਾਰੇ ਗਏ ਹਨ ਅਤੇ ਘੱਟੋ-ਘੱਟ 15 ਹੋਰ ਜ਼ਖਮੀ ਹੋਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵਿੱਟਰ ਤੇ ਇਸ ਦਰਦਨਾਕ ਘਟਨਾ 'ਤੇ ਡੂੰਘਾ ਦੁੱਖ ਜਿਤਾਇਆ ਹੈ।ਟਰੂਡੋ ਨੇ ਟਵੀਟ ਕਰਦਿਆਂ ਇਸ ਘਟਨਾ ਨੂੰ ਮੰਦਭਾਗੀ ਅਤੇ ਦਿਲ ਕੰਬਾਊ ਘਟਨਾ ਕਰਾਰ ਦਿੱਤਾ ਹੈ।
ਪੁਲਸ ਨੇ 13 ਥਾਵਾਂ 'ਤੇ 10 ਮ੍ਰਿਤਕ ਵਿਅਕਤੀਆਂ ਦਾ ਪਤਾ ਲਗਾਇਆ ਹੈ।ਸਸਕੈਚਵਨ ਦੇ ਭਾਈਚਾਰੇ ਵਿੱਚ ਰਾਇਲ ਕੈਨੇਡੀਅਨ ਮਾਊਂਟਡ ਪੁਲਸ ਅਸਿਸਟੈਂਟ ਕਮਿਸ਼ਨਰ ਰੋਂਡਾ ਬਲੈਕਮੋਰ ਨੇ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੱਤੀ ਕਿ ਹਮਲੇ ਵਿੱਚ "ਕਈ ਹੋਰ ਪੀੜਤ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 15 ਦੇ ਕਰੀਬ ਜਖ਼ਮੀ ਲੋਕਾਂ ਨੂੰ ਇਸ ਸਮੇਂ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਜੇਮਸ ਸਮਿਥ ਫਸਟ ਨੇਸ਼ਨ ਇੱਕ ਸਵਦੇਸ਼ੀ ਭਾਈਚਾਰਾ ਹੈ ਜਿਸਦੇ ਲਗਭਗ 3,400 ਨਿਵਾਸੀ ਮੁੱਖ ਤੌਰ 'ਤੇ ਇੱਥੇ ਖੇਤੀਬਾੜੀ, ਸ਼ਿਕਾਰ ਅਤੇ ਮੱਛੀ ਫੜਨ ਦਾ ਧੰਦਾ ਕਰਦੇ ਹਨ।ਇਹ ਕੈਨੇਡਾ ਵਿਚ ਪੈਂਦੇ ਵੇਲਡਨ ਇੱਕ ਪਿੰਡ ਹੈ ਜਿਸ ਵਿੱਚ ਲਗਭਗ 200 ਦੇ ਕਰੀਬ ਵਸਨੀਕ ਹਨ। ਭਾਈਚਾਰੇ ਨੇ ਸਥਾਨਕ ਐਮਰਜੈਂਸੀ ਦੀ ਘੋਸ਼ਣਾ ਕੀਤੀ, ਜਦੋਂ ਕਿ ਬਹੁਤ ਸਾਰੇ ਸਸਕੈਚਵਨ ਨਿਵਾਸੀਆਂ ਨੂੰ ਸਥਾਨਕ ਤੌਰ 'ਤੇ ਸ਼ਰਨ ਲੈਣ ਦੀ ਅਪੀਲ ਕੀਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ- ਹੁਨਰਮੰਦ ਭਾਰਤੀ ਕਾਮਿਆਂ ਲਈ ਖ਼ੁਸ਼ਖ਼ਬਰੀ, ਆਸਟ੍ਰੇਲੀਆ ਨੇ ਇਮੀਗ੍ਰੇਸ਼ਨ ਦਾਖ਼ਲੇ ਸਬੰਧੀ ਕੀਤਾ ਵੱਡਾ ਐਲਾਨ
ਜੇਮਜ਼ ਸਮਿਥ ਫਸਟ ਨੇਸ਼ਨ ਵਿੱਚ ਚਾਕੂ ਮਾਰਨ ਬਾਰੇ ਪੁਲਸ ਨੂੰ ਇੱਕ ਕਾਲ ਪ੍ਰਾਪਤ ਹੋਈ, ਜਿਸਦੇ ਬਾਅਦ ਜਲਦੀ ਹੀ ਹੋਰ ਚਾਕੂਆਂ ਨਾਲ ਲੋਕਾਂ ਦੀਆ ਮੌਤਾਂ ਦੀ ਰਿਪੋਰਟ ਕਰਨ ਵਾਲਿਆਂ ਦੀਆਂ ਕਾਲਾਂ ਆਈਆਂ। ਅਧਿਕਾਰੀਆਂ ਦਾ ਮੰਨਣਾ ਹੈ ਕਿ "ਕੁਝ ਪੀੜਤਾਂ 'ਤੇ ਸ਼ੱਕੀ ਵਿਅਕਤੀਆਂ ਦੁਆਰਾ ਹਮਲਾ ਕੀਤਾ ਗਿਆ ਸੀ ਅਤੇ ਬਾਕੀਆਂ 'ਤੇ ਹੋਰ ਹਮਲਾਵਰਾਂ ਦੁਆਰਾ ਅੰਨ੍ਹੇਵਾਹ ਹਮਲਾ ਕੀਤਾ ਗਿਆ, ਜਿਹਨਾ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੋ ਸ਼ੱਕੀਆਂ ਦੀ ਭਾਲ ਸ਼ੁਰੂ ਕੀਤੀ। ਉਨ੍ਹਾਂ ਨੇ ਦੋ ਨੌਜਵਾਨ ਸ਼ੱਕੀ ਵਿਅਕਤੀਆਂ ਜਿਹਨਾਂ ਦੇ ਨਾਂ 'ਡੈਮੀਅਨ ਐੱਸ. ਅਤੇ ਮਾਈਲੇਸ ਐਸ.ਦਾ ਜ਼ਿਕਰ ਕੀਤਾ, ਜਿੰਨਾਂ ਨੇ ਇਸ ਦਰਦਨਾਰ ਘਟਨਾ ਨੂੰ ਅੰਜਾਮ ਦਿੱਤਾ ਹੈ। ਉਹਨਾਂ ਦੀ ਭਾਲ ਜਾਰੀ ਹੈ।ਅਧਿਕਾਰੀਆਂ ਨੇ ਕਿਹਾ ਕਿ ਉਹ ਕਾਲੇ ਰੰਗ ਦੀ ਨਿਸਾਨ ਨੂੰ ਚਲਾ ਰਹੇ ਸਨ। ਪੁਲਸ ਨੇ ਬੁਲੇਟਿਨਾਂ ਵਿਚ ਕਿਸੇ ਵੀ ਸ਼ੱਕੀ ਵਿਅਕਤੀ ਦੀ ਰਿਪੋਰਟ ਕਰਨ ਅਤੇ ਘਰ ਵਿੱਚ ਰਹਿਣ, ਵਰਗੀਆਂ ਸਾਵਧਾਨੀਆਂ ਵਰਤਣ ਦੀ ਵਾਸੀਆਂ ਨੂੰ ਅਪੀਲ ਕੀਤੀ ਹੈ।ਇੱਕ ਅਡਵਾਈਜ਼ਰੀ ਵਿੱਚ ਕਾਤਲਾਂ ਨੂੰ ਫੜਨ ਜਾਂ ਸ਼ੱਕੀ ਲੋਕਾਂ ਤੱਕ ਪਹੁੰਚਣ ਦੇ ਲਈ ਜਨਤਾ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।