ਸਰਦੀਆਂ 'ਚ ਗੈਸ ਬਣਨ ਦੇ ਹੋ ਸਕਦੇ ਹਨ ਇਹ ਕਾਰਨ, ਸਮਾਂ ਰਹਿੰਦੇ ਹੀ 'ਜੰਕ ਫੂਡ' ਸਣੇ ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ
Sunday, Feb 19, 2023 - 02:43 PM (IST)

ਨਵੀਂ ਦਿੱਲੀ- ਬਦਲਦਾ ਮੌਸਮ ਆਪਣੇ ਨਾਲ ਕਈ ਸਿਹਤ ਸਬੰਧੀ ਸਮੱਸਿਆਵਾਂ ਲੈ ਕੇ ਆਉਂਦਾ ਹੈ। ਇਸ ਮੌਸਮ 'ਚ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ। ਖ਼ਾਸ ਕਰਕੇ ਸਰਦੀਆਂ 'ਚ ਬਹੁਤ ਸਾਰੇ ਲੋਕਾਂ ਨੂੰ ਗੈਸ ਅਤੇ ਐਸੀਡਿਟੀ ਹੋ ਜਾਂਦੀ ਹੈ। ਜੋੜਾਂ ਦੇ ਦਰਦ ਤੋਂ ਇਲਾਵਾ ਇਸ ਮੌਸਮ 'ਚ ਢਿੱਡ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਸਰਦੀਆਂ 'ਚ ਗੈਸ ਅਤੇ ਐਸੀਡਿਟੀ ਹੋਰ ਮੌਸਮਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਪਰ ਇਸ ਦਾ ਕੀ ਕਾਰਨ ਹੈ ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਸਰਦੀਆਂ ਦੇ ਮੌਸਮ 'ਚ ਢਿੱਡ 'ਚ ਗੈਸ ਕਿਉਂ ਬਣਦੀ ਹੈ…
ਘੱਟ ਪਾਣੀ ਪੀਣ ਦੇ ਕਾਰਨ
ਸਰਦੀਆਂ 'ਚ ਕਈ ਲੋਕ ਪਾਣੀ ਦਾ ਸੇਵਨ ਘੱਟ ਕਰ ਦਿੰਦੇ ਹਨ। ਘੱਟ ਪਾਣੀ ਪੀਣ ਨਾਲ ਸਰੀਰ 'ਚ ਜ਼ਹਿਰੀਲੇ ਤੱਤ ਜਮ੍ਹਾ ਹੋਣ ਲੱਗਦੇ ਹਨ ਜਿਸ ਕਾਰਨ ਅੰਤੜੀਆਂ ਨੂੰ ਕੰਮ ਕਰਨ 'ਚ ਸਮੱਸਿਆ ਆਉਣ ਲੱਗਦੀ ਹੈ। ਅਜਿਹੇ 'ਚ ਇਸ ਨਾਲ ਗੈਸ ਅਤੇ ਐਸੀਡਿਟੀ ਹੋ ਸਕਦੀ ਹੈ। ਅਜਿਹੇ 'ਚ ਸਰਦੀਆਂ 'ਚ ਗੈਸ ਤੋਂ ਬਚਣ ਲਈ ਕਾਫ਼ੀ ਮਾਤਰਾ 'ਚ ਪਾਣੀ ਪੀਓ ਇਸ ਤੋਂ ਇਲਾਵਾ ਭੋਜਨ 'ਚ ਤਰਲ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ।
ਸਰੀਰਕ ਗਤੀਵਿਧੀ ਨਾ ਕਰਨ ਕਾਰਨ
ਸਰਦੀਆਂ 'ਚ ਠੰਡ ਤੋਂ ਬਚਣ ਲਈ ਲੋਕ ਬਿਸਤਰੇ 'ਚ ਲੇਟੇ ਰਹਿੰਦੇ ਹਨ, ਜਿਸ ਕਾਰਨ ਸਰੀਰਕ ਗਤੀਵਿਧੀਆਂ 'ਚ ਕਮੀ ਆਉਣ ਲੱਗਦੀ ਹੈ। ਲੰਬੇ ਸਮੇਂ ਤੱਕ ਸਰੀਰਕ ਗਤੀਵਿਧੀਆਂ ਨਾ ਕਰਨ ਨਾਲ ਗੈਸ ਅਤੇ ਐਸੀਡਿਟੀ ਹੋ ਸਕਦੀ ਹੈ, ਇਸ ਤੋਂ ਇਲਾਵਾ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਅਤੇ ਲੇਟਣ ਨਾਲ ਵੀ ਸਰਦੀਆਂ 'ਚ ਢਿੱਡ 'ਚ ਗੈਸ ਬਣ ਸਕਦੀ ਹੈ। ਅਜਿਹੇ 'ਚ ਇਸ ਮੌਸਮ 'ਚ ਗੈਸ ਤੋਂ ਬਚਣ ਲਈ ਆਪਣੇ ਆਪ ਨੂੰ ਐਕਟਿਵ ਰੱਖੋ।
ਇਹ ਵੀ ਪੜ੍ਹੋ-ਗ੍ਰਮੀਣ ਭਾਰਤ ’ਚ ਇਸ ਸਾਲ 9.25 ਲੱਖ ਟਰੈਕਟਰ ਵਿਕਰੀ ਦਾ ਅਨੁਮਾਨ : ਮਹਿੰਦਰਾ ਐਂਡ ਮਹਿੰਦਰਾ
ਢਿੱਡ ਸਬੰਧੀ ਸਮੱਸਿਆਵਾਂ ਦੇ ਕਾਰਨ
ਜੇਕਰ ਤੁਹਾਨੂੰ ਢਿੱਡ ਨਾਲ ਜੁੜੀ ਸਮੱਸਿਆ ਹੈ ਤਾਂ ਵੀ ਸਰਦੀਆਂ ਦੇ ਮੌਸਮ 'ਚ ਤੁਹਾਨੂੰ ਗੈਸ ਹੋ ਸਕਦੀ ਹੈ। ਇਸ ਲਈ ਇਸ ਮੌਸਮ 'ਚ ਗੈਸ ਅਤੇ ਐਸੀਡਿਟੀ ਤੋਂ ਬਚਣ ਲਈ ਢਿੱਡ ਦੀਆਂ ਸਮੱਸਿਆਵਾਂ ਤੋਂ ਆਪਣੇ ਆਪ ਨੂੰ ਬਚਾਓ। ਗੈਰ-ਸਿਹਤਮੰਦ ਖੁਰਾਕ ਦਾ ਸੇਵਨ ਨਾ ਕਰੋ। ਆਪਣੀ ਖੁਰਾਕ 'ਚ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰੋ। ਰੋਜ਼ਾਨਾ ਕਸਰਤ ਅਤੇ ਯੋਗਾ ਕਰੋ।
ਜੰਕ ਫੂਡ ਖਾਣ ਕਾਰਨ
ਸਰਦੀਆਂ ਦੇ ਮੌਸਮ 'ਚ ਜੰਕ ਫੂਡ ਜ਼ਿਆਦਾ ਖਾਣ ਨਾਲ ਵੀ ਐਸੀਡਿਟੀ ਹੋ ਸਕਦੀ ਹੈ। ਇਸ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਹੌਲੀ ਹੋਣ ਲੱਗਦੀ ਹੈ ਜਿਸ ਕਾਰਨ ਢਿੱਡ 'ਚ ਸੋਜ ਹੋ ਸਕਦੀ ਹੈ। ਇਸ ਤੋਂ ਇਲਾਵਾ ਅੰਤੜੀਆਂ ਵੀ ਜੰਕ ਫੂਡ ਨੂੰ ਹਜ਼ਮ ਨਹੀਂ ਕਰ ਪਾਉਂਦੀਆਂ, ਜਿਸ ਕਾਰਨ ਢਿੱਡ 'ਚ ਐਸੀਡਿਟੀ ਅਤੇ ਗੈਸ ਬਣ ਜਾਂਦੀ ਹੈ। ਇਸ ਲਈ ਇਸ ਮੌਸਮ 'ਚ ਜੰਕ ਫੂਡ ਅਤੇ ਪ੍ਰੋਸੈਸਡ ਫੂਡ ਤੋਂ ਪਰਹੇਜ਼ ਕਰੋ।
ਇਹ ਵੀ ਪੜ੍ਹੋ-ਸਿੱਖ ਸ਼ਰਧਾਲੂਆਂ ਨੂੰ ਭਾਰਤੀ ਰੇਲਵੇ ਦਾ ਤੋਹਫ਼ਾ, ਵਿਸ਼ੇਸ਼ ਰੇਲ ਕਰਵਾਏਗੀ 5 ਤਖ਼ਤਾਂ ਦੇ ਦਰਸ਼ਨ
ਚਾਹ ਅਤੇ ਕੌਫੀ ਪੀਣਾ
ਇਸ ਮੌਸਮ 'ਚ ਬਹੁਤ ਸਾਰੇ ਲੋਕ ਆਲਸ, ਸਿਰ ਦਰਦ ਅਤੇ ਥਕਾਵਟ ਤੋਂ ਛੁਟਕਾਰਾ ਪਾਉਣ ਲਈ ਵਾਰ-ਵਾਰ ਚਾਹ ਅਤੇ ਕੌਫੀ ਪੀਂਦੇ ਹਨ। ਜ਼ਿਆਦਾ ਮਾਤਰਾ 'ਚ ਕੈਫੀਨ ਪੀਣ ਨਾਲ ਢਿੱਡ ਅਤੇ ਅੰਤੜੀਆਂ 'ਤੇ ਅਸਰ ਪੈਂਦਾ ਹੈ, ਜਿਸ ਨਾਲ ਗੈਸ ਹੋ ਸਕਦੀ ਹੈ। ਅਜਿਹੇ 'ਚ ਗੈਸ ਤੋਂ ਬਚਣ ਲਈ ਕੈਫੀਨ ਦੀ ਬਜਾਏ ਸਬਜ਼ੀਆਂ ਦੇ ਜੂਸ ਦਾ ਸੇਵਨ ਕਰੋ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।