ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਨੌਜਵਾਨਾਂ ਵੱਲੋਂ ਫਾਇਰਿੰਗ ਦੌਰਾਨ 2 ਔਰਤਾਂ ਨੂੰ ਲੱਗੀ ਗੋਲੀ
Thursday, May 01, 2025 - 10:41 AM (IST)

ਬਟਾਲਾ (ਗੁਰਪ੍ਰੀਤ)- ਬਟਾਲਾ ਦੇ ਗੌਂਸਪੁਰਾ ਇਲਾਕੇ 'ਚ ਦੇਰ ਰਾਤ ਕੁਝ ਨੌਜਵਾਨ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ । ਇਸ ਫਾਇਰਿੰਗ ਦੌਰਾਨ ਦੋ ਔਰਤਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਫਿਲਹਾਲ ਫਾਇਰਿੰਗ ਕਰਨ ਦੀ ਵਜ੍ਹਾ ਸਪੱਸ਼ਟ ਨਹੀਂ ਹੋਈ।
ਇਹ ਵੀ ਪੜ੍ਹੋ- ਪੰਜਾਬ 'ਚ ਦੁੱਧ ਹੋਇਆ ਮਹਿੰਗਾ, ਜਾਣੋ ਨਵੇਂ ਰੇਟ
ਜਾਣਕਾਰੀ ਮੁਤਾਬਕ ਇਕ ਔਰਤ ਜੋ ਘਰੋਂ ਕੁਝ ਕਰਿਆਨੇ ਦਾ ਸਾਮਾਨ ਲੈਣ ਲਈ ਬਾਹਰ ਗਈ ਹੋਈ ਸੀ ਤੇ ਗੋਲੀ ਲੱਗਣ ਨਾਲ ਉਹ ਗੰਭੀਰ ਜ਼ਖ਼ਮੀ ਹੋਈ ਗਈ। ਜਿਸ ਦੀ ਹਾਲਾਤ ਗੰਭੀਰ ਹੋਣ ਦੇ ਚੱਲਦੇ ਉਸ ਨੂੰ ਅੰਮ੍ਰਿਤਸਰ ਹਸਪਤਾਲ 'ਚ ਇਲਾਜ ਲਈ ਰੈਫਰ ਕੀਤਾ ਗਿਆ ਹੈ। ਉੱਥੇ ਹੀ ਪੁਲਸ ਥਾਣਾ ਸਿਵਲ ਲਾਈਨ ਦੇ ਇੰਚਾਰਜ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੋਲੀ ਚੱਲਣ ਦੀ ਵਾਰਦਾਤ ਹੋਈ ਹੈ ਅਤੇ ਮੌਕੇ 'ਤੇ ਜਾਂਚ ਕਰ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ 'ਚ ਤਿੰਨ ਰੌਂਦ ਚਲਾ ਅਣਪਛਾਤੇ ਵਿਅਕਤੀ ਮੌਕੇ ਤੋਂ ਫ਼ਰਾਰ ਹੋਏ ਹਨ ਉੱਥੇ ਹੀ ਮੁਹੱਲੇ ਦੀ ਇਕ ਹੋਰ ਔਰਤ ਜ਼ਖ਼ਮੀ ਹੋਈ ਹੈ। ਪੁਲਸ ਵਲੋਂ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।
ਇਹ ਵੀ ਪੜ੍ਹੋ- ਦੋਵੇਂ ਗੁਰਦੇ ਫੇਲ੍ਹ, ਇਲਾਜ ਅੱਧ ਵਿਚਾਲੇ ਛੱਡ ਪਾਕਿਸਤਾਨ ਪਰਤੀ ਨੂਰ ਜਹਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8