ਡੇਂਗੂ ਦਾ ਲਗਾਤਾਰ ਵਧਦਾ ਜਾ ਰਿਹੈ ਕਹਿਰ! ਸੈੱਲ ਵਧਾਉਣ ਲਈ ਕੀ ਖਾਈਏ

Tuesday, Dec 02, 2025 - 01:47 PM (IST)

ਡੇਂਗੂ ਦਾ ਲਗਾਤਾਰ ਵਧਦਾ ਜਾ ਰਿਹੈ ਕਹਿਰ! ਸੈੱਲ ਵਧਾਉਣ ਲਈ ਕੀ ਖਾਈਏ

ਹੈਲਥ ਡੈਸਕ- ਸਰਦੀਆਂ ਦਾ ਮੌਸਮ ਆ ਚੁੱਕਾ ਹੈ ਪਰ ਮੱਛਰਾਂ ਦਾ ਪ੍ਰਕੋਪ ਘਟਣ ਦਾ ਨਾਮ ਨਹੀਂ ਲੈ ਰਿਹਾ। ਘਰਾਂ ਦੇ ਬਿਸਤਰੇ ਹੇਠਾਂ, ਸੋਫਿਆਂ ਅਤੇ ਪਰਦਿਆਂ ਦੇ ਪਿੱਛੇ ਲੁਕੇ ਮੱਛਰ ਲੋਕਾਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਬਣਾ ਰਹੇ ਹਨ। ਇਨ੍ਹਾਂ ਬੁਖਾਰਾਂ ਦੌਰਾਨ ਹੱਥ-ਪੈਰਾਂ 'ਚ ਤੇਜ਼ ਦਰਦ, ਕਮਜ਼ੋਰੀ ਅਤੇ ਸਭ ਤੋਂ ਵੱਧ, ਪਲੇਟਲੈਟਸ ਦੀ ਤੇਜ਼ੀ ਨਾਲ ਕਮੀ ਦੇਖਣ ਨੂੰ ਮਿਲਦੀ ਹੈ। ਡਾਕਟਰਾਂ ਅਨੁਸਾਰ ਦਵਾਈਆਂ ਦੇ ਨਾਲ-ਨਾਲ ਪੂਰੀ ਅਤੇ ਪੌਸ਼ਟਿਕ ਡਾਇਟ ਲੈਣਾ ਬਹੁਤ ਜ਼ਰੂਰੀ ਹੈ। ਜੇ ਖੁਰਾਕ ਸਹੀ ਹੋਵੇ ਤਾਂ ਸਰੀਰ ਜ਼ਿਆਦਾ ਤੇਜ਼ੀ ਨਾਲ ਰਿਕਵਰ ਕਰਦਾ ਹੈ। ਖਾਸ ਕਰਕੇ ਉਹ ਭੋਜਨ ਜੋ ਇਮਿਊਨਟੀ ਵਧਾਉਂਦੇ ਹਨ।

ਇਹ ਵੀ ਪੜ੍ਹੋ: ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ

ਪਲੇਟਲੈਟਸ ਵਧਾਉਣ ਲਈ ਕੀ ਖਾਣਾ ਚਾਹੀਦਾ ਹੈ?

1. ਪਪੀਤਾ

ਪਪੀਤਾ ਪਾਚਣ ਲਈ ਲਾਹੇਵੰਦ ਤਾਂ ਹੈ ਹੀ, ਇਹ ਡੇਂਗੂ ਦੌਰਾਨ ਘਟੇ ਹੋਏ ਪਲੇਟਲੈਟਸ ਨੂੰ ਵਧਾਉਣ 'ਚ ਵੀ ਮਦਦਗਾਰ ਮੰਨਿਆ ਜਾਂਦਾ ਹੈ।

2. ਅਨਾਰ ਅਤੇ ਅਮਰੂਦ

ਬੁਖਾਰ ਦੌਰਾਨ ਖੂਨ ਦੀ ਕਮੀ ਆਉਣ ਲੱਗਦੀ ਹੈ। ਅਨਾਰ ਹੀਮੋਗਲੋਬਿਨ ਵਧਾਉਂਦਾ ਹੈ। ਅਮਰੂਦ 'ਚ ਵਿਟਾਮਿਨ C ਵੱਧ ਹੁੰਦਾ ਹੈ ਅਤੇ ਇਹ ਡਾਇਬਟੀਜ਼ ਮਰੀਜ਼ਾਂ ਲਈ ਵੀ ਸੁਰੱਖਿਅਤ ਹੈ।

3. ਕੀਵੀ

ਕੀਵੀ ਨੂੰ ਡੇਂਗੂ 'ਚ ਪਲੇਟਲੈਟਸ ਵਧਾਉਣ ਲਈ ਸਭ ਤੋਂ ਪ੍ਰਭਾਵਸ਼ਾਲੀ ਫਲ ਮੰਨਿਆ ਜਾਂਦਾ ਹੈ। ਇਹ ਮਹਿੰਗਾ ਹੈ ਪਰ ਸਿਹਤ ਲਈ ਬਹੁਤ ਫਾਇਦੇਮੰਦ ਹੈ।

4. ਸੇਬ

ਵਿਟਾਮਿਨ C ਨਾਲ ਭਰਪੂਰ ਸੇਬ ਇਮਿਊਨਿਟੀ ਮਜ਼ਬੂਤ ਕਰਦਾ ਹੈ ਅਤੇ ਸਰੀਰ ਦੀ ਹੀਲਿੰਗ ਪ੍ਰਕਿਰਿਆ ਤੇਜ਼ ਕਰਦਾ ਹੈ।

5. ਨਾਰੀਅਲ ਪਾਣੀ

ਬੁਖਾਰ 'ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਆਮ ਹੁੰਦੀ ਹੈ। ਨਾਰੀਅਲ ਪਾਣੀ ਸਰੀਰ ਦੇ ਇਲੈਕਟਰੋਲਾਈਟਸ ਸੰਤੁਲਿਤ ਕਰਦਾ ਹੈ। ਉਲਟੀਆਂ ਕਾਰਨ ਘਟੇ ਪਾਣੀ ਦੀ ਭਰਪਾਈ ਕਰਦਾ ਹੈ। 

ਬੁਖਾਰ 'ਚ ਖਾਓ ਹਲਕੀ ਅਤੇ ਆਸਾਨੀ ਨਾਲ ਪਚਣ ਵਾਲੀ ਡਾਇਟ

ਡੇਂਗੂ, ਚਿਕਨਗੁਨੀਆ ਜਾਂ ਮਲੇਰੀਆ 'ਚ ਪਾਚਨ ਕਮਜ਼ੋਰ ਹੋ ਜਾਂਦਾ ਹੈ। ਇਸ ਕਰਕੇ ਭਾਰੀ ਭੋਜਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।

  • ਇਹ ਚੀਜ਼ਾਂ ਸਭ ਤੋਂ ਬਿਹਤਰ ਮੰਨੀਆਂ ਜਾਂਦੀਆਂ ਹਨ:
  • ਮੂੰਗੀ ਦਾਲ ਦੀ ਖਿਚੜੀ
  • ਦਲੀਆ ਜਾਂ ਓਟਸ
  • ਹਰੀਆਂ ਸਬਜ਼ੀਆਂ ਦਾ ਸੂਪ
  • ਤਾਜ਼ੇ ਫਲ ਅਤੇ ਫਲਾਂ ਦੇ ਰਸ

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News