ਘਰ ''ਚ ਬਣਾਓ Instant ਚਿਪਸ ਸਨੈਕ, ਮਿੰਟਾਂ ''ਚ ਬਣ ਕੇ ਹੋ ਜਾਂਦੇ ਹਨ ਤਿਆਰ
Friday, Dec 12, 2025 - 10:24 AM (IST)
ਵੈੱਬ ਡੈਸਕ- ਜੇਕਰ ਤੁਸੀਂ ਕੁਝ ਜਲਦੀ ਅਤੇ ਸਵਾਦਿਸ਼ਟ ਸਨੈਕ ਬਣਾਉਣਾ ਚਾਹੁੰਦੇ ਹੋ ਤਾਂ ਇਹ ਇੰਸਟੈਂਟ ਚਿਪਸ ਸਨੈਕ ਪਰਫੈਕਟ ਹੈ। ਇਸ ਨੂੰ ਬਣਾਉਣ 'ਚ ਸਿਰਫ਼ ਕੁਝ ਮਿੰਟ ਲੱਗਦੇ ਹਨ ਅਤੇ ਇਹ ਕ੍ਰਿਸਪੀ, ਮਸਾਲੇਦਾਰ ਅਤੇ ਬੇਹੱਦ ਟੇਸਟੀ ਹੁੰਦਾ ਹੈ। ਦੋਸਤਾਂ ਅਤੇ ਪਰਿਵਾਰ ਲਈ ਹਲਕੇ ਸਨੈਕ ਵਜੋਂ ਇਸ ਨੂੰ ਕਦੇ ਵੀ ਸਰਵ ਕੀਤਾ ਜਾ ਸਕਦਾ ਹੈ।
Servings - 2
ਸਮੱਗਰੀ
ਪਿਆਜ਼- 60 ਗ੍ਰਾਮ
ਆਲੂ ਦੇ ਚਿਪਸ- 60 ਗ੍ਰਾਮ
ਲੂਣ- 1/2 ਚਮਚ
ਲਾਲ ਮਿਰਚ- 1 ਚਮਚ
ਕਾਲੀ ਮਿਰਚ ਪਾਊਡਰ- 1/4 ਚਮਚ
ਲਸਣ ਪਾਊਡਰ- 1/2 ਚਮਚ
ਇਮਲੀ ਪਾਊਡਰ- 1 ਚਮਚ
ਪਾਊਡਰ ਸ਼ੂਗਰ- 1/2 ਚਮਚ
ਆਰੇਗੈਨੋ- 1/2 ਚਮਚ
ਧਨੀਆ (ਬਰੀਕ ਕੱਟਿਆ ਹੋਇਆ)- 1 ਵੱਡਾ ਚਮਚ
ਵਿਧੀ
1- ਇਕ ਬਾਊਲ 'ਚ ਪਿਆਜ਼, ਆਲੂ ਦੇ ਚਿਪਸ, ਲੂਣ, ਲਾਲ ਮਿਰਚ, ਕਾਲੀ ਮਿਰਚ ਪਾਊਡਰ, ਲਸਣ ਪਾਊਡਰ, ਇਮਲੀ ਪਾਊਡਰ, ਪਾਊਡਰ ਸ਼ੂਗਰ, ਆਰੇਗੈਨੋ ਅਤੇ ਕੱਟਿਆ ਹੋਇਆ ਧਨੀਆ ਪਾਓ।
2- ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ।
3- ਤੁਰੰਤ ਪਰੋਸੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
