ਮੋਗਾ ''ਚ ਮਿਲੀਆਂ ਸ਼ੱਕੀ ਚੀਜ਼ਾਂ, ਪੁਲਸ ਤੇ ਫੌਜ ਦੇ ਅਫਸਰ ਮੌਕੇ ''ਤੇ ਪਹੁੰਚੇ
Wednesday, May 07, 2025 - 03:58 PM (IST)

ਮੋਗਾ (ਗੋਪੀ ਰਾਊਕੇ, ਕਸ਼ਿਸ਼ ਸਿੰਗਲਾ) : ਪਹਿਲਗਾਮ ਹਮਲੇ ਤੋਂ ਬਾਅਦ ਬੀਤੀ ਰਾਤ ਭਾਰਤ ਵੱਲੋਂ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ 'ਤੇ ਕੀਤੇ ਹਮਲੇ ਤੋਂ ਬਾਅਦ ਜਿੱਥੇ ਪੰਜਾਬ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ, ਉਥੇ ਹੀ ਮੋਗਾ ਵਿਚ ਦੋ ਵੱਖ-ਵੱਖ ਥਾਈਂ ਸ਼ੱਕੀ ਚੀਜ਼ਾਂ ਮਿਲੀਆਂ ਹਨ। ਇਸ ਸ਼ੱਕੀ ਵਸਤੂਆਂ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਅਤੇ ਏਅਰਫੋਰਸ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਹੋਣ ਵਾਲੇ ਬਲੈਕ ਆਊਟ ਨੂੰ ਲੈ ਕੇ ਵੱਡੀ ਖ਼ਬਰ, ਜਾਣੋ ਕੀ ਹੈ ਸਮਾਂ ਤੇ ਕਿੱਥੇ ਵੱਜਣਗੇ ਘੁੱਗੂ
ਮਿਲੀ ਜਾਣਕਾਰੀ ਅਨੁਸਾਰ ਮੋਗਾ ਲੁਧਿਆਣਾ ਹਾਈਵੇ ਦੇ ਨਾਲ ਲੱਗਦੇ ਪਿੰਡ ਨੇੜੇ ਇਹ ਵਸਤੂ ਮਿਲੀ ਹੈ ਜਿਸ ਤੋਂ ਬਾਅਦ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ। ਇਸ ਤੋਂ ਇਲਾਵਾ ਨੇੜਲੇ ਪਿੰਡ ਸੰਧੂਆਂ ਵਾਲਾ ਵਿਚ ਵੀ ਬੀਤੀ ਦੇਰ ਰਾਤ ਘਰ ਦੇ ਬਾਹਰ ਬਣੇ ਸ਼ੈਡ ਉੱਪਰ ਇਕ ਵੱਡੀ ਸ਼ੱਕੀ ਚੀਜ਼ ਸ਼ੈੱਡ ਪਾੜਦੀ ਹੋਈ ਜ਼ਮੀਨ 'ਤੇ ਡਿੱਗੀ। ਪਹਿਲੀ ਨਜ਼ਰੇ ਇਹ ਜਹਾਜ਼ ਦਾ ਵੱਡਾ ਦਾ ਟੁੱਕੜਾ ਜਾਪਦਾ ਹੈ। ਫਿਲਹਾਲ ਪੁਲਸ ਨੇ ਇਨ੍ਹਾਂ ਚੀਜ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਇਸ ਤਾਰੀਖ਼ ਤੱਕ ਅੰਮ੍ਰਿਤਸਰ ਏਅਰਪੋਰਟ ਕੀਤਾ ਗਿਆ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e