ਜਲੰਧਰ: ਤਣਾਅਪੂਰਨ ਹਾਲਾਤ ਦੌਰਾਨ ਰਾਸ਼ਨ ਸਣੇ ਮੁੱਢਲੀਆਂ ਜ਼ਰੂਰਤਾਂ ਦੀਆਂ ਦੁਕਾਨਾਂ ’ਤੇ ਉਮੜੀ ਭੀੜ
Thursday, May 08, 2025 - 11:09 AM (IST)

ਜਲੰਧਰ (ਪੁਨੀਤ)–ਪਾਕਿਸਤਾਨ ਨਾਲ ਯੁੱਧ ਵਰਗੇ ਹਾਲਾਤ ਬਣਨ ਅਤੇ ਸਰਹੱਦ ’ਤੇ ਵਧਦੇ ਤਣਾਅ ਦਰਮਿਆਨ ਜਲੰਧਰ ਸ਼ਹਿਰ ਵਿਚ ਆਮ ਜਨਤਾ ਵਿਚ ਬੇਚੈਨੀ ਸਾਫ਼ ਤੌਰ ’ਤੇ ਵੇਖੀ ਜਾ ਰਹੀ ਹੈ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਲੋਕਾਂ ਨੇ ਘਰਾਂ ਵਿਚ ਰਾਸ਼ਨ ਅਤੇ ਜ਼ਰੂਰੀ ਸਾਮਾਨ ਭਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਕਾਰਨ ਬੁੱਧਵਾਰ ਸ਼ਹਿਰ ਦੀਆਂ ਵੱਖ-ਵੱਖ ਰਾਸ਼ਨ ਦੀਆਂ ਦੁਕਾਨਾਂ, ਦੁੱਧ-ਘਿਓ ਵਿਕ੍ਰੇਤਾਵਾਂ, ਏ. ਟੀ. ਐੱਮ. ਮਸ਼ੀਨਾਂ ਅਤੇ ਪੈਟਰੋਲ ਪੰਪਾਂ ’ਤੇ ਭਾਰੀ ਭੀੜ ਵੇਖਣ ਨੂੰ ਮਿਲੀ।
ਭਾਰਤ ਸਰਕਾਰ ਵੱਲੋਂ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਾਅਦ ਸਵੇਰ ਤੋਂ ਹੀ ਲੋਕਾਂ ਨੇ ਬਾਜ਼ਾਰਾਂ ਵੱਲ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਰਾਸ਼ਨ, ਦਵਾਈਆਂ, ਦੁੱਧ, ਘਿਓ, ਦਾਲਾਂ, ਆਟਾ, ਚੌਲ, ਤੇਲ ਵਰਗੀਆਂ ਰੋਜ਼ਮੱਰਾ ਦੀਆਂ ਜ਼ਰੂਰੀ ਵਸਤੂਆਂ ਦੀ ਖ਼ਰੀਦਦਾਰੀ ਵਿਚ ਲੱਗ ਗਏ। ਲੋਕਾਂ ਦੀ ਇਹ ਮਾਨਸਿਕਤਾ ਇਕ ਤਰ੍ਹਾਂ ਦਾ ‘ਪੈਨਿਕ ਬਾਇੰਗ’ (ਘਬਰਾਹਟ ਵਿਚ ਖ਼ਰੀਦਦਾਰੀ) ਹੈ, ਜੋ ਕਿਸੇ ਵੀ ਐਮਰਜੈਂਸੀ ਸਥਿਤੀ ਦੇ ਖ਼ਦਸ਼ੇ ਵਿਚ ਉੱਭਰ ਕੇ ਸਾਹਮਣੇ ਆਉਂਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਹਾਈ ਅਲਰਟ, ਵਧਾ 'ਤੀ ਸੁਰੱਖਿਆ, DGP ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ
ਦੁਪਹਿਰ ਤੋਂ ਸ਼ਾਮ ਤਕ ਪੈਟਰੋਲ ਪੰਪਾਂ ’ਤੇ ਗੱਡੀਆਂ ਦੀਆਂ ਲੰਮੀਆਂ ਲਾਈਨਾਂ ਵੇਖਣ ਨੂੰ ਮਿਲੀਆਂ, ਜਿੱਥੇ ਵਾਹਨ ਚਾਲਕ ਵਾਹਨਾਂ ਦੀਆਂ ਟੈਂਕੀਆਂ ਨੂੰ ਫੁੱਲ ਕਰਵਾਉਣ ਵਿਚ ਲੱਗੇ ਰਹੇ। ਕਈ ਪੰਪਾਂ ’ਤੇ ਅਸਥਾਈ ਤੌਰ ’ਤੇ ਪੈਟਰੋਲ-ਡੀਜ਼ਲ ਦੀ ਸਪਲਾਈ ਹੌਲੀ ਕਰ ਦਿੱਤੀ ਗਈ ਤਾਂ ਜੋ ਸਥਿਤੀ ਕੰਟਰੋਲ ਵਿਚ ਰੱਖੀ ਜਾ ਸਕੇ। ਏ. ਟੀ. ਐੱਮ. ਮਸ਼ੀਨਾਂ ’ਤੇ ਵੀ ਲੋਕਾਂ ਦੀ ਭੀੜ ਵਧ ਗਈ, ਜਿਸ ਨਾਲ ਕਈ ਜਗ੍ਹਾ ’ਤੇ ਨਕਦੀ ਖ਼ਤਮ ਹੋਣ ਦੀ ਸਥਿਤੀ ਬਣ ਗਈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ 'ਚ ਭਲਕੇ ਤੋਂ 11 ਤਾਰੀਖ਼ ਤੱਕ ਛੁੱਟੀਆਂ ਦਾ ਐਲਾਨ
ਸਪਲਾਈ ਆਮ ਰੂਪ ਵਿਚ ਜਾਰੀ, ਕਮੀ ਦਾ ਕੋਈ ਖ਼ਦਸ਼ਾ ਨਹੀਂ
ਇਸ ਸਥਿਤੀ ਨੂੰ ਵੇਖਦਿਆਂ ਅਧਿਕਾਰੀਆਂ ਵੱਲੋਂ ਅਪੀਲ ਜਾਰੀ ਕਰਕੇ ਲੋਕਾਂ ਨੂੰ ਸੰਜਮ ਵਰਤਣ ਅਤੇ ਹਫ਼ੜਾ-ਦਫ਼ੜੀ ਤੋਂ ਬਚਣ ਦੀ ਗੱਲ ਕਹੀ ਗਈ। ਅਧਿਕਾਰੀਆਂ ਨੇ ਕਿਹਾ ਕਿ ਸਾਰੀਆਂ ਜ਼ਰੂਰੀ ਵਸਤੂਆਂ ਦੀ ਸਪਲਾਈ ਆਮ ਰੂਪ ਵਿਚ ਜਾਰੀ ਹੈ ਅਤੇ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕਮੀ ਦਾ ਕੋਈ ਖ਼ਦਸ਼ਾ ਨਹੀਂ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਘਬਰਾ ਕੇ ਜ਼ਰੂਰਤ ਤੋਂ ਜ਼ਿਆਦਾ ਸਾਮਾਨ ਇਕੱਠਾ ਕਰਨ ਦੀ ਕੋਈ ਲੋੜ ਨਹੀਂ ਹੈ। ਸਪਲਾਈ ਪੂਰੀ ਤਰ੍ਹਾਂ ਚੱਲ ਰਹੀ ਹੈ ਅਤੇ ਸਥਿਤੀ ’ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਜ਼ਰੂਰੀ ਸਾਮਾਨ ਦੀ ਕਾਲਾਬਾਜ਼ਾਰੀ ਜਾਂ ਸੰਕਟ ਪੈਦਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੁੰਛ ਦੇ ਗੁਰੂ ਘਰ 'ਤੇ ਹੋਏ ਹਮਲੇ ਦੀ ਸੁਖਬੀਰ ਬਾਦਲ ਨੇ ਕੀਤੀ ਨਿੰਦਾ
ਦੁਕਾਨਦਾਰਾਂ ਨੇ ਕਿਹਾ-ਅਨੁਸ਼ਾਸਿਤ ਢੰਗ ਨਾਲ ਕਰੋ ਖ਼ਰੀਦਦਾਰੀ
ਸਥਾਨਕ ਕਰਿਆਨਾ ਵਪਾਰੀਆਂ ਨੇ ਦੱਸਿਆ ਕਿ ਕੁਝ ਦੁਕਾਨਾਂ ’ਤੇ ਸਾਮਾਨ ਜਲਦੀ ਖਤਮ ਹੋ ਰਿਹਾ ਹੈ ਕਿਉਂਕਿ ਗਾਹਕ ਇਕ ਵਿਅਕਤੀ ਲਈ 5 ਤੋਂ 10 ਕਿੱਲੋ ਤਕ ਦੀ ਮਾਤਰਾ ਵਿਚ ਸਾਮਾਨ ਖ਼ਰੀਦ ਰਹੇ ਹਨ, ਜੋ ਆਮ ਦਿਨਾਂ ਤੋਂ ਕਿਤੇ ਜ਼ਿਆਦਾ ਹੈ। ਇਸੇ ਕਾਰਨ ਦੁਕਾਨਦਾਰਾਂ ਨੂੰ ਜ਼ਿਆਦਾ ਸਾਮਾਨ ਮੰਗਵਾਉਣਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਪਿੱਛਿਓਂ ਸਾਮਾਨ ਦੀ ਕੋਈ ਤੰਗੀ ਨਹੀਂ ਹੈ, ਹਾਲਾਂਕਿ ਉਨ੍ਹਾਂ ਨੇ ਵੀ ਪ੍ਰਸ਼ਾਸਨ ਨਾਲ ਮਿਲ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਨੁਸ਼ਾਸਿਤ ਢੰਗ ਨਾਲ ਖ਼ਰੀਦਦਾਰੀ ਕਰਨ ਅਤੇ ਪੈਨਿਕ ਨਾ ਫੈਲਾਉਣ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ 'ਚ ਧਮਾਕਾ! ਆਵਾਜ਼ ਸੁਣ ਸਹਿਮੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e