ਪੰਜਾਬ ਲਈ ਵੱਡੇ ਖ਼ਤਰੇ ਦੀ ਘੰਟੀ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ
Monday, Apr 06, 2026 - 01:39 PM (IST)
ਚੰਡੀਗੜ੍ਹ : ਪੰਜਾਬ ਦੇ ਪਾਣੀ ਵਿਚ ਯੂਰੇਨੀਅਮ, ਸੇਲੇਨੀਅਮ ਅਤੇ ਨਾਈਟ੍ਰੇਟ ਵਰਗੇ ਖ਼ਤਰਨਾਕ ਰਸਾਇਣਾਂ ਦੀ ਮੌਜੂਦਗੀ ਨੇ ਲੋਕਾਂ ਦੀ ਸਿਹਤ ਲਈ ਗੰਭੀਰ ਚੁਣੌਤੀਆਂ ਪੈਦਾ ਕਰ ਦਿੱਤੀਆਂ ਹਨ। ਰਾਜਸਥਾਨ, ਅਸਾਮ ਅਤੇ ਉੜੀਸਾ ਤੋਂ ਬਾਅਦ ਪੰਜਾਬ ਇਸ ਸਮੱਸਿਆ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲਾ ਸੂਬਾ ਬਣ ਗਿਆ ਹੈ। ਸੰਸਦ ਦੀ ਜਲ ਸਰੋਤ ਸਬੰਧੀ ਸਥਾਈ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਇਸ ਮੁੱਦੇ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਇਸ ਪਿੰਡ ਵਿਚ ਪੈ ਗਏ ਅਨੋਖੇ ਮਤੇ, ਪੰਚਾਇਤ ਨੇ ਕੀਤੇ ਵੱਡੇ ਐਲਾਨ
ਮੀਡੀਆ ਵਿਚ ਛਪੀਆਂ ਰਿਪੋਰਟਾਂ ਅਨੁਸਾਰ, ਸੂਬੇ ਦੇ ਸੈਂਕੜੇ ਪਿੰਡਾਂ ਦੀਆਂ 427 ਬਸਤੀਆਂ ਦੂਸ਼ਿਤ ਪਾਣੀ ਦੀ ਲਪੇਟ ਵਿਚ ਹਨ। ਜੇਕਰ ਦੂਜੇ ਸੂਬਿਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਰਾਜਸਥਾਨ ਦੇ 2,368 ਪਿੰਡ, ਅਸਾਮ ਦੇ 1,350 ਅਤੇ ਉੜੀਸਾ ਦੇ 611 ਪਿੰਡ ਇਸ ਸਮੱਸਿਆ ਨਾਲ ਜੂਝ ਰਹੇ ਹਨ। ਦੂਜੇ ਪਾਸੇ ਮਾਹਿਰਾਂ ਦਾ ਕਹਿਣਾ ਹੈ ਕਿ ਪਾਣੀ ਵਿਚ ਭਾਰੀ ਧਾਤਾਂ ਦੀ ਮੌਜੂਦਗੀ ਸਿਹਤ ਲਈ ਬਹੁਤ ਖ਼ਤਰਨਾਕ ਹੈ। ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਵਧਣ ਕਾਰਨ ਕੈਂਸਰ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ, ਜਿਸ ਨਾਲ ਮਾਲਵਾ ਬੈਲਟ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬੱਚਿਆਂ ਦੀਆਂ ਲੱਗੀਆਂ ਮੌਜਾਂ, 8 ਤੇ 14 ਅਪ੍ਰੈਲ ਨੂੰ ਗਜ਼ਟਿਡ ਛੁੱਟੀ
ਪਿਛਲੇ ਪੰਜ ਸਾਲਾਂ ਵਿਚ ਸੂਬੇ ਵਿਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਿਚ 9.45% ਦਾ ਵਾਧਾ ਹੋਇਆ ਹੈ। ਸਾਲ 2020 ਵਿਚ ਮਰੀਜ਼ਾਂ ਦੀ ਗਿਣਤੀ 38,636 ਸੀ, ਜੋ 2024 ਵਿਚ ਵੱਧ ਕੇ 42,288 ਹੋ ਗਈ ਹੈ। ਜੇ ਸੇਲੇਨੀਅਮ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਉੱਚ ਮਾਤਰਾ ਲੀਵਰ, ਕਿਡਨੀ ਅਤੇ ਪਾਚਨ ਸੰਬੰਧੀ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਦੂਜੇ ਪਾਸੇ ਨਾਈਟ੍ਰੇਟ ਨਾਈਟ੍ਰੋਜਨ ਅਧਾਰਿਤ ਖਾਦਾਂ ਅਤੇ ਪਸ਼ੂਆਂ ਦੇ ਰਹਿੰਦ-ਖੂੰਹਦ ਕਾਰਨ ਪੈਦਾ ਹੋਣ ਵਾਲਾ ਇਹ ਪ੍ਰਦੂਸ਼ਣ ਬੱਚਿਆਂ ਦੇ ਖੂਨ ਵਿਚ ਹੀਮੋਗਲੋਬਿਨ ਦੀ ਮਾਤਰਾ ਘਟਾਉਂਦਾ ਹੈ ਅਤੇ ਥਾਇਰਾਇਡ ਦਾ ਖ਼ਤਰਾ ਵਧਾਉਂਦਾ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਝਟਕਾ, ਇਸ ਵੱਡੇ ਆਗੂ ਨੇ ਦਿੱਤਾ ਅਸਤੀਫਾ
ਜ਼ਿਲ੍ਹਿਆਂ ਅਨੁਸਾਰ ਸਥਿਤੀ
ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਮਿਲੇ ਖ਼ਤਰਨਾਕ ਤੱਤਾਂ ਦਾ ਵੇਰਵਾ ਇਸ ਅਨੁਸਾਰ ਹੈ। ਫਾਜ਼ਿਲਕਾ: ਯੂਰੇਨੀਅਮ ਅਤੇ ਪਾਰਾ, ਫਿਰੋਜ਼ਪੁਰ: ਪਿੰਡਾਂ ਦੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਪਾਈ ਗਈ ਹੈ, ਮੋਗਾ: ਸੇਲੇਨੀਅਮ ਅਤੇ ਯੂਰੇਨੀਅਮ, ਪਟਿਆਲਾ: ਕੈਡਮੀਅਮ, ਯੂਰੇਨੀਅਮ ਅਤੇ ਸੇਲੇਨੀਅਮ ਅਤੇ ਰੂਪਨਗਰ: ਨਾਈਟ੍ਰੇਟ ਦੀ ਮੌਜੂਦਗੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰਾਸ਼ਨ ਡਿਪੂਆਂ ਨੂੰ ਲੈ ਕੇ ਅਹਿਮ ਖ਼ਬਰ, ਸੂਬੇ ਦੇ ਵੱਡੀ ਗਿਣਤੀ ਪਰਿਵਾਰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
