ਛੁੱਟੀਆਂ ਅਤੇ ਟੂਰਿਸਟ ਪਲੇਸ ਬਣੇ ਘੱਟ ਪੋਲਿੰਗ ਦਾ ਕਾਰਨ
Monday, Dec 23, 2024 - 03:02 PM (IST)
ਅੰਮ੍ਰਿਤਸਰ (ਇੰਦਰਜੀਤ/ਰਮਨ)-ਨਗਰ ਨਿਗਮ ਚੋਣਾਂ ਦੌਰਾਨ ਵੋਟਰਾਂ ਦੀ ਘੱਟ ਗਿਣਤੀ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ ਅਤੇ ਇਸ ਵਾਰ ਸਿਰਫ 45 ਫੀਸਦੀ ਲੋਕਾਂ ਨੇ ਹੀ ਵੋਟ ਪਾਈ। ਵੋਟਾਂ ਦੀ ਇਹ ਗਿਣਤੀ ਅਜਿਹੇ ਸਮੇਂ ਘਟੀ ਹੈ ਜਦੋਂ ਲੋਕ ਇਨ੍ਹਾਂ ਚੋਣਾਂ ਨੂੰ ਲੈ ਕੇ ਕਾਫੀ ਗੰਭੀਰ ਨਜ਼ਰ ਆ ਰਹੇ ਸਨ। ਕਾਰਨ ਇਹ ਹੈ ਕਿ ਇਹ ਚੋਣਾਂ 5 ਨਹੀਂ ਸਗੋਂ 7 ਸਾਲ ਬਾਅਦ ਆਈਆਂ ਹਨ। ਸੱਤਾ ਤੋਂ ਦੂਰ ਰਹਿ ਕੇ ਵਿਰੋਧੀ ਧਿਰ ਦੇ ਲਈ ਇਹ ਚੋਣ ਜਿਥੇ ਇਕ ਜ਼ਰੂਰਤ ਬਣ ਚੁੱਕੀ ਸੀ, ਉਥੇ ਮੌਜੂਦਾ ਸਰਕਾਰ ਦੀ ਨੱਕ ਦਾ ਸਵਾਲ ਸੀ।
ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਚੋਣ ਪ੍ਰਚਾਰ ਦੌਰਾਨ ਵੱਡੇ-ਵੱਡੇ ਲੀਡਰਾਂ ਨੇ ਆ ਕੇ ਵਾਰ-ਵਾਰ ਪ੍ਰਚਾਰ ਵਿਚ ਹਿੱਸਾ ਲੈ ਕੇ ਅਤੇ ਛੋਟੇ-ਛੋਟੇ ਇਲਾਕਿਆਂ ਵਿਚ ਰੈਲੀਆਂ ਕਰਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ। ਦੂਜੇ ਪਾਸੇ ਵੋਟਰਾਂ ਦੀ ਗਿਣਤੀ ਵਧਾਉਣ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ। ਇਸ ਦੇ ਬਾਵਜੂਦ ਕੁੱਲ 55 ਫੀਸਦੀ ਵੋਟਰ ਵੋਟਿੰਗ ਦਾ ਹਿੱਸਾ ਨਹੀਂ ਬਣ ਸਕੇ, ਜਦੋਂ ਕਿ ਅੰਮ੍ਰਿਤਸਰ ਸ਼ਹਿਰ ਵਿਚ ਅੱਧੇ ਤੋਂ ਵੀ ਘੱਟ 45 ਫੀਸਦੀ ਲੋਕਾਂ ਨੇ ਹੀ ਵੋਟਿੰਗ ਕੀਤੀ। ਇਸ ਸਬੰਧੀ ਸਰਵੇਖਣ ਅਨੁਸਾਰ ਕਈ ਕਾਰਨ ਸਾਹਮਣੇ ਆਏ ਜਿਨ੍ਹਾਂ ਕਾਰਨ ਵੋਟਰ ਮੁਕਾਬਲਤਨ ਘੱਟ ਨਿਕਲੇ।
ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਸਟੇਸ਼ਨਾਂ 'ਤੇ ਹੋ ਰਹੇ ਹਮਲਿਆਂ ਦੇ ਬਾਵਜੂਦ ਪੁਲਸ ਲਾਪ੍ਰਵਾਹ! ਚੁਕਾਉਣੀ ਪੈ ਸਕਦੀ ਭਾਰੀ ਕੀਮਤ
ਹਾਸੋਹੀਣੀ ਗੱਲ ਹੈ ਕਿ ਚੋਣਾਂ ਦੇ ਦਿਨਾਂ ਵਿਚ ਹਰ ਪਾਰਟੀ ਦੇ ਲੋਕ ਚੋਣ ਰੈਲੀਆਂ ਅਤੇ ਜਨਤਕ ਮੀਟਿੰਗਾਂ ਵਿਚ ਭਾਸ਼ਣ ਦਿੰਦੇ ਹਨ ਅਤੇ ਆਪਣੇ ਵਿਰੋਧੀਆਂ ’ਤੇ ਹਮਲੇ ਕਰਨ ਲਈ ਕਈ ਤਰ੍ਹਾਂ ਦੀ ਫਿਕਰੇਬਾਜ਼ੀ ਕਰਦੇ ਹਨ। ਇਸ ਦੌਰਾਨ ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਹੀ ਹਰ ਕੋਈ ਇਹ ‘ਜੁਮਲਾ’ ਬੋਲਦਾ ਹੈ ਕਿ ਸੱਤਾਧਾਰੀ, ਵਿਰੋਧੀ ਧਿਰ ਅਤੇ ਹੋਰ ਪਾਰਟੀਆਂ ਲੋਕਾਂ ਨੂੰ ਇਸ ਕਰ ਕੇ ਧੋਖਾ ਦਿੰਦੀਆਂ ਹਨ ਕਿਉਂਕਿ ਜਨਤਾ ਬੇਕਸੂਰ ਹੈ, ਪਰ ਇਸ ਵਾਰ ਵੋਟਰਾਂ ਨੇ ਸਾਬਤ ਕਰ ਦਿੱਤਾ ਹੈ ਕਿ ‘ਜਨਤਾ ਭੋਲੀ-ਭਾਲੀ ਨਹੀਂ ਹੈ ਅਤੇ ਆਪਣੀ ਗੈਰਹਾਜ਼ਰੀ ਦਿਖਾ ਕੇ ਆਪਣੀ ਤਾਕਤ ਦਿਖਾ ਸਕਦੀ ਹੈ।
ਇਹ ਵੀ ਪੜ੍ਹੋ- ਪੰਜਾਬ ਵਿਚ ਲਗਾਤਾਰ 2 ਛੁੱਟੀਆਂ!
ਅੱਧੇ ਤੋਂ ਵੀ ਘੱਟ ਲੋਕਾਂ ਨੇ ਪਾਈ ਵੋਟ
21 ਦਸੰਬਰ ਵੈਸੇ ਵੀ ਸਾਲ ਦਾ ਸਭ ਤੋਂ ਠੰਢਾ ਦਿਨ ਹੈ ਅਤੇ ਇਸ ਦਿਨ ਤਾਂ ਠੰਢ ਬਹੁਤ ਜ਼ਿਆਦਾ ਹੁੰਦੀ ਹੈ। ਠੰਢ ਦੇ ਕਾਰਨ ਲੋਕ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਗੁਰੇਜ ਕਰਦੇ ਹਨ। ਉੱਧਰ ਮੀਟਿੰਗਾਂ ਅਤੇ ਰੈਲੀਆਂ ਵਿਚ ਵੀ ਜਨਤਾ ਦੀ ਗਿਣਤੀ ਬਹੁਤ ਘੱਟ ਰਹੀ। ਪੋਲਿੰਗ ਸਟੇਸ਼ਨ’ਤੇ ਬੈਠੇ ਲੋਕਾਂ ਨੇ ਦੱਸਿਆ ਕਿ ਜ਼ਿਆਦਾਤਰ ਬਜ਼ੁਰਗ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੋਟਿੰਗ ਲਈ ਨਹੀਂ ਭੇਜਿਆ। ਇਸ ਕਰ ਕੇ ਅੱਧੇ ਤੋਂ ਵੀ ਘੱਟ ਲੋਕਾਂ ਨੇ ਵੋਟ ਪਾਈ।
3 ਛੁੱਟੀਆਂ ਅਤੇ ਟੂਰਿਜਮ ਦਾ ਸ਼ੌਕ
ਸ਼ਨੀਵਾਰ, ਐਤਵਾਰ ਨੂੰ ਛੁੱਟੀਆਂ ਹੁੰਦੀਆਂ ਹਨ ਅਤੇ ਸੋਮਵਾਰ ਨੂੰ 60 ਫੀਸਦੀ ਬਾਜ਼ਾਰ, ਉਦਯੋਗਿਕ ਇਕਾਈਆਂ, ਫੈਕਟਰੀਆਂ ਅਤੇ ਉਨ੍ਹਾਂ ਨਾਲ ਸਬੰਧਤ ਛੋਟੇ ਸਥਾਨਕ ਕਾਰੋਬਾਰੀ ਖੇਤਰ ਬੰਦ ਰਹਿੰਦੇ ਹਨ। ਇਸ ਦੇ ਨਾਲ ਹੀ ਕੱਪੜਾ ਮੰਡੀ ਸਮੇਤ ਦਰਜਨ ਤੋਂ ਵੱਧ ਖੁਸ਼ਹਾਲ ਬਾਜ਼ਾਰਾਂ ਵਿੱਚ ਥੋਕ ਦੀਆਂ ਦੁਕਾਨਾਂ ਬੰਦ ਰਹਿੰਦੀਆਂ ਹਨ। ਦੂਜੇ ਪਾਸੇ ਵੱਡੀ ਗਿਣਤੀ ਵਿਚ ਲੋਕਾਂ ਨੇ ਇਨ੍ਹਾਂ ਤਿੰਨਾਂ ਦਿਨਾਂ ਦਾ ਲਾਭ ਉਠਾਇਆ ਅਤੇ ਛੁੱਟੀਆਂ ਬਿਤਾਉਣ ਲਈ ਛੋਟੇ ਪਹਾੜੀ ਸਥਾਨਾਂ, ਹਰਿਦੁਆਰ ਅਤੇ ਰਾਜਸਥਾਨ ਦੇ ਹਲਕੇ ਸਰਦੀਆਂ ਵਾਲੇ ਇਲਾਕਿਆਂ ਵਿਚ ਚਲੇ ਗਏ। ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਤੋਂ ਧਰਮਸ਼ਾਲਾ ਇਲਾਕੇ ਵਿੱਚ ਪੰਜਾਬ ਤੋਂ ਵੱਡੀ ਗਿਣਤੀ ਵਿਚ ਲੋਕ ਪੁੱਜੇ। ਜ਼ਿਕਰਯੋਗ ਹੈ ਕਿ 31 ਦਸੰਬਰ ਨੂੰ ਵੀ ਲੋਕ ਹਿੱਲ ਸਟੇਸ਼ਨਾਂ ’ਤੇ ਜ਼ਿਆਦਾ ਆਉਂਦੇ ਹਨ ਅਤੇ ਕਈ ਲੋਕਾਂ ਨੇ 10 ਦਿਨ ਪਹਿਲਾਂ ਹੀ ਛੁੱਟੀ ਮਨਾਉਣ ਦਾ ਫੈਸਲਾ ਕੀਤਾ ਸੀ।
ਇਸ ਕਾਰਨ ਇੱਥੇ ਵੋਟਰਾਂ ਦੀ ਗਿਣਤੀ ਵੀ ਘੱਟ ਰਹੀ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਐਨਕਾਊਂਟਰ 'ਚ ਮਾਰੇ ਤਿੰਨਾਂ ਮੁਲਜ਼ਮਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8