ਫੂਡ ਸੇਫਟੀ ਵਿਭਾਗ ਵੱਲੋਂ ਲੁਧਿਆਣਾ ਦੇ ਕਾਰਖਾਨੇ ’ਚੋਂ 545 ਕਿਲੋ ਪਨੀਰ ਜ਼ਬਤ

Sunday, Apr 27, 2025 - 06:04 AM (IST)

ਫੂਡ ਸੇਫਟੀ ਵਿਭਾਗ ਵੱਲੋਂ ਲੁਧਿਆਣਾ ਦੇ ਕਾਰਖਾਨੇ ’ਚੋਂ 545 ਕਿਲੋ ਪਨੀਰ ਜ਼ਬਤ

ਲੁਧਿਆਣਾ (ਸੁਧੀਰ, ਸਹਿਗਲ) : ਬਸੰਤ ਐਵੇਨਿਊ ਵਿਖੇ ਫੂਡ ਸੇਫਟੀ ਵਿਭਾਗ ਵੱਲੋਂ ਸ਼ੱਕ ਦੇ ਆਧਾਰ ’ਤੇ ਇਕ ਕਾਰਖਾਨੇ ਵਿੱਚੋਂ 545 ਕਿਲੋ ਪਨੀਰ ਜ਼ਬਤ ਕੀਤਾ ਗਿਆ। ਇਹ ਪਨੀਰ ਇਕ ਦਿਨ ਪਹਿਲਾਂ ਲੁਧਿਆਣਾ ਦੇ ਬਾਹਰੋਂ ਇਥੇ ਸਪਲਾਈ ਕੀਤਾ ਗਿਆ ਸੀ ਅਤੇ ਅੱਜ ਹੈਬੋਵਾਲ ਡੇਅਰੀ ਐਸੋਸੀਏਸ਼ਨ ਦੀ ਸ਼ਿਕਾਇਤ ’ਤੇ ਵਿਭਾਗ ਨੇ ਛਾਪਾ ਮਾਰਿਆ ਹੈ। ਇਹ ਪਨੀਰ ਕਾਰਖਾਨੇ ’ਚੋਂ ਅੱਗੇ ਸ਼ਹਿਰ ’ਚ ਸਪਲਾਈ ਕੀਤਾ ਜਾਣਾ ਸੀ।

ਇਸ ਦੌਰਾਨ 2 ਸੈਂਪਲ 1 ਪਨੀਰ ਅਤੇ 1 ਦਹੀਂ ਦਾ ਲੈਬ ਟੈਸਟ ਲਈ ਭਰੇ ਗਏ ਤਾਂ ਜੋ ਉਨ੍ਹਾਂ ਦੀ ਗੁਣਵੱਤਾ ਦੀ ਜਾਂਚ ਕੀਤੀ ਜਾ ਸਕੇ। ਮੁੱਢਲੀ ਜਾਂਚ ’ਚ ਪਤਾ ਲੱਗਿਆ ਕਿ ਜ਼ਬਤ ਕੀਤਾ ਗਿਆ ਪਨੀਰ ਸਿਰਫ ਇਕ ਦਿਨ ਪਹਿਲਾਂ ਲੁਧਿਆਣਾ ’ਚ ਬਾਹਰੋਂ ਆਇਆ ਸੀ, ਜਿਸ ਕਾਰਨ ਇਸ ਦੀ ਸਟੋਰੇਜ, ਟਰਾਂਸਪੋਰਟੇਸ਼ਨ ਅਤੇ ਗੁਣਵੱਤਾ ਬਾਰੇ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਲੁਧਿਆਣਾ ਜ਼ਿਮਨੀ ਚੋਣ ਲਈ ਭਾਜਪਾ ਨੇ ਖਿੱਚੀ ਤਿਆਰੀ, 8 ਸੰਭਾਵੀ ਉਮੀਦਵਾਰਾਂ ਦੀ ਸੂਚੀ ਕੀਤੀ ਤਿਆਰ

ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਤੇ ਜ਼ਿਲਾ ਸਿਹਤ ਅਫਸਰ ਡਾ. ਅਮਰਜੀਤ ਕੌਰ ਨੇ ਕਿਹਾ ਕਿ ਲੋਕਾਂ ਦੀ ਸਿਹਤ ਸਾਡੇ ਲਈ ਸਭ ਤੋਂ ਪਹਿਲਾਂ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਸੁਰੱਖਿਅਤ ਅਤੇ ਸਾਫ਼-ਸੁਥਰਾ ਖਾਣਾ ਹੀ ਲੋਕਾਂ ਤੱਕ ਪਹੁੰਚੇ। ਜੋ ਵੀ ਵਿਅਕਤੀ ਜਾਂ ਸੰਸਥਾ ਖੁਰਾਕੀ ਪਦਾਰਥਾਂ ਦੀ ਗੁਣਵੱਤਾ ਨਾਲ ਸਮਝੌਤਾ ਕਰੇਗਾ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News