ਥਾਇਰਡ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ

04/24/2021 5:46:29 PM

ਨਵੀਂ ਦਿੱਲੀ- ਥਾਇਰਡ ਦੀ ਸਮੱਸਿਆ ਅੱਜ ਕੱਲ ਆਮ ਹੋ ਗਈ ਹੈ। ਅੰਗਰੇਜ਼ੀ ਦਵਾਈਆਂ ਵਿੱਚ ਇਸ ਦਾ ਬਸ ਇਹ ਹੀ ਇਲਾਜ ਹੈ ਕਿ ਜ਼ਿੰਦਗੀ ਭਰ ਦਵਾਈਆਂ ਖਾਂਦੇ ਰਹੋ। ਥਾਇਰਡ ਦੀ ਸਮੱਸਿਆ ਤੋਂ ਜਲਦੀ ਛੁਟਕਾਰਾ ਪਾਉਣ ਲਈ ਦਿਨ ਦੀ ਸ਼ੁਰੂਆਤ ਹੈਲਦੀ ਖਾਣੇ ਨਾਲ ਕਰੋ। ਕੁਝ ਪੁਰਾਣੇ ਆਯੁਰਵੈਦਿਕ ਉਪਾਅ ਹਨ ਜਿਨ੍ਹਾਂ ਨਾਲ ਅਸੀਂ ਘਰ ਵਿੱਚ ਮੌਜੂਦ ਚੀਜ਼ਾਂ ਨਾਲ ਥਾਇਰਡ ਦੀ ਸਮੱਸਿਆ ਤੋਂ ਜਲਦੀ ਛੁਟਕਾਰਾ ਪਾ ਸਕਦੇ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਇਸ ਤਰ੍ਹਾਂ ਦੇ ਘਰੇਲੂ ਨੁਸਖ਼ੇ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਥਾਇਰਡ ਦੀ ਸਮੱਸਿਆ ਤੋਂ ਜਲਦੀ ਛੁਟਕਾਰਾ ਪਾ ਸਕਦੇ ਹਾਂ।
ਥਾਇਰਡ ਤੋਂ ਨਿਜ਼ਾਤ ਪਾਉਣ ਲਈ ਘਰੇਲੂ ਨੁਸਖ਼ੇ

PunjabKesari
ਅਦਰਕ

ਅਦਰਕ ਹਰ ਘਰ ਦੀ ਰਸੋਈ ਵਿੱਚ ਮਿਲ ਜਾਂਦਾ ਹੈ। ਇਸ ਵਿੱਚ ਮੌਜੂਦ ਗੁਣ ਜਿਵੇਂ ਪੋਟਾਸ਼ੀਅਮ, ਮੈਗਨੀਸ਼ੀਅਮ ਇਹ ਥਾਇਰਡ ਦੀ ਸਮੱਸਿਆ ਨੂੰ ਜਲਦੀ ਠੀਕ ਕਰਦੇ ਹਨ। ਅਦਰਕ ਵਿੱਚ ਮੌਜੂਦ ਐਂਟੀ-ਇੰਫਲੇਮੈਟਰੀ ਗੁਣ ਥਾਇਰਡ ਨੂੰ ਵਧਣ ਤੋਂ ਰੋਕਦਾ ਹੈ। ਇਸ ਲਈ ਥਾਇਰਡ ਦੀ ਸਮੱਸਿਆ ਤੋਂ ਜਲਦੀ ਛੁਟਕਾਰਾ ਪਾਉਣ ਲਈ ਅਦਰਕ ਨੂੰ ਆਪਣੀ ਖੁਕਾਰ ਵਿਚ ਜ਼ਰੂਰ ਸ਼ਾਮਲ ਕਰੋ।

PunjabKesari
ਲਾਲ ਗੰਢੇ
ਲਾਲ ਗੰਢੇ ਨੂੰ ਵਿਚਾਲੋਂ ਕੱਟ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਥਾਇਰਡ ਗਲੈਂਡ ਦੇ ਆਸੇ-ਪਾਸੇ ਮਸਾਜ ਕਰੋ। ਤੁਸੀਂ ਮਸਾਜ ਕਰਕੇ ਸੌਂ ਜਾਓ ਅਤੇ ਸਵੇਰੇ ਉੱਠ ਕੇ ਗਰਦਨ ਨੂੰ ਧੋ ਲਓ। ਇਸ ਤਰ੍ਹਾਂ ਕਰਨ ਨਾਲ ਵੀ ਥਾਇਰਡ ਦੀ ਸਮੱਸਿਆ ਜਲਦੀ ਠੀਕ ਹੋ ਜਾਂਦੀ ਹੈ।

PunjabKesari
ਤੁਲਸੀ ਅਤੇ ਐਲੋਵੀਰਾ
ਦੋ ਚਮਚੇ ਤੁਲਸੀ ਦਾ ਰਸ ਅਤੇ ਅੱਧਾ ਚਮਚਾ ਐਲੋਵੀਰਾ ਜੂਸ ਮਿਲਾ ਕੇ ਵਰਤੋਂ ਕਰਨ ਨਾਲ ਥਾਇਰਡ ਦੀ ਬੀਮਾਰੀ ਤੋਂ ਛੁਟਕਾਰਾ ਮਿਲ ਜਾਂਦਾ ਹੈ।

PunjabKesari
ਹਲਦੀ ਵਾਲਾ ਦੁੱਧ
ਥਾਇਰਡ ਕੰਟਰੋਲ ਕਰਨ ਲਈ ਰੋਜ਼ਾਨਾ ਹਲਦੀ ਵਾਲੇ ਦੁੱਧ ਦੀ ਵਰਤੋਂ ਕਰੋ। ਇਸ ਨਾਲ ਥਾਇਰਡ ਕੰਟਰੋਲ 'ਚ ਰਹਿੰਦਾ ਹੈ।
ਅਸ਼ਵਗੰਧਾ ਚੂਰਨ
ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ ਅਸ਼ਵਗੰਧਾ ਚੂਰਨ ਦੀ ਵਰਤੋਂ ਗਾਂ ਦੇ ਦੁੱਧ ਨਾਲ ਕਰਨ ਨਾਲ ਥਾਇਰਡ ਦੀ ਸਮੱਸਿਆ ਠੀਕ ਹੋ ਜਾਂਦੀ ਹੈ।

PunjabKesari
ਹਰੇ ਧਨੀਏ ਦੀ ਚਟਨੀ
ਥਾਇਰਡ ਵਿੱਚ ਹਰੇ ਧਨੀਏ ਦੀ ਚਟਨੀ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਇਸ ਚਟਨੀ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਪੀਣ ਨਾਲ ਵੀ ਥਾਇਰਡ ਜਲਦੀ ਠੀਕ ਹੋ ਜਾਂਦਾ ਹੈ।

PunjabKesari
ਬਾਦਾਮ ਅਤੇ ਅਖਰੋਟ
ਬਾਦਾਮ ਅਤੇ ਅਖਰੋਟ ਵਿੱਚ ਥਾਇਰਡ ਨੂੰ ਠੀਕ ਕਰਨ ਦੇ ਗੁਣ ਹੁੰਦੇ ਹਨ। ਇਨ੍ਹਾਂ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਗਲੇ ਦੀ ਸੋਜ ਵਿੱਚ ਕਾਫ਼ੀ ਆਰਾਮ ਮਿਲਦਾ ਹੈ।
ਮੁਲੱਠੀ ਦੀ ਵਰਤੋਂ
ਥਾਇਰਡ ਦੇ ਮਰੀਜ਼ਾਂ ਨੂੰ ਥਕਾਨ ਜਲਦੀ ਲੱਗਣ ਲੱਗਦੀ ਹੈ ਤੇ ਉਹ ਜਲਦੀ ਥੱਕ ਜਾਂਦੇ ਹਨ। ਇਸ ਤਰ੍ਹਾਂ ਹੋਣ ਤੇ ਮੁਲੱਠੀ ਦੀ ਵਰਤੋਂ ਕਰਨਾ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਮੁਲੱਠੀ ਵਿੱਚ ਮੌਜੂਦ ਤੱਤ ਥਾਇਰਡ ਗ੍ਰੰਥੀ ਨੂੰ ਸੰਤੁਲਿਤ ਰੱਖਦੇ ਹਨ।

PunjabKesari
ਫ਼ਲ ਅਤੇ ਸਬਜ਼ੀਆਂ ਦੀ ਵਰਤੋਂ
ਥਾਇਰਡ ਦੀ ਸਮੱਸਿਆ ਹੋਣ ਤੇ ਜਿੰਨਾ ਹੋ ਸਕੇ ਫ਼ਲ ਅਤੇ ਸਬਜ਼ੀਆਂ ਦੀ ਵਰਤੋਂ ਕਰੋ ਕਿਉਂਕਿ ਇਨ੍ਹਾਂ ਵਿਚ ਮੌਜੂਦ ਐਂਟੀ-ਸੈਪਟਿਕ ਗੁਣ ਥਾਇਰਡ ਨੂੰ ਵਧਣ ਨਹੀਂ ਦਿੰਦੇ।

PunjabKesari
ਦਹੀਂ ਅਤੇ ਦੁੱਧ ਦੀ ਵਰਤੋਂ
ਥਾਇਰਡ ਦੀ ਸਮੱਸਿਆ ਵਾਲੇ ਲੋਕਾਂ ਨੂੰ ਦਹੀਂ ਅਤੇ ਦੁੱਧ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਵਿੱਚ ਮੌਜੂਦ ਕੈਲਸ਼ੀਅਮ, ਮਿਨਰਲਸ ਅਤੇ ਵਿਟਾਮਿਨਸ ਥਾਇਰਡ ਨੂੰ ਠੀਕ ਕਰਦੇ ਹਨ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News