ਹੈਲਦੀ ਸਨੈਕ ਖਾਣਾ ਚਾਹੁੰਦੇ ਹੋ ਤਾਂ ਬਣਾਓ Sweet Potato Canapes, ਬੇਹੱਦ ਆਸਾਨ ਹੈ ਰੈਸਿਪੀ

Monday, Dec 08, 2025 - 05:52 PM (IST)

ਹੈਲਦੀ ਸਨੈਕ ਖਾਣਾ ਚਾਹੁੰਦੇ ਹੋ ਤਾਂ ਬਣਾਓ Sweet Potato Canapes, ਬੇਹੱਦ ਆਸਾਨ ਹੈ ਰੈਸਿਪੀ

ਵੈੱਬ ਡੈਸਕ- ਸਵੀਟ ਪੋਟੈਟੋ ਕੈਨੇਪੇਸ ਇਕ ਸਵਾਦਿਸ਼ ਅਤੇ ਹੈਲਦੀ ਸਨੈਕ ਹੈ, ਜਿਸ ਨੂੰ ਤੁਸੀਂ ਪਾਰਟੀ, ਟਿਫਿਨ ਜਾਂ ਹਲਕੇ ਨਾਸ਼ਤੇ ਲਈ ਬਣਾ ਸਕਦੇ ਹੋ। ਇਹ ਰੈਸਿਪੀ ਆਸਾਨ, ਜਲਦੀ ਬਣਨ ਵਾਲੀ ਅਤੇ ਬੱਚਿਆਂ ਤੋਂ ਵੱਡਿਆਂ ਤੱਕ ਸਾਰਿਆਂ ਨੂੰ ਪਸੰਦ ਆਉਣ ਵਾਲੀ ਹੈ।

Servings - 7
ਸਮੱਗਰੀ

ਸਵੀਟ ਪੋਟੈਟੋ (ਸ਼ਕਰਕੰਦੀ)- 300 ਗ੍ਰਾਮ
ਪਾਣੀ- 700 ਮਿਲੀਲੀਟਰ
ਤੇਲ- ਬਰੱਸ਼ ਕਰ ਲਈ
ਲੂਣ- 1/4 ਚਮਚ
ਲਾਲ ਮਿਰਚ ਫਲੈਕਸ- 1/4 ਚਮਚ
ਐਵੋਕਾਡੋ- 100 ਗ੍ਰਾਮ
ਟਮਾਟਰ- 50 ਗ੍ਰਾਮ
ਪਿਆਜ਼- 50 ਗ੍ਰਾਮ
ਲਸਣ- 1 ਚਮਚ
ਨਿੰਬੂ ਦਾ ਰਸ- 1 ਵੱਡਾ ਚਮਚ
ਜੀਰਾ ਪਾਊਡਰ- 1/2 ਚਮਚ
ਲਾਲ ਮਿਰਚ ਫਲੈਕਸ- 1/2 ਚਮਚ
ਉਬਲੇ ਹੋਏ ਸਵੀਟ ਕੋਰਨ (ਮੱਕੀ ਦੇ ਦਾਣੇ)- 2 ਵੱਡੇ ਚਮਚ
ਚੈਰੀ ਟਮਾਟਰ- 700 ਗ੍ਰਾਮ
ਹਰੇ ਸਪ੍ਰਿੰਗ ਪਿਆਜ਼- 2 ਵੱਡੇ ਚਮਚ

 

 
 
 
 
 
 
 
 
 
 
 
 
 
 
 
 

A post shared by Yum (@yum.recipe)

ਵਿਧੀ

1- ਇਕ ਪੈਨ 'ਚ 300 ਗ੍ਰਾਮ ਸ਼ਕਰਕੰਦੀ ਅਤੇ 700 ਮਿਲੀਲੀਟਰ ਪਾਣੀ ਪਾਓ। ਇਸ ਨੂੰ 7-8 ਮਿੰਟ ਤੱਕ ਉਬਾਲੋ।
2- ਸੇਕ ਤੋਂ ਉਤਾਰੋ, ਪਾਣੀ ਛਾਣ ਲਵੋ, ਛਿਲ ਕੇ ਟੁਕੜਿਆ 'ਚ ਕੱਟ ਲਵੋ।
3- ਟੁਕੜਿਆਂ ਨੂੰ ਇਕ ਬੇਕਿੰਗ ਡਿਸ਼ 'ਚ ਰੱਖੋ। ਉੱਪਰੋਂ ਥੋੜ੍ਹਾ ਤੇਲ ਲਗਾਓ ਅਤੇ ਲੂਣ ਤੇ ਲਾਲ ਮਿਰਚ ਫਲੈਕਸ ਛਿੜਕੋ।
4- ਓਵਨ ਨੂੰ 180°C (356°F) 'ਤੇ ਪ੍ਰੀਹੀਟ ਕਰੋ ਅਤੇ ਸਵੀਟ ਪੋਟੈਟੋ ਨੂੰ 20-25 ਮਿੰਟ ਤੱਕ ਬੇਕ ਕਰੋ। ਓਵਨ 'ਚੋਂ ਕੱਢੋ ਅਤੇ ਹਲਕਾ ਠੰਡਾ ਹੋਣ ਦਿਓ।
5- ਇਕ ਬਾਊਲ 'ਚ 100 ਗ੍ਰਾਮ ਐਵੋਕਾਡੋ ਪਾਓ ਅਤੇ ਕਾਂਟੇ ਦੀ ਮਦਦ ਨਾਲ ਚੰਗੀ ਤਰ੍ਹਾਂ ਮੈਸ਼ ਕਰੋ। ਇਸ 'ਚ 50 ਗ੍ਰਾਮ ਟਮਾਟਰ, 50 ਗ੍ਰਾਮ ਪਿਆਜ਼, 1 ਚਮਚ ਲਸਣ, 1 ਵੱਡਾ ਚਮਚ ਨਿੰਬੂ ਦਾ ਰਸ, 1/2 ਚਮਚ ਜੀਰਾ ਪਾਊਡਰ, 1/4 ਚਮਚ ਲੂਣ, 1/4 ਕਾਲੀ ਮਿਰਚ ਅਤੇ 1/2 ਚਮਚ ਲਾਲ ਮਿਰਚ ਫਲੈਕਸ ਪਾਓ। ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਲਾਓ।
6- ਬੇਕ ਕੀਤੀ ਹੋਈ ਸ਼ਕਰਕੰਦੀ ਦੇ ਟੁਕੜੇ ਲਵੋ ਅਤੇ ਉੱਪਰ ਤਿਆਰ ਐਵੋਕਾਡੋ ਮਿਕਸਚਰ ਪਾਓ। ਫਿਰ ਉਬਲੇ ਹੋਏ ਸਵੀਟ ਕੋਰਨ, ਚੈਰੀ ਟਮਾਟਰ ਅਤੇ ਹਰੇ ਸਪ੍ਰਿੰਗ ਪਿਆਜ਼ ਨਾਲ ਗਾਰਨਿਸ਼ ਕਰੋ।
7- ਗਰਮਾ ਗਰਮ ਸਰਵ ਕਰੋ।

ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ। 

 


author

DIsha

Content Editor

Related News