Health Tips: ਗਾਂ ਦਾ ਘਿਓ ਅਤੇ ਦਹੀਂ ਸਣੇ ਜਨਾਨੀਆਂ ਜ਼ਰੂਰ ਖਾਣ ਇਹ ਚੀਜ਼ਾਂ, ਹਮੇਸ਼ਾ ਰਹਿਣਗੀਆਂ ਤੰਦਰੁਸਤ

Monday, Mar 04, 2024 - 04:41 PM (IST)

Health Tips: ਗਾਂ ਦਾ ਘਿਓ ਅਤੇ ਦਹੀਂ ਸਣੇ ਜਨਾਨੀਆਂ ਜ਼ਰੂਰ ਖਾਣ ਇਹ ਚੀਜ਼ਾਂ, ਹਮੇਸ਼ਾ ਰਹਿਣਗੀਆਂ ਤੰਦਰੁਸਤ

ਜਲੰਧਰ (ਬਿਊਰੋ) - ਘਰ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਜਨਾਨੀਆਂ ਦੇ ਸਿਰ ’ਤੇ ਹੁੰਦੀ ਹੈ। ਘਰ ਨੂੰ ਸੰਭਾਲਣ ਵਾਸਤੇ ਜਨਾਨੀਆਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ। ਕਈ ਜਨਾਨੀਆਂ ਘਰ ਦੇ ਕੰਮ ਦੇ ਨਾਲ-ਨਾਲ ਬਾਹਰ ਦਾ ਕੰਮ ਵੀ ਕਰਦੀਆਂ ਹਨ, ਜਿਸ ਕਾਰਨ ਉਹ ਆਪਣੀ ਖ਼ੁਰਾਕ ਵੱਲ ਧਿਆਨ ਨਹੀਂ ਦਿੰਦੀਆਂ। ਜਨਾਨੀਆਂ ਨੂੰ ਸਰੀਰਕ ਤੌਰ 'ਤੇ ਤੰਦਰੁਸਤ ਰਹਿਣ ਦੇ ਨਾਲ-ਨਾਲ ਮਾਨਸਿਕ ਤੌਰ 'ਤੇ ਮਜ਼ਬੂਤ ​​ਹੋਣ ਦੀ ਬਹੁਤ ਲੋੜ ਹੈ। ਅਜਿਹੀ ਸਥਿਤੀ ਵਿੱਚ ਸਿਹਤਮੰਦ ਅਤੇ ਪੌਸ਼ਟਿਕ ਖੁਰਾਕ ਹੀ ਜਨਾਨੀਆਂ ਨੂੰ ਫਿੱਟ ਅਤੇ ਤੰਦਰੁਸਤ ਰੱਖਣ ਦਾ ਕੰਮ ਕਰ ਸਕਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਖ਼ਾਸ ਚੀਜ਼ਾਂ ਬਾਰੇ ਦੱਸਾਂਗੇ, ਜੋ ਸਰੀਰ ਨੂੰ ਫਿੱਟ ਰੱਖਣ ਲਈ ਜ਼ਰੂਰੀ ਹਨ....

ਲੋਅ ਫੈਟ ਦਹੀਂ
ਰੁਝੇਵੇਂ ਭਰੇ ਦਿਨ ਦਾ ਸਾਹਮਣਾ ਕਰਨ ਲਈ ਜਨਾਨੀਆਂ ਦੀਆਂ ਹੱਡੀਆਂ ਮਜ਼ਬੂਤ ​​ਹੋਣੀਆਂ ਚਾਹੀਦੀਆਂ ਹਨ। ਸਰੀਰ ’ਚ ਕੈਲਸ਼ੀਅਮ ਹੋਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਲੋਅ ਫੈਟ ਵਾਲੇ ਦਹੀਂ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ, ਜਿਸ ਦੇ ਸੇਵਨ ਨਾਲ ਭਾਰ ਕੰਟਰੋਲ ’ਚ ਰਹਿੰਦਾ ਹੈ। ਘੱਟ ਚਰਬੀ ਵਾਲਾ ਦਹੀਂ ਜਨਾਨੀਆਂ ਨੂੰ ਪਾਚਨ ਸੰਬੰਧੀ ਸਮੱਸਿਆਵਾਂ, ਬ੍ਰੈਸਟ ਕੈਂਸਰ, ਬੇਵਲ ਸਿੰਡਰੋਮ ਵਰਗੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। 

ਮੱਛਲੀ
ਤਣਾਅ ਦੇ ਕਾਰਨ ਜਨਾਨੀਆਂ ਦੇ ਸਰੀਰ ਵਿੱਚ ਖੂਨ ਦੀ ਘਾਟ ਹੋ ਜਾਂਦੀ ਹੈ। ਕਈ ਵਾਰ ਗਰਭ ਨਿਰੋਧਕ ਗੋਲੀਆਂ ਦੇ ਕਾਰਨ ਸਰੀਰ ਵਿੱਚ ਖੂਨ ਦੇ ਥੱਕੇ ਬਣਨ ਲੱਗਦੇ ਹਨ, ਜੋ ਬਾਅਦ ’ਚ ਦਿਮਾਗ ਅਤੇ ਮਾਸਪੇਸ਼ੀਆਂ ਵਿੱਚ ਖੂਨ ਜੰਮਣ ਦੀ ਸਮੱਸਿਆ ਨੂੰ ਜਨਮ ਦਿੰਦੇ ਹਨ। ਮੱਛੀ ’ਚ ਫੈਟੀ ਐਸਿਡ- ਓਮੇਗਾ 3 ਪਾਇਆ ਜਾਂਦਾ ਹੈ, ਜੋ ਜਨਾਨੀਆਂ ਨੂੰ ਸਰੀਰ ਦੇ ਨਾਲ-ਨਾਲ ਮਾਨਸਿਕ ਪੱਧਰ 'ਤੇ ਮਜ਼ਬੂਤ ਕਰਦਾ ਹੈ। ਇਹ ਹਾਈਪਰਟੈਨਸ਼ਨ, ਡਿਪਰੈਸ਼ਨ, ਜੋੜਾਂ ਦੇ ਦਰਦ, ਗਠੀਆ, ਦਿਲ ਦੀਆਂ ਬੀਮਾਰੀਆਂ ਅਤੇ ਪ੍ਰਜਨਨ ਸਮੱਸਿਆਵਾਂ ਤੋਂ ਬਚਾਉਂਦਾ ਹੈ। ਗਰਭ ਅਵਸਥਾ ਦੇ ਸਮੇਂ ਹਫ਼ਤੇ ਵਿੱਚ 2 ਤੋਂ 3 ਵਾਰ ਮੱਛੀ ਦਾ ਸੇਵਨ ਕਰਨਾ ਚਾਹੀਦਾ ਹੈ।

ਬੀਨਜ਼
ਬੀਨਜ਼ ਯਾਨੀ ਰਾਜਮਾ, ਸੋਇਆਬੀਨ ਆਦਿ ਦਾਲਾਂ ’ਚ ਪ੍ਰੋਟੀਨ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਮੇਨੋਪੌਜ਼ ਦੌਰਾਨ ਜਨਾਨੀਆਂ ਨੂੰ ਬੀਨਜ਼ ਦਾ ਸੇਵਨ ਕਰਨ ਲਈ ਕਿਹਾ ਜਾਂਦਾ ਹੈ, ਜਿਸ ਨਾਲ ਸਰੀਰਕ ਸਮੱਸਿਆਵਾਂ ਨਾਲ ਲੜਨ ਵਿੱਚ ਮਦਦ ਮਿਲਦੀ ਹੈ। ਦਾਲਾਂ ਜਨਾਨੀਆਂ ਨੂੰ ਛਾਤੀ ਦੇ ਕੈਂਸਰ ਅਤੇ ਦਿਲ ਨਾਲ ਸਬੰਧਿਤ ਬੀਮਾਰੀਆਂ ਤੋਂ ਬਚਾਉਂਦੀਆਂ ਹਨ।

ਗਾਂ ਦਾ ਘਿਓ
ਰਿਫਾਇੰਡ ਜਾਂ ਮੱਝ ਦੇ ਦੁੱਧ ਤੋਂ ਬਣੇ ਘਿਓ ਨਾਲੋਂ ਗਾਂ ਦਾ ਘਿਓ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਹ ਸਰੀਰ ਵਿੱਚ ਚੰਗੀ ਚਰਬੀ ਅਤੇ ਕੋਲੈਸਟ੍ਰੋਲ ਨੂੰ ਵਧਾ ਕੇ ਖ਼ਰਾਬ ਚਰਬੀ ਨੂੰ ਘਟਾਉਣ ਦਾ ਕੰਮ ਕਰਦਾ ਹੈ। ਗਾਂ ਦੇ ਘਿਓ ਵਿੱਚ CLA ਯਾਨੀ ਕਨਜੁਗੇਟਿਡ ਲਿਨੋਲੀਕ ਐਸਿਡ ਪਾਇਆ ਜਾਂਦਾ ਹੈ, ਜੋ ਜ਼ਿਆਦਾ ਕੰਮ ਕਰਨ ਵਾਲੀਆਂ ਜਨਾਨੀਆਂ ਲਈ ਫ਼ਾਇਦੇਮੰਦ ਸਾਬਤ ਹੁੰਦਾ ਹੈ।

ਪਪੀਤਾ
ਪੋਟਾਸ਼ੀਅਮ ਅਤੇ ਵਿਟਾਮਿਨ-ਸੀ ਨਾਲ ਭਰਪੂਰ ਪਪੀਤਾ ਖਾਣ ਨਾਲ ਸਰੀਰ ਦੇ ਬਲੱਡ ਪ੍ਰੈਸ਼ਰ ਦਾ ਪੱਧਰ ਸਾਧਾਰਨ ਰਹਿੰਦਾ ਹੈ। ਪਿੱਤੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਣ ਲਈ ਪਪੀਤੇ ਦਾ ਸੇਵਨ ਕਰਨਾ ਫ਼ਾਇਦੇਮੰਦ ਹੁੰਦਾ ਹੈ। ਗਰਭਵਤੀ ਜਨਾਨੀਆਂ ਨੂੰ ਪਪੀਤੇ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਟਮਾਟਰ
ਟਮਾਟਰ ਵਿੱਚ ਮੌਜੂਦ ਐਂਟੀਆਕਸੀਡੈਂਟ-ਲਾਈਕੋਪੀਨ ਜਨਾਨੀਆਂ ਨੂੰ ਛਾਤੀ ਦੇ ਕੈਂਸਰ ਤੋਂ ਬਚਾਉਣ ਦਾ ਕੰਮ ਕਰਦੇ ਹਨ। ਇਹ ਜਨਾਨੀਆਂ ਦੇ ਸਰੀਰ ਦੀ ਚਮੜੀ ਨੂੰ ਜਵਾਨ ਅਤੇ ਚਮਕਦਾਰ ਬਣਾਉਂਦੇ ਹਨ।


author

sunita

Content Editor

Related News