ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਰੋਗੀਆਂ ਲਈ ਫ਼ਾਇਦੇਮੰਦ ਹੁੰਦੀ ‘ਚੈਰੀ’, ਗਠੀਆ ਸਣੇ ਇਨ੍ਹਾਂ ਬੀਮਾਰੀਆਂ ਨੂੰ ਵੀ ਕਰੇ ਠੀਕ

Monday, Mar 22, 2021 - 04:47 PM (IST)

ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਰੋਗੀਆਂ ਲਈ ਫ਼ਾਇਦੇਮੰਦ ਹੁੰਦੀ ‘ਚੈਰੀ’, ਗਠੀਆ ਸਣੇ ਇਨ੍ਹਾਂ ਬੀਮਾਰੀਆਂ ਨੂੰ ਵੀ ਕਰੇ ਠੀਕ

ਜਲੰਧਰ (ਬਿਊਰੋ) - ਚੈਰੀ ਇਕ ਖੱਟਾ-ਮਿੱਠਾ ਫਲ ਹੈ, ਜੋ ਲਾਲ, ਕਾਲੇ ਅਤੇ ਪੀਲੇ ਰੰਗਾਂ 'ਚ ਮਿਲਦਾ ਹੈ। ਚੈਰੀ ਨੂੰ ਖਾਣ ਦਾ ਸ਼ੌਕ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਹੈ। ਚੈਰੀ ਸੁਆਦ 'ਚ ਜਿਥੇ ਬਹੁਤ ਚੰਗੀ ਹੁੰਦੀ ਹੈ,  ਉਥੇ ਹੀ ਇਸ 'ਚ ਜ਼ਰੂਰੀ ਪੋਸ਼ਕ ਤੱਤ ਵਰਗੇ ਕਾਰਬੋਹਾਈਡ੍ਰੇਟ, ਵਿਟਾਮਿਨ-ਏ, ਬੀ ਅਤੇ ਸੀ, ਬੀਟਾ ਕੈਰੋਟੀਨ, ਕੈਲਸ਼ੀਅਮ, ਲੋਹਾ, ਪੋਟਾਸ਼ੀਅਮ, ਫਾਸਫੋਰਸ ਮੌਜੂਦ ਹੁੰਦੇ ਹਨ। ਇਹ ਤੱਤ ਸਰੀਰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਜੇਕਰ ਤੁਸੀਂ ਰੋਜ਼ਾਨਾਂ 2 ਚੈਰੀਆਂ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਕਈ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਇਸੇ ਲਈ ਅੱਜ ਅਸੀਂ ਤੁਹਾਨੂੰ ਚੈਰੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ....

ਸ਼ੂਗਰ
ਚੈਰੀ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਕਾਰਨ ਸ਼ੂਗਰ ਦੀ ਸਮੱਸਿਆ ਨੂੰ ਦੂਰ ਕਰਨ 'ਚ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਸ਼ੂਗਰ ਦੇ ਮਰੀਜ਼ ਰੋਜ਼ਾਨਾਂ ਨੂੰ ਰੋਜ਼ਾਨਾਂ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ‘ਹਾਈ ਬਲੱਡ ਪ੍ਰੈਸ਼ਰ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਇਸ ਦੇ ਕਾਰਨ, ਲੱਛਣ ਤੇ ਘਰੇਲੂ ਉਪਾਅ

PunjabKesari

ਬਲੱਡ ਪ੍ਰੈਸ਼ਰ
ਚੈਰੀ 'ਚ ਪੋਟਾਸ਼ੀਅਮ ਦੀ ਮਾਤਰਾ ਹੁੰਦੀ ਹੈ, ਜੋ ਸਰੀਰ 'ਚ ਸਥਿਤ ਸੋਡੀਅਮ ਦੀ ਮਾਤਰਾ ਨੂੰ ਘੱਟ ਕਰ ਦਿੰਦੀ ਹੈ। ਇਸ ਵਜ੍ਹਾ ਨਾਲ ਸਰੀਰ ਦਾ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਂਦਾ ਹੈ। ਇਸ ਨਾਲ ਹੀ ਕੋਲੈਸਟ੍ਰਰੋਲ ਦਾ ਪੱਧਰ ਕਾਬੂ 'ਚ ਰਹਿੰਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਕੀ ਹੈ ‘ਥਾਇਰਾਇਡ’? ਵਿਸਥਾਰ ਨਾਲ ਜਾਣੋ ਇਸ ਦੇ ਲੱਛਣ ਤੇ ਹੋਣ ਵਾਲੀਆਂ ਸਮੱਸਿਆਵਾਂ ਬਾਰੇ

ਗਠੀਆ
ਚੈਰੀ 'ਚ ਐਂਥੋਸਿਆਨਿਨ ਤੱਤ ਮੌਜੂਦ ਹੁੰਦਾ ਹੈ, ਜੋ ਗਠੀਆ ਰੋਗੀ ਲਈ ਫ਼ਾਇਦੇਮੰਦ ਹੁੰਦਾ ਹੈ। ਗਠੀਆ 'ਚ ਯੂਰਿਕ ਐਸਿਡ ਜ਼ਿਆਦਾ ਮਾਤਰਾ 'ਚ ਬਣਦਾ ਹੈ ਅਤੇ ਹੱਥਾਂ-ਪੈਰਾਂ 'ਚ ਸੋਜ ਆ ਜਾਂਦੀ ਹੈ। ਚੈਰੀ 'ਚ ਮੌਜੂਦ ਐਂਥੋਸਿਆਨਿਨ ਗਠੀਆ ਦੇ ਰੋਗਾਂ ਤੋਂ ਜਲਦੀ ਛੁਟਕਾਰਾ ਦਿਵਾਉਂਦੇ ਹਨ। ਦਿਨ 'ਚ ਜ਼ਰੂਰ 10 ਖੱਟੀਆਂ ਚੈਰੀਆਂ ਦੀ ਵਰਤੋਂ ਕਰੋ।

ਦਿਲ ਦਾ ਰੋਗ
ਚੈਰੀ 'ਚ ਪੋਟਾਸ਼ੀਅਮ, ਲੋਹਾ, ਜਸਤਾ, ਮੈਗਨੀਜ਼ ਵਰਗੇ ਖਣਿਜ ਲਵਣ ਹੁੰਦੇ ਹਨ, ਜੋ ਦਿਲ ਦੇ ਰੋਗਾਂ ਨੂੰ ਰੋਕਣ 'ਚ ਜ਼ਿਆਦਾ ਕਾਰਗਾਰ ਹੁੰਦੇ ਹਨ। ਇਸ ਲਈ ਤੁਸੀਂ ਜੇ ਦਿਲ ਦੇ ਰੋਗਾਂ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਚੈਰੀ ਦੀ ਰੋਜ਼ਾਨਾਂ ਵਰਤੋਂ ਕਰੋ।

ਪੜ੍ਹੋ ਇਹ ਵੀ ਖ਼ਬਰ - ਪਤੀ-ਪਤਨੀ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ, ਰਿਸ਼ਤੇ ’ਚ ਵਧੇਗਾ ਪਿਆਰ ਤੇ ਹੋਵੇਗਾ ਮਜ਼ਬੂਤ

PunjabKesari

ਹੱਡੀਆਂ ਮਜ਼ਬੂਤ
ਬਹੁਤ ਸਾਰੇ ਲੋਕਾਂ ਨੂੰ ਹੱਡੀਆਂ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਨਿਯਮਿਤ ਚੈਰੀ ਦੀ ਵਰਤੋਂ ਕਰੋ, ਕਿਉਂਕਿ ਚੈਰੀ ਨੂੰ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - Health Tips: ਗਰਮੀਆਂ ਦੇ ਮੌਸਮ ’ਚ ਜੇਕਰ ਤੁਸੀਂ ਵੀ ‘ਪਸੀਨੇ’ ਤੋਂ ਰਹਿੰਦੇ ਹੋ ਪਰੇਸ਼ਾਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕੈਂਸਰ
ਚੈਰੀ 'ਚ ਮੌਜੂਦ ਐਂਟੀਆਕਸੀਡੈਂਟ ਸਰੀਰ ਨੂੰ ਰੋਗਾਂ ਨਾਲ ਲੜ੍ਹਣ ਦੀ ਤਾਕਤ ਦਿੰਦੇ ਹਨ। ਇਸ ਤੋਂ ਇਲਾਵਾ ਚੈਰੀ 'ਚ ਫਿਨਾਨਿਕ ਐਸਿਡ ਅਤੇ ਫਲੇਵੋਨਾਈਡ ਵੀ ਹੁੰਦਾ ਹੈ, ਜੋ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਨੂੰ ਵਧਣ ਤੋਂ ਰੋਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਸਬਜ਼ੀਆਂ ਦਾ ਸੁਆਦ ਵਧਾਉਣ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਇਲਾਜ ਕਰਦੈ ‘ਹਰਾ ਧਨੀਆ’

PunjabKesari


author

rajwinder kaur

Content Editor

Related News