Health Tips: ਸਰਦੀਆਂ ’ਚ ਕੀ ਤੁਹਾਡੇ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਵੀ ਸੁੱਜ ਜਾਂਦੀਆਂ ਨੇ ਤਾਂ ਪੜ੍ਹੋ ਇਹ ਖ਼ਬਰ
Wednesday, Dec 15, 2021 - 05:34 PM (IST)

ਜਲੰਧਰ (ਬਿਊਰੋ) - ਸਰਦੀ ਦਾ ਮੌਸਮ ਆਉਣ ਦੇ ਨਾਲ-ਨਾਲ ਕਈ ਸਿਹਤ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਹੈ ਕੜਾਕੇ ਦੀ ਠੰਡ ਵਿੱਚ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ’ਚ ਸੋਜ ਆਉਣਾ ਅਤੇ ਠੰਡ ਨਾਲ ਲਾਲ ਹੋ ਜਾਣਾ। ਕਈ ਲੋਕਾਂ ਵਿੱਚ ਇਹ ਸਮੱਸਿਆ ਇੰਨੀ ਵੱਧ ਜਾਂਦੀ ਹੈ ਕਿ ਸੁੱਜੀਆਂ ਉਂਗਲਾਂ ਵਿੱਚ ਤੇਜ਼ ਖਾਰਸ਼ ਹੁੰਦੀ ਹੈ। ਖੁਰਕਣ ਤੋਂ ਬਾਅਦ ਉਨ੍ਹਾਂ ਵਿਚ ਦਰਦ ਅਤੇ ਜਲਨ ਵਧ ਜਾਂਦੀ ਹੈ, ਜਿਸ ਨਾਲ ਜ਼ਖ਼ਮ ਹੋਣੇ ਸ਼ੁਰੂ ਹੋ ਜਾਂਦੇ ਹਨ।
ਪੜ੍ਹੋ ਇਹ ਵੀ ਖ਼ਬਰ - Health Tips: ਪਿਸ਼ਾਬ ਕਰਦੇ ਸਮੇਂ ਕਿਉਂ ਹੁੰਦੀ ਹੈ ਜਲਣ? ਜਾਣੋ ਇਸਦੇ ਕਾਰਨ, ਲੱਛਣ ਤੇ ਨਿਜ਼ਾਤ ਪਾਉਣ ਦੇ ਉਪਾਅ
ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਦੀ ਸੋਜ ਦੂਰ ਕਰਨ ਲਈ ਅਪਣਾਓ ਇਹ ਤਰੀਕੇ
1. ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਸਵੇਰੇ ਸੂਰਜ ਦੀ ਪਹਿਲੀ ਕਿਰਨ ’ਚ ਰੱਖੋ। ਦੁਪਹਿਰ ਦੇ ਸਮੇਂ ਹੱਥਾਂ ਤੇ ਪੈਰਾਂ ਨੂੰ ਧੁੱਪ ਲਗਾਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।
2. ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ’ਤੇ ਸੋਜ ਹੋਣ ਦੇ ਨਾਲ-ਨਾਲ ਜੇਕਰ ਖੁੱਜਲੀ ਹੋ ਰਹੀ ਹੈ ਅਤੇ ਖੁਰਕਣ 'ਤੇ ਜ਼ਖ਼ਮ ਆਦਿ ਹੋ ਰਹੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਸਰਦੀਆਂ ’ਚ ਹੋਣ ਵਾਲੇ ਇਹ ਜ਼ਖ਼ਮ ਵਧ ਸਕਦੇ ਹਨ।
ਪੜ੍ਹੋ ਇਹ ਵੀ ਖ਼ਬਰ - Healthy Heart : ਦਿਲ ਨੂੰ ਸਿਹਤਮੰਦ ਰੱਖਣ ਲਈ ਲੋਕ ਰੋਜ਼ਾਨਾ ਕਰਨ ਇਹ ‘ਕਸਰਤਾਂ’, ਨਹੀਂ ਹੋਵੇਗਾ ਕੋਈ ਰੋਗ
3. ਠੰਡ ਦੇ ਮੌਸਮ ’ਚ ਕਦੇ ਵੀ ਤੰਗ ਚੱਪਲਾਂ ਜਾਂ ਜੁੱਤੀਆਂ ਨਾ ਪਾਓ। ਪੈਰਾਂ ਨੂੰ ਰਾਹਤ ਪਹੁੰਚਾਉਣ ਲਈ ਤੁਸੀਂ ਆਰਾਮਦਾਇਕ ਜੁੱਤੀ ਪਾਓ, ਜਿਸ ਨਾਲ ਤੁਹਾਨੂੰ ਰਾਹਤ ਮਿਲੇਗੀ।
4 ਜੇਕਰ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਦੀ ਸੋਜ ਜ਼ਿਆਦਾ ਵੱਧ ਜਾਂਦੀ ਹੈ ਤਾਂ ਤੁਸੀਂ ਠੰਡੇ ਪਾਣੀ 'ਚ ਜ਼ਿਆਦਾ ਸਮੇਂ ਤੱਕ ਕੰਮ ਨਾ ਕਰੋ। ਪਾਣੀ ਨੂੰ ਗਰਮ ਕਰਕੇ ਉਸ ਦਾ ਇਸਤੇਮਾਲ ਕਰੋ। ਅਜਿਹਾ ਕਰਨ ਨਾਲ ਉਂਗਲਾਂ ਦੀ ਸੋਜ ਘੱਟ ਹੋ ਜਾਵੇਗੀ।
5. ਠੰਡੇ ਪਾਣੀ ਵਿਚ ਹੱਥ ਪਾਉਣ ਤੋਂ ਤੁਰੰਤ ਬਾਅਦ ਆਪਣੇ ਹੱਥਾਂ ਨੂੰ ਅੱਗ ਦੇ ਸਾਹਮਣੇ ਨਾ ਕਰੋ। ਇਸ ਨਾਲ ਲਾਭ ਦੀ ਬਜਾਏ ਪਰੇਸ਼ਾਨੀ ਵੀ ਹੋ ਸਕਦੀ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਇਨ੍ਹਾਂ ਕਾਰਨਾਂ ਕਰਕੇ ਹੁੰਦੈ ‘ਸਾਈਲੈਂਟ ਹਾਰਟ ਅਟੈਕ’, ਧਿਆਨ ’ਚ ਰੱਖੋ ਇਹ ਖ਼ਾਸ ਗੱਲਾਂ