Health Tips : ਆਯੁਰਵੈਦ ਦੇ ਇਹ 12 ਨੁਸਖ਼ੇ ਬਿਨਾਂ ਸਾਈਡ ਇਫੈਕਟ ਕਰਨਗੇ ਬੀਮਾਰੀਆਂ ਨੂੰ ਦੂਰ

Thursday, Jun 29, 2023 - 01:22 PM (IST)

Health Tips  : ਆਯੁਰਵੈਦ ਦੇ ਇਹ 12 ਨੁਸਖ਼ੇ ਬਿਨਾਂ ਸਾਈਡ ਇਫੈਕਟ ਕਰਨਗੇ ਬੀਮਾਰੀਆਂ ਨੂੰ ਦੂਰ

ਨਵੀਂ ਦਿੱਲੀ (ਬਿਊਰੋ): ਬੀਬੀਆਂ ਅਕਸਰ ਕੰਮ ਦੇ ਚੱਕਰ ਵਿਚ ਇੰਨੀਆਂ ਬਿੱਜ਼ੀ ਹੋ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਆਪਣੇ ਖਾਣ-ਪੀਣ ਦਾ ਵੀ ਧਿਆਨ ਨਹੀਂ ਰਹਿੰਦਾ। ਖ਼ਾਸ ਕਰਕੇ ਵਿਆਹੁਤਾ ਬੀਬੀਆਂ ਆਪਣੀ ਖੁਰਾਕ ਵੱਲ ਧਿਆਨ ਨਹੀਂ ਦਿੰਦੀਆਂ। ਅਜਿਹੀਆਂ ਬੀਬੀਆਂ ਅਕਸਰ ਨਾ ਤਾਂ ਸਮੇਂ 'ਤੇ ਖਾਂਦੀਆਂ ਹਨ ਅਤੇ ਨਾ ਹੀ ਸਮੇਂ 'ਤੇ ਸੌਂਦੀਆਂ ਹਨ। ਇਸੇ ਚੱਕਰ ਵਿਚ ਉਹ ਸਿਹਤ ਖਰਾਬ ਕਰ ਲੈਂਦੀਆਂ ਹਨ। ਭਾਰਤੀ ਬੀਬੀਆਂ ਅਕਸਰ ਖੂਨ ਦੀ ਕਮੀ, ਪੀਸੀਓਡੀ, ਵੱਧਦੇ ਵਜ਼ਨ, ਥਾਈਰਾਈਡ ਜਿਹੀਆਂ ਬੀਮਾਰੀਆਂ ਦੀ ਤੇਜ਼ੀ ਨਾਲ ਸ਼ਿਕਾਰ ਹੋ ਰਹੀਆਂ ਹਨ। ਇਹਨਾਂ ਸਭ ਮੁਸ਼ਕਲਾਂ ਤੋਂ ਛੁਟਕਾਰਾ ਪਾਉਣ ਲਈ ਉਹ ਦਵਾਈਆਂ ਖਾਂਦੀਆਂ ਹਨ ਪਰ ਜ਼ਿਆਦਾ ਦਵਾਈਆਂ ਖਾਣ ਨਾਲ ਲੀਵਰ 'ਤੇ ਅਸਰ ਪੈਂਦਾ ਹੈ। ਅਜਿਹੇ ਵਿਚ ਅਸੀਂ ਤੁਹਾਨੂੰ ਕੁਝ ਆਯੁਰਵੈਦਿਕ ਟਿਪਸ ਦੱਸਾਂਗੇ ਜਿਸ ਨਾਲ ਤੁਹਾਡੀ ਪਰੇਸ਼ਾਨੀ ਵੀ ਦੂਰ ਹੋਵੇਗੀ ਅਤੇ ਕੋਈ ਸਾਈਡ ਇਫੈਕਟ ਵੀ ਨਹੀਂ ਰਹੇਗਾ। 

1. ਮੋਟਾਪਾ - ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੋਟਾਪੇ ਦੀ ਜੋ ਅੱਜ-ਕਲ੍ਹ ਹਰ ਬੀਬੀ ਵਿਚ ਦੇਖਣ ਨੂੰ ਮਿਲਦਾ ਹੈ। ਇਸ ਨੂੰ ਕੰਟਰੋਲ ਕਰਨ ਲਈ ਸਵੇਰੇ ਮੇਥੀ ਵਾਲਾ ਪਾਣੀ ਬਣਾ ਕੇ ਪੀਓ। ਇਸ ਲਈ ਮੇਥੀ ਦੇ ਦਾਣਿਆਂ ਨੂੰ ਪੂਰੀ ਰਾਤ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਇਸ ਵਿਚ ਸ਼ਹਿਦ ਮਿਲਾ ਕੇ ਪੀਓ। ਜੇਕਰ ਚਾਹੋ ਤਾਂ ਵਜ਼ਨ ਘਟਾਉਣ ਲਈ ਬਲੂ ਟੀ, ਗ੍ਰੀਨ ਟੀ ਜਿਹੀ ਹਰਬਲ ਚਾਹ ਵੀ ਪੀ ਸਕਦੇ ਹੋ। ਖੁਰਾਕ 'ਤੇ ਧਿਆਨ ਦਿਓ ਅਤੇ ਰੋਜ਼ਾਨਾ ਕਸਰਤ ਕਰੋ।

PunjabKesari

2. ਥਾਈਰਾਈਡ - ਲੱਗਭਗ ਹਰ 10 ਵਿਚੋਂ 8 ਬੀਬੀਆਂ ਥਾਈਰਾਈਡ ਦੀ ਸਮੱਸਿਆ ਨਾਲ ਪਰੇਸ਼ਾਨ ਹਨ। ਇਸ ਦੇ ਇਲਾਜ ਲਈ ਪਿਆਜ਼ ਨੂੰ ਦੋ ਹਿੱਸਿਆਂ ਵਿਚ ਕੱਟ ਕੇ ਸੌਣ ਤੋਂ ਪਹਿਲਾਂ ਥਾਈਰਾਈਡ ਗਲੈਂਡ ਦੇ ਆਲੇ-ਦੁਆਲੇ ਕਲਾਕ ਵਾਈਜ਼ ਮਾਲਸ਼ ਕਰੋ। ਇਸ ਦੇ ਇਲਾਵਾ ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਵੀ ਥਾਈਰਾਈਡ ਕੰਟਰੋਲ ਵਿਚ ਰਹਿੰਦਾ ਹੈ।

3. ਪੀ. ਸੀ. ਓ. ਡੀ. (PCOD) - ਪੀ.ਸੀ.ਓ.ਡੀ. ਦੀ ਸ਼ਿਕਾਰ ਬੀਬੀ ਨੂੰ ਬਾਹਰ ਦਾ ਓਇਲੀ-ਜੰਕ ਫੂਡ ਬਿਲਕੁੱਲ ਨਹੀਂ ਖਾਣਾ ਚਾਹੀਦਾ ਅਤੇ ਇਸ ਦੀ ਜਗ੍ਹਾ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ।

4. ਪੀ. ਸੀ. ਓ. ਐੱਸ. (PCOS) - ਦਾਲਚੀਨੀ ਦੀ ਵਰਤੋਂ ਸਰੀਰ ਵਿਚ ਇਨਸੁਲਿਨ ਦੀ ਮਾਤਰਾ ਦੇ ਵਾਧੇ ਨੂੰ ਰੋਕਦੀ ਹੈ। ਇਕ ਚਮਚ ਦਾਲਚੀਨੀ ਪਾਊਡਰ ਨੂੰ ਗਰਮ ਪਾਣੀ ਵਿਚ ਮਿਲਾ ਕੇ ਰੋਜ਼ਾਨਾ ਪੀਣ ਨਾਲ ਪੀ.ਸੀ.ਓ.ਐੱਸ.ਦੀ ਸਮੱਸਿਆ ਦੂਰ ਹੁੰਦੀ ਹੈ।

PunjabKesari

5. ਪੀਰੀਅਡਸ ਸਮੱਸਿਆ - ਪੀਰੀਅਡਸ ਖੁੱਲ੍ਹ ਕੇ ਨਾ ਆਉਣ 'ਤੇ ਗਾਜ਼ਰ ਦਾ ਜੂਸ ਪੀਓ। ਉੱਥੇ ਜੇਕਰ ਆਯੁਰਵੈਦਿਕ ਨੁਸਖਾ ਅਪਨਾਉਣਾ ਹੈ ਤਾਂ ਅਸ਼ੋਕ ਦੇ ਰੁੱਖ ਦੇ 90 ਗ੍ਰਾਮ ਛਿੱਲੜ ਨੂੰ 30 ਮਿਲੀਲੀਟਰ ਪਾਣੀ ਵਿਚ 10 ਮਿੰਟ ਤੱਕ ਉਬਾਲੋ ਅਤੇ ਛਾਣ ਕੇ ਦਿਨ ਵਿਚ 2-3 ਵਾਰ ਪੀਓ।

6. ਛਾਤੀ ਦੀ ਸਮੱਸਿਆ ਤੋਂ ਬਚਣ ਦਾ ਨੁਸਖਾ - ਛਾਤੀ ਦੀ ਹਫ਼ਤੇ ਵਿਚ ਇਕ ਵਾਲ ਆਲਿਵ ਓਇਲ ਨਾਲ ਮਾਲਸ਼ ਕਰਨ ਨਾਲ ਬਲੱਡ ਸਰਕੁਲੇਸ਼ਨ ਬਿਹਤਰ ਹੁੰਦਾ ਹੈ। ਇਸ ਨਾਲ ਛਾਤੀ ਦਾ ਢਿੱਲਾਪਨ ਦੂਰ ਹੁੰਦਾ ਹੈ ਅਤੇ ਛਾਤੀ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਵੀ ਘੱਟਦਾ ਹੈ।

7. ਸਰੀਰਕ ਸਮੱਸਿਆ - ਪੂਰਾ ਦਿਨ ਕੰਮ ਕਰਨ ਦੇ ਬਾਅਦ ਬੀਬੀਆਂ ਨੂੰ ਥਕਾਵਟ ਹੋ ਜਾਂਦੀ ਹੈ। ਜਿਸ ਨਾਲ ਵੱਧਦੀ ਉਮਰ ਨਾਲ ਜੋੜਾਂ ਵਿਚ ਦਰਦ ਅਤੇ ਗਠੀਆ ਰੋਗ ਹੋ ਸਕਦਾ ਹੈ। ਇਸ ਲਈ ਹਫ਼ਤੇ ਵਿਚ ਇਕ ਵਾਰ ਬੌਡੀ ਆਇਲ ਨਾਲ ਮਾਲਸ਼ ਜ਼ਰੂਰੀ ਕਰਨੀ ਚਾਹੀਦੀ ਹੈ।

PunjabKesari

8. ਵੈਜਾਇਨਾ ਇਨਫੈਕਸ਼ਨ - ਵੈਜਾਇਨਾ ਇਨਫੈਕਸ਼ਨ ਤੋਂ ਛੁਟਕਾਰਾ ਪਾਉਣ ਲਈ ਨਿੰਮ ਦੇ ਕੋਸੇ ਪਾਣੀ ਨਾਲ ਨਿੱਜੀ ਅੰਗਾਂ ਦੀ ਸਫਾਈ ਕਰੋ। ਦਿਨ ਵਿਚ 2 ਵਾਰ ਅਜਿਹਾ ਕਰਨ ਨਾਲ ਤੁਹਾਨੂੰ ਜਲਦੀ ਰਾਹਤ ਮਿਲੇਗੀ।

9. ਮਾਈਗ੍ਰੇਨ ਜਾਂ ਸਰਵਾਈਕਲ ਦਰਦ - ਮਾਈਗ੍ਰੇਨ ਦੀ ਪਰੇਸ਼ਾਨੀ ਹੋਣ 'ਤੇ ਪੁਦੀਨੇ ਤੇ ਤੇਲ ਦੀ ਮਾਲਿਸ਼ ਕਰਨ ਨਾਲ ਆਰਾਮ ਮਿਲਦਾ ਹੈ। ਉੱਥੇ ਗਰਮ ਪਾਣੀ ਵਿਚ ਇਕ ਚਮਚ ਸੇਂਧਾ ਲੂਣ ਮਿਲਾ ਕੇ ਪ੍ਰਭਾਵਿਤ ਜਗ੍ਹਾ 'ਤੇ ਪੱਟੀ ਕਰਨ ਨਾਲ ਸਰਵਾਈਕਲ ਦਰਦ ਤੋਂ ਰਾਹਤ ਮਿਲਦੀ ਹੈ।

10. ਯੂਟੀਆਈ ਇਨਫੈਕਸਨ - ਰੋਜ਼ਾਨਾ ਇਕ ਗਿਲਾਸ ਕ੍ਰੇਨਬੇਰੀ ਦਾ ਜੂਸ ਪੀਓ। ਯੂਟੀਆਈ ਇਨਫੈਕਸ਼ਨ ਦੂਰ ਕਰਨ ਵਿਚ ਇਹ ਬਹੁਤ ਲਾਭਕਾਰੀ ਹੈ। 3-4 ਦਿਨ ਇਸ ਨੂੰ ਲੈਣ ਨਾਲ ਆਰਾਮ ਮਿਲਦਾ ਹੈ।  ਨਾਲ ਹੀ ਖਾਲੀ ਪੇਟ ਲਸਣ ਖਾਣ ਨਾਲ ਵੀ ਫਾਇਦਾ ਹੋਵੇਗਾ।

PunjabKesari

11. ਬੀ. ਪੀ. - ਪਿਆਜ਼ ਦੇ ਰਸ ਵਿਚ ਇਕ ਚਮਚ ਸ਼ੁੱਧ ਦੇਸੀ ਘਿਓ ਮਿਲਾ ਕੇ ਖਾਣ ਨਾਲ ਇਸ ਬੀਮਾਰੀ ਤੋਂ ਆਰਾਮ ਮਿਲਦਾ ਹੈ। ਇਸ ਦੇ ਇਲਾਵਾ ਰੋਜ਼ਾਨਾ ਤਾਂਬੇ ਦੇ ਬਰਤਨ ਵਿਚ ਰੱਖਿਆ ਹੋਇਆ ਪਾਣੀ ਪੀਣ ਨਾਲ ਵੀ ਬੀ.ਪੀ. ਕੰਟਰੋਲ ਵਿਚ ਰਹਿੰਦਾ ਹੈ।

12. ਵਾਲਾਂ ਦੀ ਸਮੱਸਿਆ - ਝੜਦੇ ਵਾਲਾਂ ਦੀ ਸਮੱਸਿਆ ਵੀ ਅੱਜ-ਕਲ੍ਹ ਬੀਬੀਆਂ ਵਿਚ ਆਮ ਦੇਖਣ ਨੂੰ ਮਿਲਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਸ਼ਿਕਾਕਾਈ,, ਰੀਠਾ, ਆਂਵਲਾ ਦੇ ਪਾਣੀ ਨਾਲ ਵਾਲ ਧੋਵੋ। ਨਾਲ ਹੀ ਹਫ਼ਤੇ ਵਿਚ 2-3 ਵਾਰ ਤੇਲ ਨਾਲ ਮਾਲਸ਼ ਕਰੋ। ਲੱਸੀ ਨਾਲ ਵਾਲ ਧੋਣ 'ਤੇ ਸਿਕਰੀ ਦੀ ਸਮੱਸਿਆ ਨਹੀਂ ਹੋਵੇਗੀ।

PunjabKesari

ਇਸ ਸਭ ਦੇ ਇਲਾਵਾ ਸਮੇਂ-ਸਮੇਂ 'ਤੇ ਹੈਲਥ ਚੈਕਅੱਪ ਜ਼ਰੂਰ ਕਰਵਾਓ। ਸਿਹਤਮੰਦ ਰਹਿਣ ਲਈ ਸਿਹਤਮੰਦ ਖੁਰਾਕ ਖਾਓ ਅਤੇ ਵੱਧ ਤੋਂ ਵੱਧ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ।ਆਪਣੇ ਲਈ ਸਮਾਂ ਜ਼ਰੂਰ ਕੱਢੋ।


author

sunita

Content Editor

Related News