ਰਾਸ਼ੀਫਲ : ਅਰਥ ਅਤੇ ਕਾਰੋਬਾਰੀ ਦਸ਼ਾ ਰਹੇਗੀ ਠੀਕ-ਠਾਕ

Wednesday, Aug 26, 2020 - 03:32 AM (IST)

ਮੇਖ- ਸਿਤਾਰਾ ਪੇਟ ਲਈ ਠੀਕ ਨਹੀਂ, ਠੰਡੀਆਂ ਵਸਤਾਂ ਦੀ ਵਰਤੋਂ ਪਰਹੇਜ਼ ਨਾਲ ਕਰਨਾ ਚਾਹੀਦਾ ਹੈ, ਮਨ ਵੀ ਅਸ਼ਾਂਤ,ਟੈਂਸ, ਅਸਥਿਰ ਜਿਹਾ ਰਹੇਗਾ।

ਬ੍ਰਿਖ- ਅਰਥ ਅਤੇ ਕਾਰੋਬਾਰੀ ਦਸ਼ਾ ਠੀਕ-ਠਾਕ ਰਹੇਗੀ, ਜਿਹੜਾ ਵੀ ਕੰਮ ਜਾਂ ਯਤਨ ਕਰੋ, ਭਰਪੂਰ ਜ਼ੋਰ ਲਗਾ ਕੇ ਕੰਮ ਕਰੋ, ਫੈਮਿਲੀ ਫਰੰਟ 'ਤੇ ਖਿਚਾਤਣੀ-ਤਣਾਤਣੀ ਬਣੀ ਰਹੇਗੀ।

ਮਿਥੁਨ- ਅਸ਼ਾਂਤ-ਪਰੇਸ਼ਾਨ ਅਤੇ ਡਾਵਾਂਡੋਲ ਮਨ ਅਤੇ ਕਮਜ਼ੋਰ ਮਨੋਬਲ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ 'ਚ ਲੈਣ ਦੀ ਹਿੰਮਤ ਨਾ ਕਰ ਸਕੋਗੇ।

ਕਰਕ- ਸਮਾਂ ਉਲਝਣਾਂ, ਸਮੱਸਿਆ ਵਾਲਾ, ਇਸ ਲਈ ਕੋਈ ਵੀ ਨਵਾਂ ਜਾਂ ਇੰਪੋਰਟੈਂਟ ਕੰਮ ਹੱਥ 'ਚ ਨਹੀਂ ਲੈਣਾ ਚਾਹੀਦਾ, ਮਨ ਗਲਤ ਅਤੇ ਨੈਗੇਟਿਵ ਸੋਚ ਦੇ ਪ੍ਰਭਾਵ 'ਚ ਰਹੇਗਾ।

ਸਿੰਘ- ਸਿਤਾਰਾ ਜ਼ਮੀਨੀ, ਜਾਇਦਾਦੀ ਕੰਮਾਂ ਲਈ ਕਮਜ਼ੋਰ, ਇਸ ਲਈ ਜ਼ਮੀਨ ਨਾਲ ਜੁੜੇ ਕਿਸੇ ਕੰਮ ਨੂੰ ਹੱਥ 'ਚ ਲੈਣਾ ਨਹੀਂ ਚਾਹੀਦਾ, ਸਫਰ ਵੀ ਟਾਲ ਦੇਣਾ ਚਾਹੀਦਾ ਹੈ।

ਕੰਨਿਆ- ਘਟੀਆ ਲੋਕਾਂ ਕਰ ਕੇ ਆਪ ਦੀਆਂ ਪਰੇਸ਼ਾਨੀਆਂ ਜਾਂ ਮੁਸ਼ਲਕਾਂ ਵਧ ਸਕਦੀਆਂ ਹਨ, ਇਸ ਲਈ ਉਨ੍ਹਾਂ ਤੋਂ ਫਾਸਲਾ ਰੱਖੋ, ਵਿਰੋਧੀਆਂ ਨਾਲ ਕਿਸੇ ਤਰ੍ਹਾਂ ਦੇ ਟਕਰਾਅ ਤੋਂ ਬਚਣਾ ਚਾਹੀਦਾ ਹੈ।

ਤੁਲਾ- ਕਾਰੋਬਾਰੀ ਡੀਲਿੰਗ ਸੁਚੇਤ ਰਹਿ ਕੇ ਕਰੋ, ਕਿਉਂਕਿ ਸਿਤਾਰਾ ਨੁਕਸਾਨ ਦੇਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣਾ ਵਾਲਾ ਹੈ, ਉਧਾਰੀ ਦੇ ਚੱਕਰ ਤੋਂ ਬਚੋ।

ਬ੍ਰਿਸ਼ਚਕ- ਕੰਮਕਾਜੀ ਦਸ਼ਾ ਚੰਗੀ, ਠੀਕ ਮਨੋਬਲ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ 'ਚ ਲੈਣ ਦੀ ਹਿੰਮਤ ਨਾ ਰੱਖ ਸਕੋਗੇ, ਮਨ ਵੀ ਡਾਵਾਂਡੋਲ ਜਿਹਾ ਰਹੇਗਾ।

ਧਨ- ਜਨਰਲ ਸਿਤਾਰਾ ਕਮਜ਼ੋਰ, ਵੀਜ਼ਾ ਪਾਸਪੋਰਟ, ਸਮੁੰਦਰੀ ਅਤੇ ਪੈਟ੍ਰੋਲੀਅਮ ਵਸਤਾਂ, ਰੰਗ ਰੋਗਨ ਦਾ ਕੰਮ ਕਰਨ ਵਾਲਿਆਂ ਦੇ ਰਸਤੇ 'ਚ ਕੋਈ ਸਮੱਸਿਆ ਪਰੇਸ਼ਾਨੀ ਖੜ੍ਹੀ ਦਿਖੇਗੀ।

ਮਕਰ- ਸਿਤਾਰਾ ਧਨ ਲਾਭ ਅਤੇ ਕਾਰੋਬਾਰੀ ਟੂਰਿੰਗ ਲਈ ਚੰਗਾ, ਵੈਸੇ ਵੀ ਆਪ ਹਰ ਫਰੰਟ 'ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਮਾਣ-ਯਸ਼ ਦੀ ਪ੍ਰਾਪਤੀ।

ਕੁੰਭ- ਕਿਸੇ ਅਫਸਰ ਦੇ ਅਸਹਿਯੋਗੀ ਅਤੇ ਸਹਿਮਤ ਨਾ ਹੋਣ ਵਾਲੇ ਰੁਖ ਕਰ ਕੇ ਆਪ ਦੀਆਂ ਪਰੇਸ਼ਾਨੀਆਂ ਵਧ ਸਕਦੀਆਂ ਹਨ, ਮਨ ਨੂੰ ਵੀ ਠੇਸ ਲੱਗਣ ਦਾ ਡਰ ਬਣਿਆ ਰਹੇਗਾ।

ਮੀਨ- ਬੁੱਧੀ ਗਲਤ ਅਤੇ ਨੈਗੇਟਿਵ ਸੋਚ ਦੇ ਪ੍ਰਭਾਅ 'ਚ ਰਹੇਗੀ, ਧਾਰਮਿਕ ਕੰਮਾਂ ਅਤੇ ਕਥਾ-ਵਾਰਤਾ, ਕੀਰਤਨ - ਸਤਿਸੰਗ 'ਚ ਜੀਅ ਨਹੀਂ ਲੱਗੇਗਾ, ਅਰਥ ਦਸ਼ਾ ਠੀਕ-ਠਾਕ ਰਹੇਗੀ।

26 ਅਗਸਤ 2020, ਬੁੱਧਵਾਰ ਭਾਦੋਂ ਸੁਦੀ ਤਿੱਥੀਅਸ਼ਟਮੀ (ਸਵੇਰੇ 10.40 ਤੱਕ) ਅਤੇ ਮਗਰੋਂ ਿਤੱਥੀ ਨੌਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਿਸੰਘ 'ਚ

ਚੰਦਰਮਾ ਬ੍ਰਿਸ਼ਚਕ'ਚ

ਮੰਗਲ ਮੇਖ 'ਚ

ਬੁੱੱਧ ਸਿੰਘ 'ਚ

ਗੁਰੂ ਧਨ 'ਚ

ਸ਼ੁੱਕਰ ਿਮਥੁਨ 'ਚ        

ਸ਼ਨੀ ਮਕਰ 'ਚ                                  

ਰਾਹੂ ਮਿਥੁਨ 'ਚ                                                        

ਕੇਤੂ ਧਨ 'ਚ

ਬਿਕ੍ਰਮੀ ਸੰਮਤ 2077,ਭਾਦੋਂ ਪ੍ਰਵਿਸ਼ਟੇ 11, ਰਾਸ਼ਟਰੀ ਸ਼ਕ ਸੰਮਤ 1942, ਮਿਤੀ 4(ਭਾਦੋਂ), ਹਿਜਰੀ ਸਾਲ 1442, ਮਹੀਨਾ ਮੁਹੱਰਮ ਤਰੀਕ 6,, ਨਕਸ਼ੱਤਰ : ਅਨੁਰਾਧਾ ( ਦੁਪਹਿਰ 1.04 ਤੱਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ ਯੋਗ : ਵੈਧ੍ਰਿਤੀ (ਸ਼ਾਮ 7.32 ਤੱਕ) ਅਤੇ ਮਗਰੋਂ ਯੋਗ ਵਿਸ਼ਕੁੰਭ, ਚੰਦਰਮਾ : ਬ੍ਰਿਸ਼ਚਕ ਰਾਸ਼ੀ 'ਤੇ (ਪੂਰਾ ਦਿਨ ਰਾਤ) ਦੁਪਹਿਰ 1.04 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਦਧੀਚੀ ਜਯੰਤੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News