ਵੱਜਣਗੇ ਖਤਰੇ ਦੇ ਘੁੱਗੂ, ਪੰਜਾਬ ਸਣੇ ਇਨ੍ਹਾਂ ਸੂਬਿਆਂ ਦੀ ਆਈ LIST

Tuesday, May 06, 2025 - 12:09 PM (IST)

ਵੱਜਣਗੇ ਖਤਰੇ ਦੇ ਘੁੱਗੂ, ਪੰਜਾਬ ਸਣੇ ਇਨ੍ਹਾਂ ਸੂਬਿਆਂ ਦੀ ਆਈ LIST

ਨੈਸ਼ਨਲ ਡੈਸਕ : ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੌਕ ਡ੍ਰਿਲ ਕਰਵਾਉਣ ਦੇ ਹੁਕਮ ਦਿੱਤੇ ਹਨ। ਕੇਂਦਰੀ ਗ੍ਰਹਿ ਮੰਤਰਾਲਾ ਮੁਤਾਬਕ  7 ਮਈ 2025 ਨੂੰ ਦੇਸ਼ ਭਰ ਦੇ 244 ਚੋਣਵੇਂ ਜ਼ਿਲ੍ਹਿਆਂ ਵਿੱਚ ਮੌਕ ਡ੍ਰਿਲ (Mock Drill) ਕੀਤੀ ਜਾਵੇਗੀ। ਜਿਸ ਤਹਿਤ ਲੋਕਾਂ ਨੂੰ ਯੁੱਧ ਜਾਂ ਆਫਤ ਸਮੇਂ ਆਪਣੀ ਜ਼ਿੰਦਗੀ ਬਚਾਉਣ ਦੀ ਸਿਖਲਾਈ ਦਿੱਤੀ ਜਾਵੇਗੀ, ਸਿੱਧੇ ਤੌਰ ਉੱਤੇ ਇਸ ਦਾ ਮਤਲਬ ਸਿਵਲ ਡਿਫੈਂਸ ਨੂੰ ਬਹਿਤਰ ਤਿਆਰੀ ਕਰਨਾ ਹੈ। ਦੇਸ਼ ਵਿੱਚ ਇਸ ਤੋਂ ਪਹਿਲਾਂ ਆਖਰੀ ਵਾਰ ਅਜਿਹੀ ਮੌਕ ਡ੍ਰਿਲ 1971 ਦੀ ਜੰਗ ਤੋਂ ਪਹਿਲਾਂ ਹੋਈ ਸੀ। 

ਕਿਉਂ ਵੱਜਣਗੇ ਖ਼ਤਰੇ ਵਾਲੇ ਘੁੱਗੂ?

  • ਇਹ ਸਾਇਰਨ ਹਮਲੇ ਜਾਂ ਕਿਸੇ ਵੱਡੀ ਆਫਤ ਦੇ ਸਮੇਂ ਚਿਤਾਵਨੀ ਦੇਣ ਲਈ ਵੱਜਾਏ ਜਾਂਦੇ ਹਨ।
  • ਇਹ ਤੇਜ ਆਵਾਜ਼ ਵਾਲਾ ਵਾਰਨਿੰਗ ਸਿਸਟਮ ਹੁੰਦਾ ਹੈ। ਇਹਦੀ ਆਵਾਜ਼ 120-140 ਡੈਸੀਬਲ ਤੱਕ ਹੁੰਦੀ ਹੈ ਜੋ 2 ਤੋਂ 5 ਕਿਲੋਮੀਟਰ ਦਾਇਰੇ ਵਿੱਚ ਸੁਣੀ ਜਾ ਸਕਦੀ ਹੈ।
  • ਇਹ ਆਵਾਜ਼ ਚੱਕਰਵਾਦੀ ਪੈਟਰਨ 'ਚ ਹੁੰਦੀ ਹੈ– ਹੌਲੀ-ਹੌਲੀ ਤੇਜ਼ ਹੋ ਕੇ ਮੁੜ ਘਟਦੀ ਹੈ।

ਕਿਥੇ ਹੋਵੇਗੀ ਮੌਕ ਡ੍ਰਿਲ?

ਇਹ ਮੌਕ ਡ੍ਰਿਲਾਂ 244 ਸਿਵਲ ਡਿਫੈਂਸ ਡਿਸਟ੍ਰਿਕਟਾਂ ਵਿੱਚ ਹੋਣਗੀਆਂ।ਕੁਝ ਅੰਦਰੂਨੀ ਸ਼ਹਿਰਾਂ ਨੂੰ ਵੀ ਸੰਵੇਦਨਸ਼ੀਲ ਮੰਨਦੇ ਹੋਏ ਇਨ੍ਹਾਂ ਵਿੱਚ ਸ਼ਾਮਲ ਕੀਤਾ ਗਿਆ ਹੈ। 1962 ਵਿੱਚ ਐਮਰਜੈਂਸੀ ਦੇ ਐਲਾਨ ਤੱਕ, ਸਰਕਾਰ ਦੀ ਸਿਵਲ ਡਿਫੈਂਸ ਨੀਤੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਿਵਲ ਡਿਫੈਂਸ ਉਪਾਵਾਂ ਦੀ ਜ਼ਰੂਰਤ ਬਾਰੇ ਸੰਵੇਦਨਸ਼ੀਲ ਬਣਾਉਣ ਅਤੇ ਉਨ੍ਹਾਂ ਨੂੰ ਉਸ ਸਮੇਂ ਦੀ ਐਮਰਜੈਂਸੀ ਰਾਹਤ ਸੰਗਠਨ ਯੋਜਨਾ ਦੇ ਤਹਿਤ ਵੱਡੇ ਸ਼ਹਿਰਾਂ ਅਤੇ ਕਸਬਿਆਂ ਲਈ ਸਿਵਲ ਡਿਫੈਂਸ ਪੇਪਰ ਪਲਾਨ ਤਿਆਰ ਕਰਨ ਲਈ ਕਹਿਣ ਤੱਕ ਸੀਮਤ ਸੀ। ਇਸ ਤੋਂ ਬਾਅਦ, ਸਿਵਲ ਡਿਫੈਂਸ ਐਕਟ 1968 ਨੂੰ ਮਈ 1968 ਵਿੱਚ ਸੰਸਦ ਵਲੋਂ ਪਾਸ ਕੀਤਾ ਗਿਆ।

ਸਿਵਲ ਡਿਫੈਂਸ ਐਕਟ, 1968 ਪੂਰੇ ਦੇਸ਼ ਵਿੱਚ ਲਾਗੂ ਹੈ। ਫਿਰ ਵੀ ਇਹ ਸੰਗਠਨ ਸਿਰਫ਼ ਅਜਿਹੇ ਖੇਤਰਾਂ ਅਤੇ ਜ਼ੋਨਾਂ ਵਿੱਚ ਸਥਾਪਿਤ ਕੀਤਾ ਗਿਆ ਹੈ ਜੋ ਦੁਸ਼ਮਣ ਦੇ ਹਮਲੇ ਦੇ ਦ੍ਰਿਸ਼ਟੀਕੋਣ ਤੋਂ ਰਣਨੀਤਕ ਤੌਰ 'ਤੇ ਸੰਵੇਦਨਸ਼ੀਲ ਮੰਨੇ ਜਾਂਦੇ ਹਨ ਅਤੇ ਉਨ੍ਹਾਂ 244 ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਕਰਨ ਦੀ ਯੋਜਨਾ ਬਣਾਈ ਗਈ ਹੈ। ਇਹ ਜ਼ਿਲ੍ਹੇ ਭਾਰਤ-ਪਾਕਿਸਤਾਨ ਸਰਹੱਦ ਨਾਲ ਜੁੜੇ ਹੋਏ ਹਨ, ਜਿਵੇਂ ਕਿ:

  • ਜੰਮੂ-ਕਸ਼ਮੀਰ
  • ਪੰਜਾਬ
  • ਹਿਮਾਚਲ ਪ੍ਰਦੇਸ਼
  • ਰਾਜਸਥਾਨ
  • ਗੁਜਰਾਤ
  • ਕੁਝ ਅੰਦਰੂਨੀ ਸ਼ਹਿਰਾਂ ਨੂੰ ਵੀ ਸੰਵੇਦਨਸ਼ੀਲ ਮੰਨਦੇ ਹੋਏ ਇਨ੍ਹਾਂ ਵਿੱਚ ਸ਼ਾਮਲ ਕੀਤਾ ਗਿਆ ਹੈ।

ਮੌਕ ਡ੍ਰਿਲ ਦਾ ਮਕਸਦ ਕੀ ਹੈ?

  • ਲੋਕਾਂ ਦੀ ਜਾਨ ਬਚਾਉਣ ਦੀ ਤਿਆਰੀ
  • ਜਾਇਦਾਦਾ ਦੇ ਨੁਕਸਾਨ ਨੂੰ ਘਟਾਉਣਾ
  • ਉਤਪਾਦਨ ਦੀ ਲਗਾਤਾਰਤਾ ਬਣਾਈ ਰੱਖਣੀ
  • ਲੋਕਾਂ ਦੇ ਮਨੋਬਲ ਨੂੰ ਉੱਚਾ ਰੱਖਣਾ
  • ਆਰਮੀ ਨੂੰ ਅੰਦਰੂਨੀ ਸਹਿਯੋਗ ਦੇਣਾ
  • ਸਿਵਲ ਡਿਫੈਂਸ ਸੰਗਠਨ ਜੰਗ ਅਤੇ ਐਮਰਜੈਂਸੀ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜਿਸ ਵਿੱਚ ਉਹ ਅੰਦਰੂਨੀ ਖੇਤਰਾਂ ਦੀ ਰੱਖਿਆ ਕਰਦੇ ਹਨ। ਹਥਿਆਰਬੰਦ ਬਲਾਂ ਨੂੰ ਸਹਾਇਤਾ ਪ੍ਰਦਾਨ ਕਰਦੇ ਹੈ। ਨਾਗਰਿਕਾਂ ਨੂੰ ਸੰਗਠਿਤ ਕਰਦਾ ਹੈ।

ਵੱਜੇ ਖ਼ਤਰੇ ਦਾ ਘੁੱਗੂ ਤਾਂ ਕੀ ਕਰੀਏ?

  • ਤੁਰੰਤ ਨਜ਼ਦੀਕੀ ਸੁਰੱਖਿਅਤ ਥਾਂ 'ਤੇ ਪਹੁੰਚੋ
  • 5  ਤੋਂ 10 ਮਿੰਟਾਂ 'ਚ ਸੁਰੱਖਿਅਤ ਥਾਂ ਉੱਤੇ ਪਹੁੰਚੋ
  • ਪੈਨਿਕ ਨਾ ਕਰੋ, ਸੰਤੁਲਿਤ ਰਹੋ
  • ਖੁੱਲ੍ਹੇ ਇਲਾਕਿਆਂ ਤੋਂ ਦੂਰ ਹੋ ਜਾਓ
  • ਘਰ ਜਾਂ ਸੁਰੱਖਿਅਤ ਇਮਾਰਤ 'ਚ ਸ਼ਰਨ ਲਓ
  • ਸਰਕਾਰੀ ਅਲਰਟਾਂ, ਰੇਡੀਓ ਜਾਂ ਟੀਵੀ ਉੱਤੇ ਧਿਆਨ ਦਿਓ
  • ਅਫ਼ਵਾਹਾਂ ਤੋਂ ਬਚੋ, ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ

ਸਾਇਰਨ ਕਿੱਥੇ ਲਗਾਏ ਜਾਣਗੇ?

  • ਸਰਕਾਰੀ ਇਮਾਰਤ
  • ਪ੍ਰਬੰਧਕੀ ਇਮਾਰਤ
  • ਪੁਲਿਸ ਹੈੱਡਕੁਆਰਟਰ
  • ਫਾਇਰ ਸਟੇਸ਼ਨ
  • ਫੌਜੀ ਅੱਡੇ
  • ਸ਼ਹਿਰ ਦੇ ਵੱਡੇ ਬਾਜ਼ਾਰ
  • ਭੀੜ-ਭਾਰ ਵਾਲੇ ਬਾਜ਼ਾਰ

ਸਿਵਲ ਮੌਕ ਡਰਿੱਲ ਵਿੱਚ ਕੌਣ-ਕੌਣ ਸ਼ਾਮਲ ਹਨ?

  • ਜ਼ਿਲ੍ਹਾ ਮੈਜਿਸਟਰੇਟ
  • ਸਥਾਨਕ ਪ੍ਰਸ਼ਾਸਨ
  • ਸਿਵਲ ਡਿਫੈਂਸ ਵਾਰਡਨ
  • ਪੁਲਸ ਕਰਮਚਾਰੀ
  • ਹੋਮ ਗਾਰਡ
  • ਕਾਲਜ-ਸਕੂਲ ਦੇ ਵਿਦਿਆਰਥੀ
  • ਨੈਸ਼ਨਲ ਕੈਡੇਟ ਕੋਰ (ਐੱਨ.ਸੀ.ਸੀ.)
  • ਰਾਸ਼ਟਰੀ ਸੇਵਾ ਯੋਜਨਾ (ਐੱਨ.ਐੱਸ.ਐੱਸ.)
  • ਨਹਿਰੂ ਯੁਵਾ ਕੇਂਦਰ ਸੰਗਠਨ (NYKS)

ਖੈਰ 7 ਮਈ ਨੂੰ ਮੌਕ ਡ੍ਰਿਲ ਹੋਣੀ ਹੈ। ਇਸ ਮੌਕ ਡ੍ਰਿਲ ਦੌਰਾਨ ਕਿਸ ਤਰ੍ਹਾਂ ਦੇ ਪ੍ਰੰਬੰਧ ਇਲਾਕਿਆਂ ਅੰਦਰ ਸਥਾਨਕ ਪ੍ਰਸਾਸ਼ਨ ਵਲੋਂ ਕੀਤੇ ਜਾਣਗੇ ਇਹ ਸਮਾਂ ਹੀ ਦੱਸੇਗਾ।


author

DILSHER

Content Editor

Related News