ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਤਣਾਅ 'ਚ ਰਹਿੰਦੀਆਂ ਨੇ ਔਰਤਾਂ, ਇਨ੍ਹਾਂ 5 ਤਰੀਕਿਆਂ ਨਾਲ ਪਾਓ ਰਾਹਤ

Thursday, Dec 07, 2023 - 05:33 PM (IST)

ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਤਣਾਅ 'ਚ ਰਹਿੰਦੀਆਂ ਨੇ ਔਰਤਾਂ, ਇਨ੍ਹਾਂ 5 ਤਰੀਕਿਆਂ ਨਾਲ ਪਾਓ ਰਾਹਤ

ਜਲੰਧਰ - ਅੱਜ ਦੇ ਸਮੇਂ 'ਚ ਤਣਾਅ ਅਤੇ ਚਿੰਤਾ ਇਕ ਗੰਭੀਰ ਸਮੱਸਿਆ ਬਣ ਗਈ ਹੈ। ਰੋਜ਼ਾਨਾ ਦੇ ਕੰਮਕਾਰਾਂ, ਵਿਅਸਥ ਜੀਵਨ ਸ਼ੈਲੀ ਕਾਰਨ ਨਕਾਰਾਤਮਕ ਭਾਵਨਾਵਾਂ, ਮਾਨਸਿਕ ਥਕਾਵਟ ਅਤੇ ਹਾਲਾਤਾਂ 'ਤੇ ਕਾਬੂ ਨਾ ਹੋਣ ਕਾਰਨ ਅਸੀਂ ਅਤੇ ਸਾਡੇ ਆਲੇ ਦੁਆਲੇ ਦੇ ਲੋਕ ਤਣਾਅਗ੍ਰਸਤ ਹੋ ਰਹੇ ਹਨ। ਤਣਾਅ ਇਕ ਅਜਿਹੀ ਗੰਭੀਰ ਸਮੱਸਿਆ ਹੈ, ਜਿਸ ਕਾਰਨ ਲੋਕ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਲੋਕਾਂ 'ਚ ਸਿਰ ਦਰਦ ਦੀ ਸਮੱਸਿਆ ਜ਼ਿਆਦਾ ਵੱਧ ਰਹੀ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਪੁਰਸ਼ਾਂ ਦੇ ਮੁਕਾਬਲੇ ਅੱਜ ਦੇ ਸਮੇਂ 'ਚ ਔਰਤਾਂ ਜ਼ਿਆਦਾ ਤਣਾਅ ਦਾ ਸ਼ਿਕਾਰ ਹੋ ਰਹੀਆਂ ਹਨ, ਜਿਸ ਕਾਰਨ ਉਹ ਕਈ ਰੋਗਾਂ ਤੋਂ ਪੀੜਤ ਹਨ, ਜਿਸ ਤੋਂ ਰਾਹਤ ਪਾਉਣ ਲਈ ਤੁਸੀਂ ਹੇਠ ਦੱਸੇ ਤਰੀਕੇ ਅਪਣਾਓ....

ਘੁੰਮਣ ਜਾਣੋ
ਅੱਜ ਦੇ ਸਮੇਂ 'ਚ ਲੋਕ ਆਪਣੇ ਕੰਮਾਂ ਕਰਕੇ ਬਹੁਤ ਵਿਅਸਥ ਹੋ ਗਏ ਹਨ। ਕੰਮ ਜ਼ਿਆਦਾ ਹੋਣ ਕਰਕੇ ਲੋਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਲੋਕ ਕੁਝ ਸਮੇਂ ਦੀ ਬ੍ਰੇਕ ਲੈਣ। ਲੋਕ ਆਪਣੇ ਪਰਿਵਾਰ ਨਾਲ ਮਨ-ਪਸੰਦ ਸਥਾਨ 'ਤੇ ਘੁੰਮਣ ਲਈ ਜਾਣ। ਅਜਿਹਾ ਕਰਨ ਨਾਲ ਮੂਡ ਫ੍ਰੈਸ਼ ਰਹਿੰਦਾ ਹੈ ਅਤੇ ਥਕਾਵਟ, ਤਣਾਅ ਅਤੇ ਚਿੰਤਾ ਦੂਰ ਹੋ ਜਾਂਦੀ ਹੈ।

ਪੂਰੀ ਨੀਂਦ ਲਓ
ਕੰਮ ਦਾ ਜ਼ਿਆਦਾ ਬੋਝ ਹੋਣ ਕਾਰਨ ਲੋਕਾਂ ਨੂੰ ਰਾਤ ਦੇ ਸਮੇਂ ਨੀਂਦ ਨਹੀਂ ਆਉਂਦੀ, ਜਿਸ ਨਾਲ ਉਹ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਜੇਕਰ ਰਾਤ ਦੇ ਸਮੇਂ 7-8 ਘੰਟੇ ਨੀਂਦ ਨਹੀਂ ਆਉਂਦੀ ਤਾਂ ਸਾਰਾ ਦਿਨ ਥਕਾਵਟ ਰਹਿੰਦੀ ਹੈ। ਅਧੂਰੀ ਨੀਂਦ ਕਾਰਨ ਮੂਡ, ਮਾਨਸਿਕਤਾ ਅਤੇ ਸਰੀਰ 'ਤੇ ਬੁਰਾ ਅਸਰ ਪੈਂਦਾ ਹੈ। ਇਸ ਕਾਰਨ ਪੂਰੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। 

ਕਸਰਤ ਕਰੋ
ਤਣਾਅ ਤੋਂ ਦੂਰ ਰਹਿਣ ਲਈ ਰੋਜ਼ਾਨਾ ਯੋਗ, ਕਸਰਤ ਕਰੋ। ਕਸਰਤ ਕਰਨ ਨਾਲ ਸਰੀਰ ਅਤੇ ਮਾਨਸਿਕ ਸਿਹਤ ਤੰਦਰੁਸਤ ਰਹਿੰਦੀ ਹੈ। ਦਿਮਾਗ ਵਿੱਚ ਖੂਨ ਦਾ ਸੰਚਾਰ ਵਧਦਾ ਹੈ। ਕਸਰਤ ਸਾਡੇ ਸਰੀਰ ਵਿੱਚ ਖੁਸ਼ੀ ਦੇ ਹਾਰਮੋਨਸ ਛੱਡਦੀ ਹੈ, ਜਿਸ ਨਾਲ ਤਣਾਅ ਦੂਰ ਹੋ ਜਾਂਦਾ ਹੈ। ਮੈਡੀਟੇਸ਼ਨ ਅਤੇ ਕਸਰਤ ਨਾਲ ਤਣਾਅ ਦੂਰ ਕਰਨ 'ਚ ਕਾਫ਼ੀ ਮਦਦ ਮਿਲਦੀ ਹੈ ਅਤੇ ਦਿਮਾਗ ਸ਼ਾਂਤ ਰਹਿੰਦਾ ਹੈ। 

ਮਨਪਸੰਦ ਸੰਗੀਤ ਨੂੰ ਸੁਣੋ
ਤਣਾਅ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਤੁਸੀਂ ਆਪਣਾ ਮਨਪਸੰਦ ਸੰਗੀਤ ਵੀ ਸੁਣ ਸਕਦੇ ਹੋ। ਸੰਗੀਤ ਸੁਣਨ ਨਾਲ ਮਨ ਖ਼ੁਸ਼ ਹੋ ਜਾਂਦਾ ਹੈ। ਜੇਕਰ ਤੁਹਾਨੂੰ ਡਾਂਸ ਕਰਨਾ ਪਸੰਦ ਹੈ, ਤਾਂ ਡਾਂਸ ਵੀ ਕਰੋ। ਇਸ ਨਾਲ ਤੁਹਾਨੂੰ ਤਣਾਅ ਦੀ ਸਮੱਸਿਆ ਤੋਂ ਨਿਜ਼ਾਤ ਮਿਲਦੀ ਹੈ ਅਤੇ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਪੁਰਾਣੀਆਂ ਮਨਮੋਹਕ ਯਾਦਾਂ ਨੂੰ ਤਾਜ਼ਾ ਕਰੋ।

ਆਪਣੀਆਂ ਸਮੱਸਿਆਵਾਂ ਬਾਰੇ ਹੋਰਾਂ ਨਾਲ ਗੱਲ਼ਬਾਤ ਕਰੋ 
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਕਿਸੇ ਨਾ ਕਿਸੇ ਸਮੱਸਿਆ ਕਾਰਨ ਪਰੇਸ਼ਾਨ ਰਹਿੰਦੇ ਹਨ। ਇਸ ਕਾਰਨ ਲੋਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਕੋਈ ਸਮੱਸਿਆ ਤੁਹਾਨੂੰ ਬਹੁਤ ਪਰੇਸ਼ਾਨ ਕਰ ਰਹੀ ਹੈ, ਤਾਂ ਤੁਸੀਂ ਉਸ ਨੂੰ ਆਪਣੇ ਖ਼ਾਸ ਦੌਸਤ ਜਾਂ ਰਿਸ਼ਤੇਦਾਰ ਨਾਲ ਸਾਂਝਾ ਕਰ ਸਕਦੇ ਹੋ। ਇਸ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ। 

ਜ਼ਿਆਦਾ ਕੰਮ ਦਾ ਬੋਝ ਨਾ ਲਓ
ਸਖ਼ਤ ਮਿਹਨਤ ਨਾਲ ਕੰਮ ਕਰਨ 'ਚ ਕੋਈ ਬੁਰਾਈ ਨਹੀਂ ਹੈ ਪਰ ਹਰ ਵਿਅਕਤੀ 'ਚ ਇੱਕ ਸਮਰੱਥਾ ਹੁੰਦੀ ਹੈ, ਜਿਸ ਤੋਂ ਬਾਅਦ ਉਹ ਕੰਮ ਦਾ ਦਬਾਅ ਨਹੀਂ ਝੱਲ ਪਾਉਂਦਾ। ਸਭ ਤੋਂ ਪਹਿਲਾਂ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਹੋਵੇਗਾ ਕਿ ਤੁਸੀਂ ਕਿੰਨਾ ਕੰਮ ਦਾ ਬੋਝ ਚੁੱਕ ਸਕਦੇ ਹੋ, ਕਿਉਂਕਿ ਤੁਹਾਡਾ ਸਰੀਰ ਅਤੇ ਦਿਮਾਗ ਸਮਰੱਥਾ ਤੋਂ ਬਾਹਰ ਹੋ ਜਾਵੇਗਾ ਤਾਂ ਕੋਈ ਪਰੇਸ਼ਾਨੀ ਹੋਣੀ ਤੈਅ ਹੈ।


author

rajwinder kaur

Content Editor

Related News