ਚੰਡੀਗੜ੍ਹ ਦੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ, ਜਿਸ ਸਮੇਂ ਵੀ ਸਾਇਰਨ ਵੱਜੇ ਤਾਂ...
Friday, May 09, 2025 - 12:56 PM (IST)

ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਵਿਚਾਲੇ ਲਗਾਤਾਰ ਤਣਾਅ ਵੱਧ ਰਿਹਾ ਹੈ ਅਤੇ ਦੋਹਾਂ ਪਾਸਿਓਂ ਹਮਲੇ ਕੀਤੇ ਜਾ ਰਹੇ ਹਨ। ਇਸ ਦਰਮਿਆਨ ਚੰਡੀਗੜ੍ਹ ਪੁਲਸ ਨੇ ਆਪਣੇ ਨਾਗਰਿਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਹੈ। ਚੰਡੀਗੜ੍ਹ ਪੁਲਸ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਸ਼ਹਿਰ 'ਚ ਸਾਇਰਨ ਵੱਜਣ 'ਤੇ ਲੋਕ ਘਰਾਂ ਅੰਦਰ ਹੀ ਰਹਿਣ।
ਇਹ ਵੀ ਪੜ੍ਹੋ :ਚੰਡੀਗੜ੍ਹ 'ਚ ਸਵੇਰੇ-ਸਵੇਰੇ ਸਾਇਰਨ ਵੱਜਣੇ ਸ਼ੁਰੂ, ਮੋਹਾਲੀ ਵੀ ਅਲਰਟ 'ਤੇ
ਕਿਹਾ ਗਿਆ ਹੈ ਕਿ ਚੰਡੀਗੜ੍ਹ 'ਚ ਜਿਸ ਵੀ ਸਮੇਂ ਸਾਇਰਨ ਵੱਜਣ ਦੀ ਆਵਾਜ਼ ਆਉਂਦੀ ਹੈ ਤਾਂ ਤੁਰੰਤ ਸੜਕਾਂ ਤੇ ਪਾਰਕਾਂ ਨੂੰ ਛੱਡ ਕੇ ਲੋਕ ਆਪਣੇ ਘਰਾਂ ਅੰਦਰ ਚਲੇ ਜਾਣ ਅਤੇ ਕੋਈ ਵੀ ਸੜਕ ਜਾਂ ਪਾਰਕ 'ਚ ਨਾ ਮਿਲੇ। ਜੇਕਰ ਤੁਹਾਡਾ ਘਰ ਨੇੜੇ ਨਹੀਂ ਹੈ ਤਾਂ ਕਿਸੇ ਵੀ ਇਮਾਰਤ 'ਚ ਚਲੇ ਜਾਓ।
ਇਹ ਵੀ ਪੜ੍ਹੋ : ਵੱਧਦੇ ਤਣਾਅ ਵਿਚਾਲੇ ਰੱਦ ਹੋਈਆਂ ਮੁਲਾਜ਼ਮਾਂ ਦੀਆਂ ਛੁੱਟੀਆਂ! ਜਾਰੀ ਹੋਏ ਸਖ਼ਤ ਹੁਕਮ
ਦੱਸਣਯੋਗ ਹੈ ਕਿ ਸ਼ਹਿਰ 'ਚ ਅੱਜ ਸਵੇਰੇ ਵੀ ਕਾਫੀ ਦੇਰ ਤੱਕ ਸਾਇਰਨ ਵੱਜਦਾ ਰਿਹਾ। ਇਸ ਦੌਰਾਨ ਚੰਡੀਗੜ੍ਹ ਏਅਰਫੋਰਸ ਸਟੇਸ਼ਨ 'ਤੇ ਡਰੋਨ ਹਮਲੇ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8