ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਔਰਤ ਨਾਮਜ਼ਦ
Monday, Dec 09, 2024 - 05:15 PM (IST)
ਜਲਾਲਾਬਾਦ (ਬਜਾਜ) : ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਵੱਲੋਂ ਐਗਰੀਕਲਚਰ ਜਲਾਲਾਬਾਦ ਵੱਲੋਂ ਸਬਸਿਡੀ ਸਕੀਮ ਸੀ. ਆਰ. ਐੱਮ. ਅਧੀਨ ਮਿਲਣ ਵਾਲੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਇਕ ਔਰਤ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।
ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਪਰਵੰਸ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮੋਹਨ ਕੇ ਹਿਠਾੜ (ਗੁਰੂਹਰਸਹਾਏ) ਵੱਲੋਂ ਪੁਲਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਸੋਮਾ ਰਾਣੀ ਪਤਨੀ ਜੋਗਿੰਦਰ ਸਿੰਘ ਵਾਸੀ ਹਜਾਰਾ ਰਾਮ ਸਿੰਘ ਵਾਲਾ ਵੱਲੋਂ ਸਬਸਿਡੀ ਸਕੀਮ ਸੀ. ਆਰ. ਐੱਮ. ਤਹਿਤ ਮਿਲਣ ਵਾਲੀ ਮਸ਼ੀਨਰੀ ਦੇ ਪਾਰਟ ਬਦਲਣ ਅਤੇ ਪੰਚਾਇਤ ਦੇ ਨਾਮ ’ਤੇ ਮਸ਼ੀਨਾਂ ਦੀ ਦੁਰਵਰਤੋਂ ਕਰਨ 'ਤੇ ਸਬਸਿਡੀ ਦਾ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ ਹੈ। ਇਸ ’ਤੇ ਥਾਣਾ ਸਿਟੀ ਜਲਾਲਾਬਾਦ ਵਿਖੇ ਸੋਮਾ ਰਾਣੀ ਪਤਨੀ ਜੋਗਿੰਦਰ ਸਿੰਘ ਦੇ ਖ਼ਿਲਾਫ਼ ਪਰਚਾ ਰਜਿਸਟਰ ਕੀਤਾ ਗਿਆ ਹੈ।