''ਅਮਰੀਕਾ ਨੇ ਅਫਗਾਨਿਸਤਾਨ ਤੋਂ ਆਪਣੇ 5,500 ਤੋਂ ਜ਼ਿਆਦਾ ਨਾਗਰਿਕਾਂ ਨੂੰ ਕੱਢਿਆ''

08/30/2021 2:11:48 AM

ਵਾਸ਼ਿੰਗਟਨ-ਅਮਰੀਕਾ ਨੇ ਅਫਗਾਨਿਸਤਾਨ ਤੋਂ ਆਪਣੇ ਲਗਭਗ 5,500 ਨਾਗਰਿਕਾਂ ਨੂੰ ਸੁਰੱਖਿਅਤ ਕੱਢ ਲਿਆ ਹੈ ਜਿਸ 'ਚ ਕੱਲ ਕੱਢੇ ਗਏ ਲਗਭਗ 50 ਲੋਕ ਸ਼ਾਮਲ ਹਨ। ਇਸ ਤੋਂ ਇਲਾਵਾ ਲਗਭਗ 250 ਅਮਰੀਕੀ ਅਜਿਹੇ ਹਨ ਜੋ ਯੁੱਧਗ੍ਰਸਤ ਦੇਸ਼ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕਾ ਦੇ ਵਿਦੇਸ਼ ਮੰਤਰਾਲਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ 14 ਅਗਸਤ ਤੋਂ ਹੁਣ ਤੱਕ ਲਗਭਗ 5,500 ਜਾਂ ਉਸ ਤੋਂ ਜ਼ਿਆਦਾ ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢਿਆ ਗਿਆ ਹੈ।

ਇਹ ਵੀ ਪੜ੍ਹੋ :ਆਬੂਧਾਬੀ ਨੇ ਸਾਈਨੋਫਾਰਮ ਟੀਕਾ ਲੈਣ ਵਾਲਿਆਂ ਲਈ ਬੂਸਟਰ ਖੁਰਾਕ ਕੀਤੀ ਲਾਜ਼ਮੀ

ਇਨ੍ਹਾਂ 'ਚੋਂ ਉਹ 50 ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਕੱਲ ਕੱਢਿਆ ਗਿਆ। ਅਧਿਕਾਰੀ ਨੇ ਕਿਹਾ ਕਿ ਅਫਗਾਨਿਸਤਾਨ 'ਚ ਅਜੇ 250 ਅਮਰੀਕੀ ਬਚੇ ਹਨ ਜੋ ਦੇਸ਼ ਛੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਥੇ ਸਾਡੇ ਲੋਕ ਸੁਰੱਖਿਅਤ ਸਥਿਤੀ ਦੇ ਮੱਦੇਨਜ਼ਰ 24 ਘੰਟੇ ਅਜਿਹੇ ਲੋਕਾਂ ਦੀ ਸਹਾਇਤਾ ਕਰ ਰਹੇ ਹਨ। ਕੁਝ ਲੋਕ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਜਾਂ ਪਹੁੰਚਣ ਦੀ ਪ੍ਰਕਿਰਿਆ 'ਚ ਹਨ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਆਤਮਘਾਤੀ ਹਮਲੇ 'ਚ ਮਾਰੇ ਗਏ ਅਮਰੀਕੀ ਫੌਜੀਆਂ ਨੂੰ ਬਾਈਡੇਨ ਨੇ ਦਿੱਤੀ ਸ਼ਰਧਾਂਜਲੀ

ਉਹ ਕਿਸ ਤਰ੍ਹਾਂ ਸਾਡੇ ਤੱਕ ਪਹੁੰਚੇ, ਇਹ ਉਨ੍ਹਾਂ ਨੂੰ ਜਾਣਕਾਰੀ ਹੈ। ਬੁਲਾਰੇ ਨੇ ਕਿਹਾ ਕਿ ਇਸ ਤੋਂ ਇਲਾਵਾ, ਅਸੀਂ ਲਗਭਗ 280 ਵਿਅਕਤੀਆਂ ਦੇ ਸੰਪਰਕ 'ਚ ਹਾਂ ਜਿਨ੍ਹਾਂ ਨੇ ਅਫਗਾਨਿਸਤਾਨ 'ਚ ਆਪਣੀ ਪਛਾਣ ਅਮਰੀਕੀ ਦੱਸੀ ਹੈ ਪਰ ਉਹ ਇਹ ਤੈਅ ਨਹੀਂ ਕਰ ਪਾ ਰਹੇ ਹਨ ਕਿ ਉਨ੍ਹਾਂ ਨੂੰ ਉਥੋਂ ਨਿਕਲਣਾ ਹੈ ਜਾਂ ਨਹੀਂ। ਅਜਿਹੇ ਲੋਕ ਵੀ ਹਨ ਜੋ ਦੇਸ਼ ਛੱਡਣਾ ਨਹੀਂ ਚਾਹੁੰਦੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News