ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕੁਝ ਹੀ ਦੇਰ 'ਚ ਹੋ ਸਕਦੈ ਵੱਡਾ ਐਲਾਨ

Wednesday, Apr 30, 2025 - 10:11 AM (IST)

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕੁਝ ਹੀ ਦੇਰ 'ਚ ਹੋ ਸਕਦੈ ਵੱਡਾ ਐਲਾਨ

ਚੰਡੀਗੜ੍ਹ (ਅੰਕੁਰ)- ਪੰਜਾਬ ਦੀ ਸਿਆਸਤ ’ਚ ਪ੍ਰਸਿੱਧ ਚਿਹਰੇ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਰਾਜਨੀਤਕ ਗਤੀਵਿਧੀਆਂ ’ਚ ਤੇਜ਼ੀ ਲਿਆਉਂਦਿਆਂ ਸਭ ਦੀਆਂ ਨਜ਼ਰਾਂ ਆਪਣੀ ਵੱਲ ਖਿੱਚ ਲਈਆਂ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਹੈ ਕਿ 30 ਅਪ੍ਰੈਲ ਨੂੰ ਸਵੇਰੇ 11 ਵਜੇ ਉਹ ਆਪਣੀ ਅੰਮ੍ਰਿਤਸਰ ਸਥਿਤ ਰਿਹਾਇਸ਼ ’ਤੇ ਇਕ ਪ੍ਰੈੱਸ ਕਾਨਫਰੰਸ ਕਰਨਗੇ, ਜਿਸ ’ਚ ਉਹ ਆਪਣੀ ਜ਼ਿੰਦਗੀ ਦੇ ਇਕ ਨਵੇਂ ਪੰਨੇ ਨੂੰ ਖੋਲ੍ਹਣ ਦੀ ਗੱਲ ਕਰਨਗੇ।

ਇਹ ਖ਼ਬਰ ਵੀ ਪੜ੍ਹੋ - "24 ਤੋਂ 36 ਘੰਟਿਆਂ ਦੇ ਅੰਦਰ ਪਾਕਿਸਤਾਨ 'ਤੇ ਹਮਲਾ ਕਰਨ ਜਾ ਰਿਹਾ ਭਾਰਤ! ਇੰਟੈਲੀਜੈਂਸ ਨੇ ਦਿੱਤੀ ਜਾਣਕਾਰੀ"

ਸਿੱਧੂ ਵੱਲੋਂ ਕੀਤਾ ਗਿਆ ਇਹ ਟਵੀਟ ਸਿਰਫ਼ ਇਕ ਪ੍ਰੈੱਸ ਕਾਨਫ਼ਰੰਸ ਦਾ ਐਲਾਨ ਨਹੀਂ, ਸਗੋਂ ਪੰਜਾਬ ਦੀ ਚੋਣ ਹਵਾਵਾਂ ’ਚ ਨਵੀਂ ਉਲਝਣ ਪੈਦਾ ਕਰ ਰਿਹਾ ਹੈ। ਉਨ੍ਹਾਂ ਦੀ ਇਸ ਚੁੱਪ-ਚਾਪ ਤਿਆਰੀ ਨੇ ਸਿਆਸੀ ਮਾਹਿਰਾਂ ਅਤੇ ਜਨਤਾ ’ਚ ਕਈ ਤਰ੍ਹਾਂ ਦੀਆਂ ਅਟਕਲਾਂ ਨੂੰ ਤੇਜ਼ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਅੱਜ ਦੇ 'ਪੰਜਾਬ ਬੰਦ' ਦੀ ਕਾਲ ਬਾਰੇ ਵੱਡੀ ਅਪਡੇਟ, ਜਾਣੋ ਪੂਰੀ ਸੱਚਾਈ

ਸਿਆਸੀ ਵਿਸ਼ਲੇਸ਼ਕ ਮੰਨਦੇ ਹਨ ਕਿ ਇਹ ਨਵਾਂ ਪੰਨਾ ਕਿਸੇ ਨਵੇਂ ਰਾਜਨੀਤਕ ਦਲ ਨਾਲ ਜੁੜਨ ਜਾਂ ਨਵੀਂ ਸੰਸਥਾ ਦੀ ਸ਼ੁਰੂਆਤ ਵਜੋਂ ਵੀ ਹੋ ਸਕਦਾ ਹੈ। ਹਾਲਾਂਕਿ ਸਿੱਧੂ ਹਾਲੇ ਕਾਂਗਰਸ ਦੇ ਮੈਂਬਰ ਹਨ ਪਰ ਭੂਤਕਾਲ ’ਚ ਉਨ੍ਹਾਂ ਦੀ ਆਪਣੀ ਹੀ ਪਾਰਟੀ ਨਾਲ ਖੱਟਾਸ ਦਾ ਇਤਿਹਾਸਕ ਪਿਛੋਕੜ ਰਿਹਾ ਹੈ। ਕਈ ਸੂਤਰਾਂ ਅਨੁਸਾਰ ਸਿੱਧੂ ਹਾਲ ਹੀ ’ਚ ਵੱਖ-ਵੱਖ ਪਾਰਟੀਆਂ ਦੇ ਕੁਝ ਵੱਡੇ ਆਗੂਆਂ ਨਾਲ ਗੁਪਤ ਮੀਟਿੰਗਾਂ ਕਰ ਚੁੱਕੇ ਹਨ। ਹਾਲਾਂਕਿ ਇਸ ਦੀ ਪੁਸ਼ਟੀ ਕਿਸੇ ਪੱਖੋਂ ਨਹੀਂ ਹੋਈ ਪਰ ਪਾਰਟੀਆਂ ’ਚ ਹਲਚਲ ਜ਼ਰੂਰ ਹੈ। ਉਨ੍ਹਾਂ ਦੀ ਵਾਪਸੀ ਨਾਲ ਜਿੱਥੇ ਕਿਸੇ ਦਲ ਨੂੰ ਨਵਾਂ ਚਿਹਰਾ ਮਿਲ ਸਕਦਾ ਹੈ, ਉੱਥੇ ਹੀ ਕਿਸੇ ਹੋਰ ਲਈ ਨੁਕਸਾਨ ਦੀ ਸੰਭਾਵਨਾ ਵੀ ਬਣ ਸਕਦੀ ਹੈ। ਜੇਕਰ ਸਿੱਧੂ ਕਿਸੇ ਨਵੇਂ ਰਾਜਨੀਤਕ ਪਲੇਟਫਾਰਮ ਨਾਲ ਜੁੜਦੇ ਹਨ ਜਾਂ ਕਾਂਗਰਸ ਨੂੰ ਛੱਡਦੇ ਹਨ ਤਾਂ ਇਹ ਸੂਬਾ ਪੱਧਰੀ ਸਿਆਸਤ ’ਚ ਵੱਡੀ ਤਬਦੀਲੀ ਹੋ ਸਕਦੀ ਹੈ। ਖਾਸ ਕਰ ਕੇ ਅੰਮ੍ਰਿਤਸਰ ਸੀਟ, ਜਿੱਥੇ ਸਿੱਧੂ ਨੇ ਪਹਿਲਾਂ ਜਿੱਤ ਹਾਸਲ ਕੀਤੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News