''ਕਿਡਨੀ'' ਖ਼ਰਾਬ ਹੋਣ ''ਤੇ ਦਿਖਾਈ ਦਿੰਦੇ ਹਨ ਇਹ ਲੱਛਣ, ਰਾਹਤ ਪਾਉਣ ਲਈ ਅਪਣਾਓ ਘਰੇਲੂ ਨੁਸਖ਼ੇ

Wednesday, Oct 20, 2021 - 06:01 PM (IST)

''ਕਿਡਨੀ'' ਖ਼ਰਾਬ ਹੋਣ ''ਤੇ ਦਿਖਾਈ ਦਿੰਦੇ ਹਨ ਇਹ ਲੱਛਣ, ਰਾਹਤ ਪਾਉਣ ਲਈ ਅਪਣਾਓ ਘਰੇਲੂ ਨੁਸਖ਼ੇ

ਨਵੀਂ ਦਿੱਲੀ- ਕਿਡਨੀ ਸਰੀਰ ਦਾ ਸਭ ਤੋਂ ਜਰੂਰੀ ਅੰਗ ਹੈ। ਕਿਡਨੀ ਸਰੀਰ 'ਚੋਂ ਵਿਸ਼ੈਲੇ ਪਦਾਰਥ ਅਤੇ ਫਾਲਤੂ ਪਾਣੀ ਨੂੰ ਫਿਲਟਰ ਕਰਕੇ ਯੂਰਿਨ ਰਾਹੀਂ ਬਾਹਰ ਕੱਢਦੀ ਹੈ। ਇਸ ਨਾਲ ਸਰੀਰ ਆਰਾਮ ਨਾਲ ਕੰਮ ਕਰਦਾ ਹੈ ਪਰ ਕਿਡਨੀ ਖ਼ਰਾਬ ਹੋਣ ਉੱਤੇ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਡਨੀ ਖ਼ਰਾਬ ਹੋਣ 'ਤੇ ਬਾਥਰੂਮ ਕਰਨ 'ਚ ਪ੍ਰੇਸ਼ਾਨੀ ਅਤੇ ਹੱਥਾਂ-ਪੈਰਾਂ 'ਚ ਸੋਜ ਆਉਣ ਲੱਗਦੀ ਹੈ। ਇਸ ਤੋਂ ਇਲਾਵਾ ਕਿਡਨੀ ਖਰਾਬ ਹੋਣ ਨਾਲ ਹਾਰਟ ਪ੍ਰੇਸ਼ਾਨੀ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਅਜਿਹੇ ਵਿਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਕਿਡਨੀ ਦਾ ਠੀਕ ਤਰ੍ਹਾਂ ਕੰਮ ਕਰਨਾ ਵੀ ਬਹੁਤ ਜਰੂਰੀ ਹੈ। ਅੱਜ ਅਸੀਂ ਤੁਹਾਨੂੰ ਕਿਡਨੀ ਰੋਗ ਦੇ ਕਾਰਨ, ਲੱਛਣ ਅਤੇ ਕੁਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਕਿਡਨੀ ਨੂੰ ਤੰਦੁਰੁਸਤ ਅਤੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਕਿਡਨੀ ਰੋਗ ਦੇ ਕਾਰਨ
ਪਾਣੀ ਘੱਟ ਪੀਣਾ
ਪੂਰੀ ਨੀਂਦ ਨਾ ਲੈਣਾ
ਜ਼ਿਆਦਾ ਲੂਣ ਦਾ ਸੇਵਨ ਕਰਨਾ
ਕੋਲਡ ਡਰਿੰਕ
ਕਾਫ਼ੀ ਦੇਰ ਤੱਕ ਪੇਸ਼ਾਬ ਰੋਕ ਕੇ ਰੱਖਣਾ
ਸਿਗਰੇਟ ਪੀਣਾ ਜਾਂ ਸ਼ਰਾਬ ਦਾ ਸੇਵਨ ਕਰਨਾ
ਮਿਨਰਲਸ ਅਤੇ ਵਿਟਾਮਿਨਸ ਦੀ ਘਾਟ
ਹਾਈ ਬਲੱਡ ਪ੍ਰੈੱਸ਼ਰ

Examining the Link Between Heart and Kidney Disease
ਇਹ ਹਨ ਕਿਡਨੀ ਰੋਗ ਦੇ ਲੱਛਣ
ਠੰਡ ਲੱਗਣਾ
ਬਲੱਡ ਪ੍ਰੈਸ਼ਰ ਜ਼ਿਆਦਾ ਹੋਣਾ
ਚਮੜੀ 'ਤੇ ਖਾਰਿਸ਼ ਹੋਣਾ
ਕਮਜ਼ੋਰੀ ਅਤੇ ਥਕਾਵਟ
ਸਰੀਰ ਦੇ ਕਈ ਹਿੱਸਿਆਂ 'ਚ ਸੋਜ
ਭੁੱਖ ਦਾ ਘੱਟ ਜਾਂ ਜ਼ਿਆਦਾ ਹੋਣਾ
ਵਾਰ-ਵਾਰ ਪੇਸ਼ਾਬ ਆਉਣਾ
ਪੇਸ਼ਾਬ ਦੇ ਸਮੇਂ ਜਲਨ ਹੋਣੀ
ਮੂੰਹ 'ਚੋਂ ਬਦਬੂ ਆਉਣੀ

Kidney Detox : इन घरेलू नुस्खों से अपनी किडनी को प्राकृतिक रूप से साफ करें  | clean your kidney natually with these home remedies | TV9 Bharatvarsh
ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਪਾਓ ਨਿਜ਼ਾਤ
1. ਸੇਬ ਦਾ ਸਿਰਕਾ
ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਸੇਬ ਦੇ ਸਿਰਕੇ ਦਾ ਸੇਵਨ ਕਿਡਨੀ ਨੂੰ ਬੈਕਟੀਰੀਅਲ ਇੰਫੈਕਸ਼ਨ ਤੋਂ ਬਚਾਉਂਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਿਡਨੀ ਦੇ ਸਾਰੇ ਵਿਸ਼ੈਲੇ ਪਦਾਰਥਾਂ ਨੂੰ ਕੱਢ ਦਿੰਦਾ ਹੈ।
2. ਮੁਨੱਕਾ
ਰਾਤ ਨੂੰ ਸੌਂਣ ਤੋਂ ਪਹਿਲਾਂ ਮੁਨੱਕੇ ਦੇ ਕੁਝ ਦਾਣਿਆਂ ਨੂੰ ਪਾਣੀ 'ਚ ਭਿਉ ਦਿਓ ਅਤੇ ਸਵੇਰੇ ਉੱਠ ਕੇ ਖਾਲੀ ਢਿੱਡ ਇਸ ਦਾ ਸੇਵਨ ਕਰੋ। ਇਸ ਦਾ ਸੇਵਨ ਤੁਹਾਨੂੰ ਕਿਡਨੀ ਰੋਗ ਤੋਂ ਦੂਰ ਰੱਖਦਾ ਹੈ।
3. ਪਿੱਪਲ ਦੀ ਛਾਲ
10 ਗ੍ਰਾਮ ਪਿੱਪਲ ਅਤੇ ਨਿੰਮ ਦੀ ਛਾਲ ਨੂੰ ਪਾਣੀ 'ਚ ਉੱਬਾਲ ਲਓ। ਇਸ ਪਾਣੀ ਦਾ ਸੇਵਨ ਤੁਹਾਡੀ ਕਿਡਨੀ ਨੂੰ ਖ਼ਰਾਬ ਹੋਣ ਤੋਂ ਬਚਾਉਂਦਾ ਹੈ।
4. ਸ਼ਹਿਦ ਦਾ ਸੇਵਨ
2 ਚਮਚੇ ਸ਼ਹਿਦ ਅਤੇ 1 ਚਮਚਾ ਸੇਬ ਦਾ ਸਿਰਕਾ ਮਿਲਾ ਕੇ ਰੋਜ਼ ਸਵੇਰੇ ਖਾਲੀ ਢਿੱਡ ਪੀਣ ਨਾਲ ਕਿਡਨੀ ਰੋਗ ਦਾ ਖ਼ਤਰਾ ਕਾਫ਼ੀ ਹੱਦ ਤੱਕ ਖਤਮ ਹੋ ਜਾਂਦਾ ਹੈ।

harmful daily habits that will damage your kidneys know kidney failure  symptoms samp | Kidney Fail: किडनियों को खराब करती हैं ये 5 आदतें, किडनी  फेल होने से पहले दिखते हैं ये
5. ਮੂਲੀ
ਮੂਲੀ ਵਿੱਚ ਪਾਏ ਜਾਣ ਵਾਲੇ ਤੱਤ ਸਰੀਰ 'ਚੋਂ ਵਿਸ਼ੈਲੇ ਪਦਾਰਥਾਂ ਨੂੰ ਕੱਢ ਕੇ ਕਿਡਨੀ ਨੂੰ ਹੈਲਦੀ ਰੱਖਦੇ ਹਨ। ਇਸ ਕਾਰਨ ਇਸ ਨੂੰ ਕੁਦਰਤੀ ਕਲੀਂਜਰ ਵੀ ਕਿਹਾ ਜਾਂਦਾ ਹੈ।
6. ਨਾਰੀਅਲ ਪਾਣੀ
ਇਸ ਵਿਚ ਮੌਜੂਦ ਇਲੈਕਟਰੋਲਾਈਟਸ ਕਿਡਨੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਿਡਨੀ ਨੂੰ ਤੰਦੁਰੁਸਤ ਰੱਖਣ ਦੇ ਨਾਲ-ਨਾਲ ਤੁਹਾਨੂੰ ਕਿਡਨੀ ਸਟੋਨ ਦੀ ਸਮੱਸਿਆ ਤੋਂ ਵੀ ਬਚਾਉਂਦਾ ਹੈ। 


author

Aarti dhillon

Content Editor

Related News