13 ਦਸੰਬਰ ਨੂੰ ਕਿਸਾਨਾਂ ਦਾ ਵੱਡਾ ਇਕੱਠ, ਨਗਰ-ਨਿਗਮ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਸਣੇ ਅੱਜ ਦੀਆਂ ਟੌਪ-10 ਖਬਰਾਂ
Tuesday, Dec 10, 2024 - 06:27 PM (IST)
ਜਲੰਧਰ - ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਸਜ਼ਾ ਭੁਗਤ ਰਹੇ ਸ਼੍ਰੋਮਣੀ ਅਕਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ 2019 ਵਿਚ ਫਿਰੋਜ਼ਪੁਰ ਤੋਂ ਉਨ੍ਹਾਂ ਦੇ ਲੋਕ ਸਭਾ ਚੋਣ ਲੜਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨ 14 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਕਰਨਗੇ। ਇਹ ਫੈਸਲਾ ਮੰਗਲਵਾਰ ਨੂੰ ਸ਼ੰਭੂ ਸਰਹੱਦ 'ਤੇ ਹੋਈ ਬੈਠਕ 'ਚ ਲਿਆ ਗਿਆ। ਇਸ ਦੌਰਾਨ ਜੇਕਰ ਖੇਡ ਜਗਤ ਦੀ ਗੱਲ ਕਰੀਏ ਤਾਂ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਫਾਈਨਲ ਦਾ ਸਮੀਕਰਨ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਇਸ ਦੇ ਨਾਲ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ਉਤੇ...
1. ਪੰਜਾਬ ਵਿਚ ਵੱਡੀ ਭਰਤੀ ਸ਼ੁਰੂ ਕਰਨ ਦਾ ਐਲਾਨ, ਭਰੀਆਂ ਜਾਣਗੀਆਂ 1754 ਅਸਾਮੀਆਂ
ਚੰਡੀਗੜ੍ਹ : ਦਿਵਿਆਂਗ ਵਿਅਕਤੀਆਂ (ਪੀ. ਡਬਲਯੂ. ਡੀ.) ਦੀ ਭਲਾਈ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਵੱਖ-ਵੱਖ ਵਿਭਾਗਾਂ ਵਿਚ ਖਾਲ੍ਹੀ ਪਈਆਂ ਦਿਵਿਆਂਗ ਵਿਅਕਤੀਆਂ ਲਈ ਰਾਖਵੀਆਂ ਅਸਾਮੀਆਂ ਦੇ ਬੈਕਲਾਗ ਨੂੰ ਭਰਨ ਲਈ ਵੱਡੀ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਇੱਥੇ ਆਪਣੇ ਅਧਿਕਾਰਕ ਰਿਹਾਇਸ਼ 'ਤੇ ਸਮਾਜਿਕ ਨਿਆਂ ਅਤੇ ਬਾਲ ਭਲਾਈ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿਚ ਦਿਵਿਆਂਗ ਵਿਅਕਤੀਆਂ ਦੀਆਂ ਖਾਲ੍ਹੀ ਅਸਾਮੀਆਂ ਦੇ ਬੈਕਲਾਗ ਦੀ ਸ਼ਨਾਖਤ ਕੀਤੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਪੰਜਾਬ ਵਿਚ ਵੱਡੀ ਭਰਤੀ ਸ਼ੁਰੂ ਕਰਨ ਦਾ ਐਲਾਨ, ਭਰੀਆਂ ਜਾਣਗੀਆਂ 1754 ਅਸਾਮੀਆਂ
2. ਨਗਰ-ਨਿਗਮ ਚੋਣਾਂ ਲਈ ਕਾਂਗਰਸ ਵਲੋਂ ਉਮੀਦਵਾਰਾਂ ਦਾ ਐਲਾਨ
ਲੁਧਿਆਣਾ : ਪੰਜਾਬ ਕਾਂਗਰਸ ਵਲੋਂ ਲੁਧਿਆਣਾ ਨਗਰ ਨਿਗਮ ਚੋਣਾਂ ਲਈ 63 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਪਹਿਲੀ ਸੂਚੀ ਵਿਚ ਫਿਲਹਾਲ ਲੁਧਿਆਣਾ ਦੇ 63 ਉਮੀਦਵਾਰਾਂ ਦਾ ਹੀ ਐਲਾਨ ਕੀਤਾ ਗਿਆ ਹੈ, ਜਦਕਿ ਬਾਕੀ ਉਮੀਦਵਾਰਾਂ ਦਾ ਐਲਾਨ ਪਾਰਟੀ ਵਲੋਂ ਜਲਦੀ ਕੀਤਾ ਜਾ ਸਕਦਾ ਹੈ। ਉਮੀਦਵਾਰਾਂ ਦੀ ਸੂਚੀ ਤੁਸੀਂ ਖ਼ਬਰ ਵਿਚ ਦੇਖ ਸਕਦੇ ਹੋ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਨਗਰ-ਨਿਗਮ ਚੋਣਾਂ ਲਈ ਕਾਂਗਰਸ ਵਲੋਂ ਉਮੀਦਵਾਰਾਂ ਦਾ ਐਲਾਨ
3. ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਸਜ਼ਾ ਭੁਗਤ ਰਹੇ ਸੁਖਬੀਰ ਬਾਦਲ ਨੂੰ ਵੱਡੀ ਰਾਹਤ
ਚੰਡੀਗੜ੍ਹ : ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਸਜ਼ਾ ਭੁਗਤ ਰਹੇ ਸ਼੍ਰੋਮਣੀ ਅਕਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ 2019 ਵਿਚ ਫਿਰੋਜ਼ਪੁਰ ਤੋਂ ਉਨ੍ਹਾਂ ਦੇ ਲੋਕ ਸਭਾ ਚੋਣ ਲੜਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇਹ ਪਟੀਸ਼ਨ ਆਜ਼ਾਦ ਉਮੀਦਵਾਰ ਕਸ਼ਮੀਰ ਸਿੰਘ ਨੇ ਦਾਇਰ ਕੀਤੀ ਸੀ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਨਣ ਤੋਂ ਬਾਅਦ 20 ਸਤੰਬਰ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ, ਜਿਸ ਦੇ ਹੁਕਮ ਆਉਣੇ ਬਾਕੀ ਸਨ। ਹੁਣ ਅਦਾਲਤ ਨੇ ਇਸ ਪਟੀਸ਼ਨ ਨੂੰ ਖਾਰਜ ਕਰਨ ਦੇ ਹੁਕਮ ਸੁਣਾਏ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਸਜ਼ਾ ਭੁਗਤ ਰਹੇ ਸੁਖਬੀਰ ਬਾਦਲ ਨੂੰ ਵੱਡੀ ਰਾਹਤ
4. ਪੰਜਾਬ 'ਚ ਨਗਰ-ਨਿਗਮ ਚੋਣਾਂ ਲਈ ਭਾਜਪਾ ਵਲੋਂ ਉਮੀਦਵਾਰਾਂ ਦਾ ਐਲਾਨ
ਪਟਿਆਲਾ : ਪੰਜਾਬ ਭਾਜਪਾ ਨੇ ਪਟਿਆਲਾ ਨਗਰ ਨਿਗਮ ਚੋਣਾਂ ਲਈ 60 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ ਭਾਜਪਾ ਆਗੂਆਂ ਦੀ ਬੈਠਕ ਹੋਈ। ਇਸ ਬੈਠਕ ਵਿਚ ਸੀਨੀਅਰ ਆਗੂ ਮੌਜੂਦ ਰਹੇ। ਬੈਠਕ ਦੀ ਪ੍ਰਧਾਨਗੀ ਇੰਚਾਰਜ ਵਿਜੇ ਰੁਪਾਣੀ ਨੇ ਕੀਤੀ। ਜਿਸ ਵਿਚ ਸਾਰੇ ਨਾਵਾਂ ਦੀ ਚਰਚਾ ਕੀਤੀ ਗਈ। ਇਸ ਮਗਰੋਂ ਪਟਿਆਲਾ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਉਮੀਦਵਾਰਾਂ ਦੀ ਸੂਚੀ ਤੁਸੀਂ ਖ਼ਬਰ ਵਿਚ ਦੇਖ ਸਕਦੇ ਹੋ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਪੰਜਾਬ 'ਚ ਨਗਰ-ਨਿਗਮ ਚੋਣਾਂ ਲਈ ਭਾਜਪਾ ਵਲੋਂ ਉਮੀਦਵਾਰਾਂ ਦਾ ਐਲਾਨ
5. ਕਿਸਾਨਾਂ ਦਾ ਐਲਾਨ, 13 ਦਸੰਬਰ ਨੂੰ ਹੋਵੇਗਾ ਵੱਡਾ ਇਕੱਠ, ਪੰਜਾਬ 'ਚ ਵੀ ਬੰਦ ਹੋ ਸਕਦਾ ਹੈ ਇੰਟਰਨੈੱਟ!
ਪਟਿਆਲਾ : ਪੰਜਾਬ ਦੇ ਕਿਸਾਨ 14 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਕੂਚ ਕਰਨਗੇ। ਇਹ ਫੈਸਲਾ ਮੰਗਲਵਾਰ ਨੂੰ ਸ਼ੰਭੂ ਸਰਹੱਦ 'ਤੇ ਹੋਈ ਬੈਠਕ 'ਚ ਲਿਆ ਗਿਆ। ਇਸ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ। ਇਸ ਮੌਕੇ ਕਿਸਾਨ ਆਗੂ ਤੇਜਵੀਰ ਸਿੰਘ ਨੇ ਦੱਸਿਆ ਕਿ ਇਸ ਅੰਦੋਲਨ ਨੂੰ 13 ਦਸੰਬਰ ਨੂੰ 10 ਮਹੀਨੇ ਪੂਰੇ ਹੋ ਰਹੇ ਹਨ। ਅਜਿਹੇ 'ਚ 13 ਤਾਰੀਖ਼ ਨੂੰ ਵੱਡਾ ਇਕੱਠ ਹੋਵੇਗਾ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਕਿਸਾਨਾਂ ਦਾ ਐਲਾਨ, 13 ਦਸੰਬਰ ਨੂੰ ਹੋਵੇਗਾ ਵੱਡਾ ਇਕੱਠ, ਪੰਜਾਬ 'ਚ ਵੀ ਬੰਦ ਹੋ ਸਕਦਾ ਹੈ ਇੰਟਰਨੈੱਟ!
6. ਰਾਜਨਾਥ ਸਿੰਘ ਦੀ ਮੌਜੂਦਗੀ 'ਚ ਲਾਂਚ ਹੋਇਆ ਰੂਸ ਦੁਆਰਾ ਬਣਾਇਆ ਜੰਗੀ ਬੇੜਾ INS ਤੁਸ਼ੀਲ
ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ 'ਚ ਸੋਮਵਾਰ ਨੂੰ ਰੂਸ ਦੇ ਤੱਟਵਰਤੀ ਸ਼ਹਿਰ ਕੈਲਿਨਿਨਗ੍ਰਾਦ 'ਚ ਭਾਰਤੀ ਜਲ ਸੈਨਾ ਲਈ ਰੂਸ ਦੁਆਰਾ ਬਣਾਏ ਜੰਗੀ ਬੇੜੇ INS ਤੁਸ਼ੀਲ ਨੂੰ ਲਾਂਚ ਕੀਤਾ ਗਿਆ। ਰਾਡਾਰ ਤੋਂ ਬਚਣ ਦੇ ਸਮਰੱਥ ਅਤੇ ਮਿਜ਼ਾਈਲ ਸਮਰੱਥਾ ਨਾਲ ਲੈਸ ਇਸ ਜੰਗੀ ਬੇੜੇ ਤੋਂ ਹਿੰਦ ਮਹਾਸਾਗਰ ਵਿੱਚ ਭਾਰਤੀ ਜਲ ਸੈਨਾ ਦੀ ਸੰਚਾਲਨ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ। ਪਿਛਲੇ ਕੁਝ ਸਾਲਾਂ ਵਿੱਚ ਇਸ ਖੇਤਰ ਵਿੱਚ ਚੀਨ ਦੀ ਜਲ ਸੈਨਾ ਦੀਆਂ ਗਤੀਵਿਧੀਆਂ ਵਿੱਚ ਵਾਧਾ ਹੋਇਆ ਹੈ। ਸਮਾਰੋਹ ਵਿੱਚ ਆਪਣੇ ਸੰਬੋਧਨ ਵਿੱਚ, ਸਿੰਘ ਨੇ ਜੰਗੀ ਜਹਾਜ਼ ਦੇ ਚਾਲੂ ਹੋਣ ਨੂੰ ਭਾਰਤ ਦੀ ਵਧਦੀ ਸਮੁੰਦਰੀ ਸ਼ਕਤੀ ਦਾ ਇੱਕ ਮਾਣਮੱਤਾ ਪ੍ਰਮਾਣ ਅਤੇ ਰੂਸ ਨਾਲ ਲੰਬੇ ਸਮੇਂ ਦੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਦੱਸਿਆ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਰਾਜਨਾਥ ਸਿੰਘ ਦੀ ਮੌਜੂਦਗੀ 'ਚ ਲਾਂਚ ਹੋਇਆ ਰੂਸ ਦੁਆਰਾ ਬਣਾਇਆ ਜੰਗੀ ਬੇੜਾ INS ਤੁਸ਼ੀਲ
7. ਅਮਰੀਕਾ 'ਚ ਪੈਦਾ ਹੁੰਦੇ ਹੀ ਮਿਲਣ ਵਾਲੀ ਨਾਗਰਿਕਤਾ ਨੂੰ ਲੈ ਕੇ ਟਰੰਪ ਨੇ ਕਰ'ਤਾ ਵੱਡਾ ਐਲਾਨ
ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਟਰੰਪ ਨੇ ਅਮਰੀਕਾ ਦੇ ਜਨਮ ਅਧਿਕਾਰ ਨਾਗਰਿਕਤਾ ਕਾਨੂੰਨ ਨੂੰ ਖਤਮ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਜਦੋਂ ਉਹ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ ਤਾਂ ਉਹ ਇਸ ਕਾਨੂੰਨ ਨੂੰ ਬਦਲ ਦੇਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਅਸਰ ਅਮਰੀਕਾ 'ਚ ਰਹਿ ਰਹੇ ਲੱਖਾਂ ਭਾਰਤੀਆਂ 'ਤੇ ਪਵੇਗਾ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਅਮਰੀਕਾ 'ਚ ਪੈਦਾ ਹੁੰਦੇ ਹੀ ਮਿਲਣ ਵਾਲੀ ਨਾਗਰਿਕਤਾ ਨੂੰ ਲੈ ਕੇ ਟਰੰਪ ਨੇ ਕਰ'ਤਾ ਵੱਡਾ ਐਲਾਨ
8. ਭਾਰਤ 'ਚ ਵਧੇਗਾ ਟਰੰਪ ਦਾ ਕਾਰੋਬਾਰ, ਜਾਣੋ ਕਿਹੜੇ ਸ਼ਹਿਰਾਂ ਵਿਚ ਕੀਤਾ ਮੋਟਾ ਨਿਵੇਸ਼
ਨਵੀਂ ਦਿੱਲੀ : ਡੋਨਾਲਡ ਟਰੰਪ ਦੇ ਮੁੜ ਰਾਸ਼ਟਰਪਤੀ ਚੁਣੇ ਜਾਣ ਨਾਲ, ਭਾਰਤ ਵਿੱਚ ਉਨ੍ਹਾਂ ਦੇ ਵਪਾਰਕ ਹਿੱਤਾਂ 'ਤੇ ਮੁੜ ਧਿਆਨ ਕੇਂਦਰਿਤ ਹੋ ਗਿਆ ਹੈ। ਟਰੰਪ ਆਰਗੇਨਾਈਜ਼ੇਸ਼ਨ ਭਾਰਤ ਵਿੱਚ 10 ਟਾਵਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਹ ਹਿੱਤਾਂ ਦੇ ਸੰਭਾਵੀ ਟਕਰਾਅ ਵੱਲ ਇਸ਼ਾਰਾ ਕਰਦਾ ਹੈ। ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ, ਕਿਸੇ ਅਮਰੀਕੀ ਰਾਸ਼ਟਰਪਤੀ ਲਈ ਵਿਦੇਸ਼ਾਂ ਵਿੱਚ ਇੰਨਾ ਵੱਡਾ ਕਾਰੋਬਾਰੀ ਸਾਮਰਾਜ ਹੋਣ ਬਾਰੇ ਸਾਰੇ ਅਣਜਾਣ ਸਨ। ਦੂਜੇ ਕਾਰਜਕਾਲ 'ਚ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਟਰੰਪ ਆਰਗੇਨਾਈਜ਼ੇਸ਼ਨ ਦੇ ਕਾਰੋਬਾਰ 'ਤੇ ਜ਼ਿਆਦਾ ਰੋਕ ਨਹੀਂ ਲੱਗੇਗੀ। ਭਾਰਤ ਵਿੱਚ ਟਰੰਪ ਟਾਵਰਾਂ ਦੀ ਵਧਦੀ ਗਿਣਤੀ, ਪ੍ਰਧਾਨ ਮੰਤਰੀ ਮੋਦੀ ਨਾਲ ਟਰੰਪ ਦੇ ਚੰਗੇ ਸਬੰਧਾਂ ਦੇ ਕਾਰਨ ਮੰਨਿਆ ਜਾ ਰਿਹਾ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਭਾਰਤ 'ਚ ਵਧੇਗਾ ਟਰੰਪ ਦਾ ਕਾਰੋਬਾਰ, ਜਾਣੋ ਕਿਹੜੇ ਸ਼ਹਿਰਾਂ ਵਿਚ ਕੀਤਾ ਮੋਟਾ ਨਿਵੇਸ਼
9. ਭਾਰਤ ਨੂੰ ਹੁਣ ਪਾਕਿ ਦੀ ਮਦਦ ਦੀ ਲੋੜ! ਕਰੋੜਾਂ ਲੋਕਾਂ ਦੀਆਂ ਟਿਕੀਆਂ ਨਜ਼ਰਾਂ
ਸਪੋਰਟਸ ਡੈਸਕ- ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਫਾਈਨਲ ਦਾ ਸਮੀਕਰਨ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਨਿਊਜ਼ੀਲੈਂਡ ਖਿਲਾਫ ਕਲੀਨ ਸਵੀਪ ਨਾਲ ਹਾਰਨ ਅਤੇ ਆਸਟ੍ਰੇਲੀਆ ਖਿਲਾਫ ਐਡੀਲੇਡ ਟੈਸਟ 'ਚ ਹਾਰ ਤੋਂ ਬਾਅਦ ਭਾਰਤੀ ਟੀਮ ਲਈ ਰਾਹ ਕਾਫੀ ਮੁਸ਼ਕਿਲ ਨਜ਼ਰ ਆ ਰਿਹਾ ਹੈ। ਨਵੇਂ ਸਮੀਕਰਨ ਮੁਤਾਬਕ ਹੁਣ ਭਾਰਤੀ ਟੀਮ ਨੂੰ ਪਾਕਿਸਤਾਨ ਦੀ ਜਿੱਤ 'ਤੇ ਨਿਰਭਰ ਰਹਿਣਾ ਪੈ ਸਕਦਾ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਭਾਰਤ ਨੂੰ ਹੁਣ ਪਾਕਿ ਦੀ ਮਦਦ ਦੀ ਲੋੜ! ਕਰੋੜਾਂ ਲੋਕਾਂ ਦੀਆਂ ਟਿਕੀਆਂ ਨਜ਼ਰਾਂ
10. ਪੰਜਾਬ 'ਚ ਦਿਲਜੀਤ ਦੋਸਾਂਝ ਤੇ AP ਢਿੱਲੋਂ ਦੇ ਸ਼ੋਅ ਸਬੰਧੀ ਵੱਡੀ ਖ਼ਬਰ, ਜਾਰੀ ਹੋ ਸਕਦੈ ਇਹ ਹੁਕਮ
ਐਂਟਰਟੇਨਮੈਂਟ ਡੈਸਕ - 14 ਦਸੰਬਰ ਨੂੰ ਚੰਡੀਗੜ੍ਹ ਦੇ ਸੈਕਟਰ 34 ਦੀ ਗਰਾਊਂਡ ਵਿਚ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਹੋਰ ਵੀ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ 21 ਦਸੰਬਰ ਨੂੰ ਗਾਇਕ ਏ ਪੀ ਢਿੱਲੋਂ ਦਾ ਪ੍ਰੋਗਰਾਮ ਹੋ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਵਿਚ ਹਜ਼ਾਰਾਂ ਦਰਸ਼ਕ ਅਤੇ ਪ੍ਰਸ਼ੰਸਕ ਵੱਡੀ ਗਿਣਤੀ ਵਿਚ ਵਾਹਨਾਂ ਸਮੇਤ ਪਹੁੰਚਣਗੇ। ਉਥੇ ਹੀ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਮੇਅਰ ਅਰੁਣ ਸੂਦ ਨੇ ਦੱਸਿਆ ਕਿ ਬੀਤੇ ਦਿਨੀਂ ਸੈਕਟਰ 34 ਦੀ ਗਰਾਊਂਡ ਵਿਚ ਪੰਜਾਬੀ ਸੰਗੀਤ ਜਗਤ ਦੇ ਉੱਘੇ ਗਾਇਕ ਕਰਨ ਔਜਲਾ ਦੇ ਪ੍ਰੋਗਰਾਮ ਕਾਰਨ ਅੱਧਾ ਚੰਡੀਗੜ੍ਹ ਸ਼ਹਿਰ ਟ੍ਰੈਫਿਕ ਜਾਮ ਤੋਂ ਪ੍ਰਭਾਵਿਤ ਹੋਇਆ ਅਤੇ ਨੇੜਲੇ ਸੈਕਟਰਾਂ ਦੇ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲਗਪਗ ਪੂਰਾ ਦਿਨ ਲੋਕ ਘਰਾਂ 'ਚ ਹੀ ਕੈਦ ਰਹੇ ਅਤੇ ਇਸ ਕਾਰਨ ਸ਼ਹਿਰ ਵਾਸੀਆਂ 'ਚ ਭਾਰੀ ਰੋਸ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਪੰਜਾਬ 'ਚ ਦਿਲਜੀਤ ਦੋਸਾਂਝ ਤੇ AP ਢਿੱਲੋਂ ਦੇ ਸ਼ੋਅ ਸਬੰਧੀ ਵੱਡੀ ਖ਼ਬਰ, ਜਾਰੀ ਹੋ ਸਕਦੈ ਇਹ ਹੁਕਮ