ਜਾਪਾਨ 'ਚ ਸਮੁੰਦਰੀ ਤੱਟ 'ਤੇ ਦਿਸਿਆ 10 ਫੁੱਟ ਲੰਬਾ ਅਜੀਬ ਜੀਵ, ਤਸਵੀਰਾਂ ਵਾਇਰਲ

04/22/2022 2:19:05 PM

ਟੋਕੀਓ (ਬਿਊਰੋ): ਜਾਪਾਨ ਦੇ ਤੱਟ 'ਤੇ ਬਹੁਤ ਹੀ ਅਜੀਬ 10 ਫੁੱਟ ਲੰਬਾ ਜੀਵ ਰੁੜ੍ਹ ਕੇ ਆ ਗਿਆ। ਤੱਟ 'ਤੇ ਘੁੰਮਣ ਆਏ ਲੋਕ ਇਸ ਜੀਵ ਨੂੰ ਦੇਖ ਕੇ ਘਬਰਾ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਦੁਰਲੱਭ ਪ੍ਰਜਾਤੀ ਦਾ ਇਕ ਸਕੁਇਡ (squid) ਸੀ। ਜਾਪਾਨੀ ਮੀਡੀਆ ਮੁਤਾਬਕ ਇਹ ਸਕੁਇਡ ਬੁੱਧਵਾਰ ਨੂੰ ਓਬਾਮਾ ਦੇ ਫੁਕੁਈ ਸੂਬੇ 'ਚ ਉਗੂ ਤੱਟ 'ਤੇ ਪਾਇਆ ਗਿਆ। ਇਕ ਅਧਿਕਾਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਕੁਇਡ ਦਾ ਸਮੁੰਦਰ 'ਤੇ ਜ਼ਿੰਦਾ ਰੁੜ੍ਹ ਕੇ ਆਉਣਾ ਆਪਣੇ ਆਪ ਵਿਚ ਇਕ ਅਸਾਧਾਰਨ ਘਟਨਾ ਹੈ।

PunjabKesari

ਜਾਪਾਨੀ ਅਖ਼ਬਾਰ ਮੈਨਿਚੀ ਮੁਤਾਬਕ ਇਸ ਸਕੁਇਡ ਨੂੰ ਹੁਣ ਜਾਪਾਨ ਦੇ ਸਕਾਈ ਸ਼ਹਿਰ ਦੇ ਏਚੀਗੇਨ ਮਾਤਸੁਸ਼ਿਮਾ ਐਕੁਏਰੀਅਮ 'ਚ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਸਾਲ 2020 ਵਿੱਚ ਦੱਖਣੀ ਅਫਰੀਕਾ ਵਿੱਚ ਬੀਚ 'ਤੇ ਜਾਣ ਵਾਲਿਆਂ ਨੂੰ ਇੱਕ ਵਿਸ਼ਾਲ ਅਤੇ ਹੈਰਾਨੀਜਨਕ ਸਕੁਇਡ ਦਾ ਸਾਹਮਣਾ ਕਰਨਾ ਪਿਆ ਸੀ। ਇਹ ਆਪਣੀ ਕਿਸਮ ਦਾ ਦੁਰਲੱਭ ਮਾਮਲਾ ਸੀ ਜਦੋਂ ਇਹ ਜੀਵ ਸਮੁੰਦਰੀ ਰੇਤ 'ਤੇ ਪਾਇਆ ਗਿਆ ਸੀ। ਵਿਗਿਆਨੀ ਹਾਥੀ ਦੇ ਬੱਚੇ ਦੇ ਭਾਰ ਦੇ ਬਰਾਬਰ ਇਸ ਜੀਵ ਦਾ ਅਧਿਐਨ ਕਰਨਾ ਚਾਹੁੰਦੇ ਸਨ।

ਇਨਸਾਨ ਦੇ ਆਕਾਰ ਤੋਂ ਦੁੱਗਣਾ ਹੈ ਇਹ ਸਕੁਇਡ

PunjabKesari
ਇਸ ਸਕੁਇਡ ਇੱਕ ਬਾਲਗ ਮਨੁੱਖ ਦੇ ਆਕਾਰ ਤੋਂ ਦੁੱਗਣਾ ਹੈ। ਇਸ ਜੀਵ ਨੂੰ ਫ੍ਰੀਜ਼ਰ ਵਿੱਚ ਰੱਖਿਆ ਗਿਆ ਹੈ ਤਾਂ ਜੋ ਇਹ ਸੁਰੱਖਿਅਤ ਰਹੇ। ਇਹ ਵਿਸ਼ਾਲ ਸਕੁਇਡ 43 ਫੁੱਟ ਤੱਕ ਲੰਬਾ ਹੋ ਸਕਦਾ ਹੈ। ਇੰਨਾ ਵੱਡਾ ਆਕਾਰ ਲੋਕਾਂ ਨੂੰ ਕ੍ਰੇਕਨ ਦੀ ਯਾਦ ਦਿਵਾਉਂਦਾ ਹੈ ਜਿਸ ਨੂੰ ਸਮੁੰਦਰੀ ਰਾਖਸ਼ ਕਿਹਾ ਜਾਂਦਾ ਹੈ। ਸਕੁਇਡ ਇੱਕ ਬਹੁਤ ਹੀ ਸ਼ਰਮੀਲਾ ਜੀਵ ਹੈ, ਜਿਸਦੀ 2002 ਤੋਂ ਪਹਿਲਾਂ ਤੱਕ ਜ਼ਿੰਦਾ ਰਹਿਣ ਦੌਰਾਨ ਕੋਈ ਤਸਵੀਰ ਨਹੀਂ ਸੀ। ਹਾਲਾਂਕਿ ਦੱਖਣੀ ਅਫਰੀਕਾ ਦੇ ਬ੍ਰਿਟੈਨੀਆ ਬੇ ਵਿੱਚ ਬੀਚ 'ਤੇ ਜਾਣ ਵਾਲੇ ਲੋਕਾਂ ਨੂੰ ਪਹਿਲੀ ਵਾਰ ਲਾਈਵ ਸਕੁਇਡ ਦਾ ਸਾਹਮਣਾ ਕਰਨਾ ਪਿਆ ਸੀ।

 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਡਾਕਟਰ ਨੇ UAE ਦਾ ਪਹਿਲਾ ਬਾਲ ਰੋਗ ਬੋਨ ਮੈਰੋ ਸਫਲਤਾਪੂਰਵਕ ਕੀਤਾ ਟ੍ਰਾਂਸਪਲਾਂਟ (ਤਸਵੀਰਾਂ)

ਹਾਲੇ ਕੁਝ ਮਹੀਨੇ ਪਹਿਲਾਂ ਹੀ ਬ੍ਰਿਟੇਨ 'ਚ ਰਹਿਣ ਵਾਲੀ ਐਂਜੇਲਾ ਮੇਨਾਰਡ ਅਤੇ ਉਸ ਦੇ ਪਤੀ ਡੈਨ ਨੇ ਡੇਵੋਨ ਸਮੁੰਦਰੀ ਤੱਟ 'ਤੇ ਇਕ ਖਤਰਨਾਕ ਮੱਛੀ ਦੇਖੀ ਸੀ। ਇਸ ਮੱਛੀ ਦੇ ਦੰਦ ਬਲੇਡ ਵਾਂਗ ਤਿੱਖੇ ਸਨ ਅਤੇ ਇਸ ਦੀ ਜੀਭ ਬਹੁਤ ਲੰਬੀ ਸੀ। ਏਂਜਲਾ ਨੇ ਇਸ ਮੱਛੀ ਦੀ ਤਸਵੀਰ ਫੇਸਬੁੱਕ 'ਤੇ ਪੋਸਟ ਕੀਤੀ ਹੈ। ਐਂਜੇਲਾ ਨੇ ਲਿਖਿਆ ਕਿ ਇਸ ਮੱਛੀ ਦੀ ਜੀਭ ਬਹੁਤ ਵੱਡੀ ਹੈ ਅਤੇ ਸਿਰ ਦੇ ਪਿਛਲੇ ਪਾਸੇ ਜ਼ਿਆਦਾ ਦੰਦ ਹਨ। ਜਿਵੇਂ ਹੀ ਉਸਨੇ ਇੰਨਾ ਲਿਖਿਆ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਡਰਾਉਣਾ ਜੀਵ ਕੀ ਹੋ ਸਕਦਾ ਹੈ। ਇਕ ਯੂਜ਼ਰ ਨੇ ਲਿਖਿਆ ਕਿਇਹ ਸਟੋਨ ਫਿਸ਼ ਹੋ ਸਕਦੀ ਹੈ। ਕੀ ਇਸ ਦਾ ਸਾਰਾ ਜਾਂ ਕੁਝ ਹਿੱਸਾ ਗੁੰਮ ਹੈ?'


Vandana

Content Editor

Related News