ਜੇਕਰ ਤੁਹਾਨੂੰ ਵੀ ਆਉਂਦੀਆਂ ਹਨ ਸਫ਼ਰ ਦੌਰਾਨ ਉਲਟੀਆਂ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

Friday, Jun 02, 2023 - 10:01 AM (IST)

ਜੇਕਰ ਤੁਹਾਨੂੰ ਵੀ ਆਉਂਦੀਆਂ ਹਨ ਸਫ਼ਰ ਦੌਰਾਨ ਉਲਟੀਆਂ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

ਜਲੰਧਰ (ਬਿਊਰੋ) : ਕੁਝ ਲੋਕਾਂ ਨੂੰ ਘੁੰਮਣ ਦਾ ਬਹੁਤ ਸ਼ੌਕ ਹੁੰਦਾ ਹੈ ਪਰ ਉਹ ਸਫ਼ਰ ‘ਤੇ ਜਾਂਦੇ ਸਮੇਂ ਉਲਟੀਆਂ ਜਾਂ ਜੀ ਮਚਲਾਉਂਣ ਕਾਰਨ ਉਹ ਆਪਣੇ ਇਸ ਸ਼ੌਕ ਨੂੰ ਪੂਰਾ ਨਹੀਂ ਕਰ ਪਾਉਂਦੇ। ਆਪਣੀਆਂ ਇਨ੍ਹਾਂ ਸਮੱਸਿਆਵਾਂ ਕਾਰਨ ਉਹ ਬੱਸ ਜਾਂ ਕਾਰ ‘ਚ ਸਫ਼ਰ ਕਰਨ ਤੋਂ ਡਰਦੇ ਹਨ। ਜੇਕਰ ਤੁਸੀਂ ਵੀ ਕਿਸੇ ਲੰਬੇ ਸਫ਼ਰ ‘ਤੇ ਜਾਣ ਤੋਂ ਡਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖ਼ੇ ਦੱਸਾਂਗੇ, ਜਿਨ੍ਹਾਂ ਨੂੰ ਅਪਣਾਉਣ ਨਾਲ ਤੁਹਾਡਾ ਸਫ਼ਰ ਆਰਾਮਦਾਇਕ ਬਣ ਜਾਵੇਗਾ। ਆਓ ਜਾਣਦੇ ਹਾਂ ਉਹ ਕਿਹੜੇ ਨੁਸਖ਼ੇ ਹਨ, ਜੋ ਸਫ਼ਰ ਦੌਰਾਨ ਉਲਟੀਆਂ ਜਾਂ ਜੀ ਮਚਲਾਉਂਣ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ।

PunjabKesari

ਅਦਰਕ :-  ਅਦਰਕ ’ਚ ਐਂਟੀ-ਮੈਟਿਕ ਗੁਣ ਹੁੰਦੇ ਹਨ, ਜੋ ਉਲਟੀਆਂ ਅਤੇ ਚੱਕਰ ਆਉਣ ਤੋਂ ਬਚਾਉਂਦੇ ਹਨ। ਸਫ਼ਰ ਦੌਰਾਨ ਜੀ ਮਚਲਾਉਂਣ ‘ਤੇ ਅਦਰਕ ਦੀਆਂ ਗੋਲੀਆਂ ਜਾਂ ਅਦਰਕ ਦੀ ਚਾਹ ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਉਲਟੀ ਨਹੀਂ ਆਵੇਗੀ। ਜੇਕਰ ਹੋ ਸਕੇ ਤਾਂ ਅਦਰਕ ਨੂੰ ਆਪਣੇ ਕੋਲ ਹੀ ਰੱਖੋ। ਘਬਰਾਹਟ ਹੋਣ ‘ਤੇ ਅਦਰਕ ਦੇ ਟੁਕੜੇ ਨੂੰ ਚੂਸਣ ਨਾਲ ਰਾਹਤ ਮਿਲੇਗੀ।

PunjabKesari

ਨਿੰਬੂ :- ਨਿੰਬੂ ’ਚ ਮੌਜੂਦ ਸੀਟਰਿਕ ਐਸਿਡ ਸਫ਼ਰ ਦੌਰਾਨ ਜੀ ਮਚਲਾਉਂਣ ਦੀ ਸਮੱਸਿਆ ਨੂੰ ਰੋਕਦਾ ਹੈ। 1 ਕੱਪ ਗਰਮ ਪਾਣੀ ‘ਚ 1 ਨਿੰਬੂ ਦਾ ਰਸ ਅਤੇ ਕਾਲਾ ਨਮਕ ਮਿਲਾ ਕੇ ਪੀਓ। ਤੁਸੀਂ ਚਾਹੋ ਤਾਂ ਨਮਕ ਦੀ ਜਗ੍ਹਾ ਸ਼ਹਿਦ ਵੀ ਮਿਲਾ ਕੇ ਵੀ ਪੀ ਸਕਦੇ ਹੋ। ਸਫ਼ਰ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਹ ਇਕ ਕਾਰਗਰ ਇਲਾਜ ਹੈ। ਜੇਕਰ ਸਫ਼ਰ ਦੌਰਾਨ ਜੀ ਮਚਲਾਉਣ ਲੱਗੇ ਤਾਂ ਤੁਰੰਤ ਆਪਣੇ ਮੂੰਹ ‘ਚ ਲੌਂਗ ਪਾਓ ਪਰ ਧਿਆਨ ਰਹੇ ਕਿ ਲੌਂਗ ਨੂੰ ਚਬਾਉ ਨਾ ਅਤੇ ਇਸ ਨੂੰ ਮੂੰਹ ’ਚ ਪਾ ਕੇ ਸਿਰਫ਼ ਚੂਸੋ। ਕੁਝ ਸਮੇਂ ਬਾਅਦ ਤੁਹਾਡੀ ਜੀ ਮਚਲਾਉਂਣ ਦੀ ਸਮੱਸਿਆ ਠੀਕ ਹੋ ਜਾਵੇਗੀ।

PunjabKesari

ਅਜਵੈਣ :- ਅਜਵੈਣ ਵੀ ਉਲਟੀਆਂ ਆਉਣ ਦੀ ਸਮੱਸਿਆ ਨੂੰ ਦੂਰ ਕਰਨ ‘ਚ ਕਾਰਗਰ ਹੈ। ਇਸ ਲਈ ਕਪੂਰ, ਪੁਦੀਨੇ ਦੇ ਪੱਤੇ ਅਤੇ ਅਜਵੈਣ ਨੂੰ ਮਿਕਸ ਕਰਕੇ ਥੋੜ੍ਹੇ ਸਮੇਂ ਲਈ ਧੁੱਪ ‘ਚ ਰੱਖੋ। ਫਿਰ ਇਸ ਨੂੰ ਇਕ ਬੋਤਲ ਜਾਂ ਡੱਬੇ ’ਚ ਬੰਦ ਕਰਕੇ ਸਫ਼ਰ ਦੌਰਾਨ ਆਪਣੇ ਨਾਲ ਲੈ ਜਾਓ। ਉਲਟੀ ਆਉਣ ‘ਤੇ ਇਸ ਨੂੰ ਖਾਣ ਨਾਲ ਰਾਹਤ ਮਿਲੇਗੀ।

PunjabKesari

ਤੁਲਸੀ :- ਜੇਕਰ ਤੁਸੀਂ ਲੰਬੇ ਸਫ਼ਰ ਲਈ ਜਾ ਰਹੇ ਹੋ ਤਾਂ ਤੁਲਸੀ ਦੇ ਪੱਤੇ ਆਪਣੇ ਕੋਲ ਜ਼ਰੂਰ ਰੱਖੋ। ਉਲਟੀਆਂ ਜਿਹਾ ਮਹਿਸੂਸ ਹੋਣ ‘ਤੇ ਤੁਲਸੀ ਦੇ ਪੱਤਿਆਂ ਨੂੰ ਮੂੰਹ ‘ਚ ਰੱਖ ਕੇ ਚੂਸੋ। ਤੁਸੀਂ ਚਾਹੋ ਤਾਂ ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ ਵੀ ਆਪਣੇ ਨਾਲ ਰੱਖ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਜਲਦੀ ਰਾਹਤ ਮਿਲੇਗੀ।

PunjabKesari

 

ਨੋਟ: ਤੁਹਾਨੂੰ ਸਾਡਾ ਇਹ ਘਰੇਲੂ ਨੁਸਖ਼ਾ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦਿਓ ਆਪਣੀ ਰਾਏ


author

sunita

Content Editor

Related News