Health Tips: ਅੱਖਾਂ ਦੀ ਰੌਸ਼ਨੀ ਵਧਾਉਣ ਲਈ ਰੋਜ਼ਾਨਾ ਖਾਓ ਇਹ 5 ਚੀਜ਼ਾਂ, ਜ਼ਿੰਦਗੀ ਭਰ ਨਹੀਂ ਲੱਗੇਗੀ ''ਐਨਕ''
Saturday, Jun 22, 2024 - 02:30 PM (IST)
ਜਲੰਧਰ (ਬਿਊਰੋ) - ਅੱਖਾਂ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅਤੇ ਨਾਜ਼ੁਕ ਅੰਗ ਹੁੰਦੀਆਂ ਹਨ, ਜਿਨ੍ਹਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਆਨਲਾਈਨ ਕੰਮ ਕਰਨ, ਪੜ੍ਹਾਈ, ਟੀ.ਵੀ. ਦੇਖਣ ਆਦਿ ਨਾਲ ਅੱਖਾਂ ਦੀ ਰੋਸ਼ਨੀ ’ਤੇ ਬੁਰਾ ਪ੍ਰਭਾਵ ਪੈਦਾ ਹੈ। ਲੰਬੇ ਸਮੇਂ ਤੱਕ ਸਕਰੀਨ ਦੇ ਸਾਹਮਣੇ ਕੰਮ ਕਰਨ ਨਾਲ ਅੱਖਾਂ ਦੀਆਂ ਨਸਾਂ ਸੁੰਗੜ ਜਾਂਦੀਆਂ ਹਨ, ਜਿਸ ਨਾਲ ਅੱਖਾਂ ਦੀ ਰੌਸ਼ਨੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ। ਅੱਖਾਂ ਦੀ ਰੌਸ਼ਨੀ ਘੱਟ ਹੋਣ 'ਤੇ ਸਿਰਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ ਲੋਕਾਂ ਨੂੰ ਰੋਜ਼ਾਨਾ ਆਪਣੀ ਖੁਰਾਕ 'ਚ ਵਿਟਾਮਿਨ-ਸੀ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਕਦੇ ਵੀ ਐਨਕ ਨਹੀਂ ਲਗਾਉਣੀ ਪਵੇਗੀ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦਸਾਂਗੇ, ਜਿਹਨਾਂ ਨੂੰ ਖਾਣ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਵਿਚ ਮਦਦ ਕੀਤੀ ਜਾ ਸਕਦੀ ਹੈ....
ਰੋਜ਼ਾਨਾ ਆਪਣੀ ਖ਼ੁਰਾਕ ’ਚ ਸ਼ਾਮਲ ਕਰੋ ਇਹ ਚੀਜ਼ਾਂ
ਅੰਡੇ ਦਾ ਚਿੱਟਾ ਭਾਗ
ਅੰਡੇ ਨੂੰ ਸਿਹਤਮੰਦ ਰੱਖਣ ਲਈ ਅੰਡੇ ਦਾ ਚਿੱਟਾ ਭਾਗ ਖਾਣਾ ਚਾਹੀਦਾ ਹੈ, ਜੋ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਪ੍ਰੋਟੀਨ, ਵਿਟਾਮਿਨ-ਏ, ਲੂਟੀਨ, ਜ਼ੈਕਸੈਂਥਿਕ, ਜ਼ਿੰਕ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜੋ ਅੱਖਾਂ ਦੀ ਰੋਸ਼ਨੀ ਵਧਾਉਣ ਵਿਚ ਮਦਦ ਕਰਦੇ ਹਨ। ਅੰਡੇ ਦੀ ਜਰਦੀ ਖਾਣ ਨਾਲ ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਗਾਜਰ ਦਾ ਸੇਵਨ
ਅੱਖਾਂ ਦੀ ਰੌਸ਼ਨੀ ਵਧਾਉਣ ਲਈ ਗਾਜਰ ਦਾ ਇਸਤੇਮਾਲ ਜ਼ਰੂਰ ਕਰੋ। ਗਾਜਰ ਵਿਟਾਮਿਨ-ਏ, ਸੀ, ਬੀਟਾ-ਕੈਰੋਟੀਨ, ਫਾਈਬਰ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਆਦਿ ਨਾਲ ਭਰਪੂਰ ਹੁੰਦੀ ਹੈ। ਗਾਜਰ ਦਾ ਸੇਵਨ ਕਰਨ ਨਾਲ ਅੱਖਾਂ ਦੀ ਇਨਫੈਕਸ਼ਨ, ਖੁਸ਼ਕੀ, ਜਲਨ, ਖੁਜਲੀ ਆਦਿ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਅਤੇ ਰੌਸ਼ਨੀ ਤੇਜ਼ ਹੁੰਦੀ ਹੈ।
ਡ੍ਰਾਈ ਫ਼ਰੂਟਸ ਦਾ ਸੇਵਨ
ਸਰੀਰ ਨੂੰ ਸਿਹਤਮੰਦ ਰੱਖਣ ਲਈ ਡ੍ਰਾਈ ਫ਼ਰੂਟਸ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਬਹੁਤ ਫ਼ਾਇਦੇ ਹੁੰਦੇ ਹਨ। ਬਦਾਮ, ਕਿਸ਼ਮਿਸ਼, ਅੰਜੀਰ ਦਾ ਸੇਵਨ ਕਰਨ ਨਾਲ ਅੱਖਾਂ ਨੂੰ ਤੰਦਰੁਸਤੀ ਮਿਲਦੀ ਹੈ। ਅੱਖਾਂ ਦੀ ਰੌਸ਼ਨੀ ਵਧਾਉਣ ਲਈ ਰੋਜ਼ਾਨਾ 4-5 ਬਦਾਮਾਂ ਨੂੰ ਪਾਣੀ ਵਿਚ ਭਿਓ ਕੇ ਰੱਖ ਦਿਓ ਅਤੇ ਸਵੇਰੇ ਉੱਠਦੇ ਸਾਰ ਖਾਓ। ਇਸ ਤੋਂ ਇਲਾਵਾ ਰਾਤ ਭਰ ਪਾਣੀ ਭਿੱਜੀ ਕਿਸ਼ਮਿਸ਼ ਅਤੇ ਅੰਜੀਰ ਨੂੰ ਸਵੇਰੇ ਖ਼ਾਲੀ ਪੇਟ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋਣ ਵਿਚ ਸਹਾਇਤਾ ਮਿਲਦੀ ਹੈ।
ਆਂਵਲਾ
ਅੱਖਾਂ ਦੀ ਰੌਸ਼ਨੀ ਵਧਾਉਣ ਲਈ ਆਂਵਲਾ ਰਾਮਬਾਣ ਸਾਬਿਤ ਹੋ ਸਕਦਾ ਹੈ। ਆਂਵਲਾ ਵਿਟਾਮਿਨ-ਸੀ, ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਆਦਿ ਨਾਲ ਭਰਪੂਰ ਹੁੰਦਾ ਹੈ। ਆਂਵਲਾ ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਵੀ ਫ਼ਾਇਦੇਮੰਦ ਹੁੰਦਾ ਹੈ। ਆਂਵਲਾ ਅੱਖਾਂ ਦੀ ਰੋਸ਼ਨੀ ਵਧਾਉਣ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ। ਆਂਵਲੇ ਨੂੰ ਤੁਸੀਂ ਕਿਸੇ ਵੀ ਰੂਪ ‘ਚ ਖਾ ਸਕਦੇ ਹੋ।
ਵਿਟਾਮਿਨ-ਸੀ ਨਾਲ ਭਰਪੂਰ ਫ਼ਲ
ਵਿਟਾਮਿਨ-ਸੀ ਅੱਖਾਂ ਦੀ ਰੋਸ਼ਨੀ ਵਧਾਉਣ ਦਾ ਕੰਮ ਕਰਦਾ ਹੈ। ਸੰਤਰਾ, ਅਮਰੂਦ ਵਿਟਾਮਿਨ-ਸੀ ਨਾਲ ਭਰਪੂਰ ਫਲ ਹੁੰਦੇ ਹਨ, ਜੋ ਅੱਖਾਂ ਦੀ ਰੋਸ਼ਨੀ ਵਧਾਉਣ ਵਿਚ ਮਦਦ ਕਰਦੇ ਹਨ। ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਆਸਾਨੀ ਨਾਲ ਮਿਲ ਜਾਂਦੇ ਹਨ।
ਮੱਛੀ ਦਾ ਸੇਵਨ
ਅੱਖਾਂ ਨੂੰ ਸਿਹਤਮੰਦ ਰੱਖਣ ਅਤੇ ਰੌਸ਼ਨੀ ਵਧਾਉਣ ਲਈ ਮੱਛੀ ਦਾ ਸੇਵਨ ਸਭ ਤੋਂ ਵਧੀਆ ਵਿਕਲਪ ਹੈ। ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਮੱਛੀ ਰੈਟੀਨਾ ਨੂੰ ਸਿਹਤਮੰਦ ਬਣਾਈ ਰੱਖਣ ਵਿੱਚ ਮਦਦ ਕਰ ਸਕਦੀ ਹੈ। ਇਸ ਨਾਲ ਅੱਖਾਂ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਅਤੇ ਰੌਸ਼ਨੀ ਤੇਜ਼ ਹੁੰਦੀ ਹੈ।