ਲੁਧਿਆਣਾ ''ਚ ਪਾਕਿਸਤਾਨ ਵਿਰੋਧੀ ਪ੍ਰਦਰਸ਼ਨ ਦੌਰਾਨ ਹੰਗਾਮਾ
Monday, Apr 28, 2025 - 02:03 PM (IST)

ਲੁਧਿਆਣਾ: ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਮਗਰੋਂ ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਸੈਕਟਰ 32 ਦੇ ਨੇੜੇ ਪਾਕਿਸਤਾਨ ਵਿਰੋਧੀ ਪ੍ਰਦਰਸ਼ਨ ਦੌਰਾਨ ਹੰਗਾਮਾ ਹੋ ਗਿਆ। ਇੱਥੇ ਕੁਝ ਲੋਕਾਂ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ ਫ਼ੈਲਾ ਦਿੱਤਾ ਤੇ ਉਸ ਉੱਪਰ ਜੁੱਤੀਆਂ ਮਾਰੀਆਂ ਜਾ ਰਹੀਆਂ ਸਨ। ਜਦੋਂ ਪ੍ਰਰਦਰਸ਼ਨਕਾਰੀ ਉੱਥੋਂ ਚਲੇ ਗਏ ਤਾਂ ਐਕਟਿਵਾ ਤੇ ਕਾਰ ਸਵਾਰ ਕੁਝ ਲੋਕ ਉੱਥੇ ਆਏ ਤੇ ਉਨ੍ਹਾਂ ਨੇ ਪਾਕਿਸਤਾਨ ਦਾ ਝੰਡਾ ਜ਼ਮੀਨ ਤੋਂ ਚੁੱਕ ਕੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਲੱਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, 1 ਮਈ ਤੋਂ...
ਜਦੋਂ ਪ੍ਰਦਰਸ਼ਨਕਾਰੀਆਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਹ ਮੌਕੇ 'ਤੇ ਪਹੁੰਚ ਗਏ। ਇਸ ਮਗਰੋਂ ਨਾਅਰੇਬਾਜ਼ੀ ਕਰਨ ਵਾਲੇ ਲੋਕਾਂ ਨਾਲ ਰੱਜ ਕੇ ਹੱਥੋਪਾਈ ਹੋਈ। ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਵਾਲੇ ਅੱਤਵਾਦੀ ਹਮਲੇ ਦੇ ਸਬੂਤ ਮੰਗਣ ਲੱਗ ਪਏ ਤੇ ਫ਼ਿਰ ਧਮਕੀ ਦੇ ਕੇ ਉੱਥੋਂ ਚਲੇ ਗਏ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਪਈਆਂ ਭਾਜੜਾਂ! ਸਵਾਰੀਆਂ ਲੈ ਕੇ ਜਲੰਧਰ ਆ ਰਹੀ ਰੋਡਵੇਜ਼ ਬੱਸ ਦੀ ਟਿੱਪਰ ਨਾਲ ਜ਼ਬਰਦਸਤ ਟੱਕਰ
ਥਾਣਾ ਡਵੀਜ਼ਨ ਨੰਬਰ 7 ਨੇ ਦਰਜ ਕੀਤਾ ਮਾਮਲਾ
ਥਾਣਾ ਡਵੀਜ਼ਨ ਨੰਬਰ 7 ਦੀ ਪੁਲਸ ਨੂੰ ਦਿੰਦਿਆਂ ਅਰਵਿੰਦ ਕੁਮਾਰ ਵਾਸੀ ਸੈਕਟਰ 32 ਏ ਨੇ ਦੱਸਿਆ ਕਿ ਉਹ ਆਪਣੇ ਕੁਝ ਸਾਥੀਆਂ ਦੇ ਨਾਲ ਉਹ ਆਪਣੇ ਕੁਝ ਸਾਥੀਆਂ ਦੇ ਨਾਲ ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ਵਿਚ ਦੁਸ਼ਮਨ ਦੇਸ਼ ਪਾਕਿਸਤਾਨ ਦਾ ਝੰਡਾ ਸੈਕਟਰ 32 ਮੇਨ ਚੌਕ 'ਤੇ ਵਿਛਾ ਕੇ ਉਸ 'ਤੇ ਜੁੱਤੀਆਂ ਮਾਰ ਕੇ ਵਿਰੋਧ ਕਰ ਰਹੇ ਸਨ। ਉਨ੍ਹਾਂ ਦੇ ਜਾਣ ਤੋਂ ਬਾਅਦ ਇਕ ਸ਼ਰਾਰਤੀ ਵਿਅਕਤੀ ਨੇ ਝੰਡਾ ਉੱਥੋਂ ਪੁੱਟ ਲਿਆ ਤੇ ਇਸ ਗੱਲ ਦਾ ਜਦੋਂ ਪਤਾ ਲੱਗਿਆ ਤਾਂ ਸਾਰੇ ਮੌਕੇ 'ਤੇ ਪਹੁੰਚੇ। ਇੰਨੇ ਨੂੰ 2 ਵਿਅਕਤੀ ਐਕਟਿਵਾ ਅਤੇ ਕਾਰ 'ਤੇ ਸਵਾਰ ਹੋ ਕੇ ਆਏ ਤੇ ਹੱਥੋਪਾਈ ਕਰਨ ਲੱਗ ਪਏ। ਉਕਤ ਲੋਕਾਂ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਤੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ ਸਬੂਤ ਮੰਗਦੇ ਹੋਏ ਧਮਕੀਆਂ ਦੇ ਕੇ ਫ਼ਰਾਰ ਹੋ ਗਏ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਸ ਨੇ ਅਣਪਛਾਤੇ ਲੋਕਾਂ ਦੇ ਖ਼ਿਲਾਫ਼ BNS ਦੀ ਧਾਰਾ 194(2),115(2),126(2),351(2),3(5) ਤਹਿਤ ਮਾਮਲਾ ਦਰਜ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8