ਸਰਦੀਆਂ ਦਾ ਫੈਸ਼ਨ ਸਟੇਟਮੈਂਟ ਬਣੇ ਵਿੰਟਰ ਕੋ-ਆਰਡ ਸੈੱਟ

Wednesday, Dec 24, 2025 - 09:30 AM (IST)

ਸਰਦੀਆਂ ਦਾ ਫੈਸ਼ਨ ਸਟੇਟਮੈਂਟ ਬਣੇ ਵਿੰਟਰ ਕੋ-ਆਰਡ ਸੈੱਟ

ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਫੈਸ਼ਨ ਦੀ ਦੁਨੀਆ ਵਿਚ ਕੋ-ਆਰਡ ਸੈੱਟ ਦਾ ਕ੍ਰੇਜ਼ ਦੇਖਿਆ ਜਾ ਸਕਦਾ ਹੈ। ਇਹ ਨਾ ਸਿਰਫ ਠੰਡ ਤੋਂ ਬਚਾਅ ਕਰਦੇ ਹਨ ਸਗੋਂ ਮੁਟਿਆਰਾਂ ਨੂੰ ਮਾਡਰਨ, ਟਰੈਂਡੀ ਅਤੇ ਸਟਾਈਲਿਸ਼ ਲੁੱਕ ਵੀ ਪ੍ਰਦਾਨ ਕਰਦੇ ਹਨ। ਇਹੋ ਕਾਰਨ ਹੈ ਿਕ ਮੁਟਿਆਰਾਂ ਅਤੇ ਔਰਤਾਂ ਅੱਜਕੱਲ ਵੱਖ-ਵੱਖ ਡਿਜ਼ਾਈਨਰ ਕੋ-ਆਰਡ ਸੈੱਟ ਵਿਚ ਨਜ਼ਰ ਆ ਰਹੀਆਂ ਹਨ। ਗਰਮੀਆਂ ਦੇ ਮੁਕਾਬਲੇ ਸਰਦੀਆਂ ਵਿਚ ਕੋ-ਆਰਡ ਸੈੱਟ ਦਾ ਟਰੈਂਡ ਜ਼ਿਆਦਾ ਪਾਪੁਲਰ ਹੈ ਕਿਉਂਕਿ ਮੋਟੇ ਫੈਬਰਿਕ ਜਿਵੇਂ ਵੂਲਨ, ਵੈਲਵੇਟ ਅਤੇ ਹੋਰ ਵਾਰਮ ਮਟੀਰੀਅਲ ਇਸ ਵਿਚ ਇਸਤੇਮਾਲ ਹੁੰਦੇ ਹਨ। ਇਹ ਸੈੱਟ ਮੁਟਿਆਰਾਂ ਨੂੰ ਰਾਇਲ ਅਤੇ ਕਲਾਸੀ ਲੁੱਕ ਦਿੰਦੇ ਹਨ। ਕੋ-ਆਰਡ ਸੈੱਟ ਮੁੱਖ ਤੌਰ ’ਤੇ ਟੂ-ਪੀਸ ਜਾਂ ਥ੍ਰੀ-ਪੀਸ ਵਿਚ ਮੁਹੱਈਆ ਹੁੰਦੇ ਹਨ। ਜ਼ਿਆਦਾਤਰ ਮੁਟਿਆਰਾਂ ਟੂ-ਪੀਸ ਕੋ-ਆਰਡ ਸੈੱਟ ਪਸੰਦ ਕਰ ਰਹੀਆਂ ਹਨ, ਜਿਸ ਵਿਚ ਵੈਲਵੇਟ ਜਾਂ ਮੋਟੇ ਫੈਬਰਿਕ ਦੀ ਵਰਤੋਂ ਹੁੰਦੀ ਹੈ। ਬਟਨ ਡਿਟੇਲਿੰਗ ਵਾਲੇ ਸੈੱਟ ਵਿਚ ਡਿਜ਼ਾਈਨਰ ਬਟਨ ਲੱਗੇ ਹੁੰਦੇ ਹਨ ਜੋ ਇਸਨੂੰ ਹੋਰ ਵੀ ਆਕਰਸ਼ਕ ਬਣਾਉਂਦੇ ਹਨ। ਕੁਝ ਸੈੱਟ ਵਿਚ ਸੈਂਟਰ ਜਿਪ, ਬਲੇਜ਼ਰ ਸਟਾਈਲ ਜਾਂ ਪਾਕੇਟ ਡਿਟੇਲਿੰਗ ਵੀ ਹੁੰਦੀ ਹੈ ਜੋ ਪ੍ਰੈਕਟੀਕਲ ਅਤੇ ਸਟਾਈਲਿਸ ਦੋਵੇਂ ਹੁੰਦੇ ਹਨ।

ਦਫਤਰ ਜਾਣ ਵਾਲੀਆਂ ਔਰਤਾਂ ਨੂੰ ਕਾਲਰ ਡਿਜ਼ਾਈਨ ਪਸੰਦ ਆ ਰਹੇ ਹਨ ਜਦਕਿ ਕਾਲਜ ਜਾਣ ਵਾਲੀਆਂ ਕੁੜੀਆਂ ਰਾਊਂਡ ਨੈੱਕ ਵਾਲੇ ਸੈੱਟ ਚੁਣ ਰਹੀਆਂ ਹਨ। ਪਾਕੇਟ ਵਾਲੀ ਡਿਟੇਲਿੰਗ ਸਰਦੀਆਂ ਵਿਚ ਖਾਸ ਤੌਰ ’ਤੇ ਪਸੰਦ ਕੀਤੀ ਜਾ ਰਹੀ ਹੈ। ਰੰਗ ਦੀ ਗੱਲ ਕਰੀਏ ਤਾਂ ਡਾਰਕ ਸ਼ੈਡਸ ਜਿਵੇਂ ਚਾਲਕੇਟ, ਗ੍ਰੀਨ, ਬਲਿਊ, ਬਲੈਕ ਜਾਂ ਮੈਹਰੂਨ ਬਹੁਤ ਪਾਪੁਲਰ ਹਨ। ਲਾਈਟ ਰੰਗਾਂ ਵਿਚ ਬੇਬੀ ਪਿੰਕ, ਪੀਚ, ਲਾਈਟ ਬਲਿਊ ਅਤੇ ਮਸਟਰਡ ਮੁਟਿਆਰਾਂ ਨੂੰ ਪਸੰਦ ਆ ਰਹੇ ਹਨ। ਔਰਤਾਂ ਰੈੱਡ, ਪਰਪਲ ਤੇ ਮੈਹਰੂਨ ਵਰਗੇ ਰਿੱਚ ਕਲਰਸ ਚੁਣ ਰਹੀਆਂ ਹਨ। ਇਨ੍ਹਾਂ ਸੈੱਟਾਂ ਨਾਲ ਮੁਟਿਆਰਾਂ ਅਸੈੱਸਰੀਜ਼ ਜਿਵੇਂ ਵਾਚ, ਕੈਪ, ਪਰਸ ਜਾਂ ਕਲਚ ਸਟਾਈਲ ਕਰ ਕੇ ਆਪਣੀ ਲੁੱਕ ਨੂੰ ਕੰਪਲੀਟ ਕਰ ਰਹੀਆਂ ਹਨ। ਇਨ੍ਹਾਂ ਨਾਲ ਫੁੱਟਵੀਅਰ ਵਿਚ ਸ਼ੂਜ, ਲੋਫਰਜ਼, ਬੈਲੀ, ਸੈਂਡਲ, ਸਨੀਕਰਸ ਤੋਂ ਲੈਕੇ ਬੂਟਸ ਤੱਕ ਸਭ ਮੈਚ ਕਰਦੇ ਹਨ।

ਹੇਅਰ ਸਟਾਈਲ ਵਿਚ ਮੁਟਿਆਰਾਂ ਖੁੱਲ੍ਹੇ ਵਾਲ, ਪੋਨੀਟੇਲ ਜਾਂ ਬਨ ਰੱਖਣਾ ਪਸੰਦ ਕਰ ਰਹੀਆਂ ਹਨ। ਕੋ-ਆਰਡ ਸੈੱਟ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਕੰਫਰਟ ਅਤੇ ਸਟਾਈਲ ਦਾ ਪਰਫੈਕਟ ਸੁਮੇਲ ਹੈ। ਸਰਦੀਆਂ ਵਿਚ ਇਹ ਵਾਰਮ ਰੱਖਦਾ ਹੈ ਅਤੇ ਪਾਰਟੀ, ਦਫਤਰ, ਕਾਲਜ ਜਾਂ ਕੈਜੂਅਲ ਆਊਟਿੰਗ ਲਈ ਸੂਟੇਬਲ ਰਹਿੰਦਾ ਹੈ। ਇਸ ਸੀਜ਼ਨ ਵਿਚ ਵੈਲਵੇਟ ਅਤੇ ਵੂਲਨ ਕੋ-ਆਰਡ ਸੈੱਟ ਹਰ ਫੈਸ਼ਨ ਲਵਰ ਦੀ ਵਾਰਡਰੋਬ ਦਾ ਹਿੱਸਾ ਬਣੇ ਹੋਏ ਹਨ। ਇਹ ਸੈਟੱ ਨਾ ਸਿਰਫ ਟਰੈਂਡੀ ਹਨ ਸਗੋਂ ਹਰ ਬਾਡੀ ਟਾਈਪ ’ਤੇ ਸੂਟ ਕਰਦੇ ਹਨ, ਜਿਸ ਨਾਲ ਹਰ ਮੁਟਿਆਰ ਅਤੇ ਔਰਤ ਕਾਂਫੀਡੈਂਟ ਫੀਲ ਕਰਦੀ ਹੈ। 


author

DIsha

Content Editor

Related News