ਸਰਦੀਆਂ ''ਚ ਊਨੀ ਕੱਪੜੇ ਪਾਉਣ ''ਤੇ ਕਿਉਂ ਹੋਣ ਲੱਗ ਜਾਂਦੀ ਐ ਖ਼ਾਰਸ਼? ਇਸ ਤਰੀਕੇ ਨਾਲ ਮਿਲੇਗਾ ਸਕੂਨ
Thursday, Dec 11, 2025 - 02:09 PM (IST)
ਵੈੱਬ ਡੈਸਕ- ਸਰਦੀਆਂ ਆਉਂਦੇ ਹੀ ਜ਼ਿਆਦਾਤਰ ਲੋਕ ਊਨੀ ਅਤੇ ਗਰਮ ਕੱਪੜੇ ਪਹਿਨਣ ਲੱਗਦੇ ਹਨ, ਪਰ ਇਨ੍ਹਾਂ ਕੱਪੜਿਆਂ ਕਾਰਨ ਕਈ ਲੋਕਾਂ ਨੂੰ ਖੁਜਲੀ, ਰੈਸ਼ ਅਤੇ ਲਾਲ ਦਾਣਿਆਂ ਦੀ ਸਮੱਸਿਆ ਹੋਣ ਲੱਗਦੀ ਹੈ। ਖ਼ਾਸ ਕਰਕੇ ਪਿੱਠ, ਪੈਰਾਂ, ਹੱਥਾਂ ਅਤੇ ਗਰਦਨ ‘ਤੇ ਇਹ ਤਕਲੀਫ਼ ਵੱਧ ਦਿਖਾਈ ਦਿੰਦੀ ਹੈ। ਨੀਂਦ ਦੇ ਸਮੇਂ ਜਾਂ ਹਲਕੀ ਗਰਮੀ ਮਹਿਸੂਸ ਹੋਣ ‘ਤੇ ਖੁਜਲੀ ਹੋਰ ਵੱਧ ਜਾਂਦੀ ਹੈ। ਡਾਕਟਰ ਇਸ ਨੂੰ ਵੂਲ ਐਲਰਜੀ ਦੇ ਲੱਛਣ ਮੰਨਦੇ ਹਨ। ਪਰ ਠੰਡ ਤੋਂ ਬਚਣ ਲਈ ਊਨੀ ਕੱਪੜੇ ਤਾਂ ਪਹਿਨਣੇ ਲਾਜ਼ਮੀ ਹਨ। ਅਜਿਹੇ 'ਚ, ਕੁਝ ਸਾਦੇ ਅਤੇ ਕਾਰਗਰ ਉਪਾਅ ਅਪਣਾ ਕੇ ਖੁਜਲੀ ਅਤੇ ਐਲਰਜੀ ਤੋਂ ਬਚਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਹਮੇਸ਼ਾ ਗੋਲ ਕਿਉਂ ਹੁੰਦੇ ਹਨ ਖੂਹ? ਜਾਣੋ ਇਸ ਦੇ ਪਿੱਛੇ ਦਾ ਦਿਲਚਸਪ ਵਿਗਿਆਨਕ ਕਾਰਨ
1. ਚਮੜੀ ‘ਤੇ ਤੇਲ ਦੀ ਮਸਾਜ਼ ਕਰੋ
ਸਰਦੀਆਂ 'ਚ ਗਰਮ ਪਾਣੀ ਨਾਲ ਨਹਾਉਣ ਅਤੇ ਗਰਮ ਕੱਪੜੇ ਪਹਿਨਣ ਨਾਲ ਚਮੜੀ ਸੁੱਕੀ ਹੋ ਜਾਂਦੀ ਹੈ ਅਤੇ ਨੈਚੁਰਲ ਆਇਲ ਘਟ ਜਾਂਦਾ ਹੈ। ਇਸ ਨਾਲ ਖੁਜਲੀ ਵੱਧਦੀ ਹੈ।
- ਬਦਾਮ ਦਾ ਤੇਲ
- ਨਾਰੀਅਲ ਦਾ ਤੇਲ
- ਆਲਿਵ ਆਇਲ
ਇਨ੍ਹਾਂ 'ਚੋਂ ਕਿਸੇ ਵੀ ਤੇਲ ਨਾਲ ਹੌਲੀ-ਹੌਲੀ ਮਸਾਜ਼ ਕਰਨ ਨਾਲ ਚਮੜੀ ਨੂੰ ਪੋਸ਼ਣ ਮਿਲਦਾ ਹੈ ਅਤੇ ਸੁੱਕਾਪਣ ਘਟਦਾ ਹੈ। ਹਲਕਾ ਕੋਸਾ ਤੇਲ ਲਗਾਉਣ ਨਾਲ ਰੈਸ਼ ਅਤੇ ਖੁਜਲੀ ਤੋਂ ਤੁਰੰਤ ਰਾਹਤ ਮਿਲਦੀ ਹੈ।
ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ
2. ਕੋਲਡ ਕ੍ਰੀਮ ਜਾਂ ਮੌਇਸਚਰਾਈਜ਼ਰ ਲਗਾਉਣਾ ਨਾ ਭੁੱਲੋ
ਠੰਡ 'ਚ ਸਕਿਨ ਨੂੰ ਨਮੀ ਚਾਹੀਦੀ ਹੁੰਦੀ ਹੈ। ਨਹਾਉਣ ਤੋਂ ਬਾਅਦ ਸਰੀਰ ‘ਤੇ ਵਧੀਆ ਕੋਲਡ ਕ੍ਰੀਮ ਜਾਂ ਮੌਇਸਚਰਾਈਜ਼ਰ ਲਗਾਉਣਾ ਜ਼ਰੂਰੀ ਹੈ।
- ਕੱਪੜੇ ਪਹਿਨਣ ਤੋਂ ਪਹਿਲਾਂ ਸਕਿਨ ਨੂੰ ਹਾਈਡਰੇਟ ਕਰੋ
- ਦਿਨ 'ਚ 2 ਵਾਰ ਕ੍ਰੀਮ ਲਗਾਉਣਾ ਚਮੜੀ ਨੂੰ ਸੁੱਕਣ ਨਹੀਂ ਦਿੰਦਾ
- ਇਸ ਨਾਲ ਐਲਰਜੀ ਅਤੇ ਖੁਜਲੀ ਦੋਵਾਂ ਦਾ ਖਤਰਾ ਘਟਦਾ ਹੈ।
3. ਊਨੀ ਕੱਪੜੇ ਸਿੱਧੇ ਸਰੀਰ ‘ਤੇ ਨਾ ਪਹਿਨੋ
- ਵੂਲ ਐਲਰਜੀ ਤੋਂ ਬਚਣ ਦਾ ਸਭ ਤੋਂ ਸਧਾਰਨ ਤਰੀਕਾ ਹੈ—
- ਕਦੇ ਵੀ ਊਨੀ ਕੱਪੜੇ ਸਿੱਧੇ ਸਰੀਰ ‘ਤੇ ਨਾ ਪਹਿਨੋ।
- ਸਭ ਤੋਂ ਪਹਿਲਾਂ ਸੂਤੀ ਕੱਪੜੇ ਜਾਂ ਕੌਟਨ ਅੰਡਰਗਾਰਮੈਂਟ ਪਹਿਨੋ। ਜੋ ਸਰੀਰ ਨੂੰ ਪੂਰੀ ਤਰ੍ਹਾਂ ਕਵਰ ਕਰ ਲਏ। ਉਸ ਦੇ ਉੱਪਰ ਹੀ ਊਨੀ ਸਵੈਟਰ ਜਾਂ ਸ਼ਾਲ ਪਹਿਨੋ। ਇਸ ਨਾਲ ਸਕਿਨ ਸਿੱਧੇ ਵੂਲ ਦੇ ਸੰਪਰਕ ‘ਚ ਨਹੀਂ ਆਵੇਗੀ ਅਤੇ ਖੁਜਲੀ, ਰੈਸ਼ ਤੇ ਇਨਫੈਕਸ਼ਨ ਤੋਂ ਬਚਿਆ ਜਾ ਸਕੇਗਾ।
ਇਹ ਵੀ ਪੜ੍ਹੋ : ਆਖ਼ਿਰ ਧੁੰਨੀ 'ਚ ਕਿੱਥੋਂ ਆ ਜਾਂਦੈ ਰੂੰ ? ਜਾਣੋ ਕੀ ਹੈ ਇਸ ਦਾ ਕਾਰਨ
